ਹਾਪੁੜ ‘ਚ ਕੈਂਟਰ ਨੇ ਬਾਈਕ ਰੌਂਦੀ, ਚਾਰ ਬੱਚਿਆਂ ਸਮੇਤ ਪੰਜ ਦੀ ਮੌ*ਤ

7
xr:d:DAF9-_OOENY:109,j:2618137370370950251,t:24022809

ਉੱਤਰ ਪ੍ਰਦੇਸ਼ 03 july 2025 AJ DI Awaaj

ਹਾਪੁੜ ਜ਼ਿਲ੍ਹੇ ਵਿੱਚ ਬੁੱਧਵਾਰ ਰਾਤ ਇਕ ਭਿਆਨਕ ਸੜਕ ਹਾਦਸਾ ਹੋਇਆ, ਜਿਸ ਵਿੱਚ ਚਾਰ ਮਾਸੂਮ ਬੱਚਿਆਂ ਸਮੇਤ ਪੰਜ ਲੋਕਾਂ ਦੀ ਮੌ*ਤ ਹੋ ਗਈ। ਇਹ ਹਾਦਸਾ ਹਾਫਿਜਪੁਰ ਥਾਣਾ ਖੇਤਰ ਦੇ ਪੜਾਵ ਇਲਾਕੇ ਵਿੱਚ ਵਾਪਰਿਆ, ਜਿੱਥੇ ਉਲਟੀ ਦਿਸ਼ਾ ਤੋਂ ਆ ਰਹੇ ਇਕ ਤੇਜ਼ ਰਫ਼ਤਾਰ ਕੈਂਟਰ ਨੇ ਬਾਈਕ ਨੂੰ ਜ਼ੋਰਦਾਰ ਟੱਕਰ ਮਾਰੀ। ਟੱਕਰ ਇਨੀ ਜ਼ੋਰਦਾਰ ਸੀ ਕਿ ਬਾਈਕ ਸਵਾਰ ਸਾਰੇ ਪੰਜ ਲੋਕਾਂ ਦੀ ਮੌਕੇ ‘ਤੇ ਹੀ ਮੌ*ਤ ਹੋ ਗਈ।

ਮ੍ਰਿਤ*ਕਾਂ ਦੀ ਪਹਿਚਾਣ ਰਫ਼ੀਕਨਗਰ ਮੋਹੱਲੇ ਦੇ ਰਹਿਣ ਵਾਲੇ ਦਾਨਿਸ਼ (36), ਉਸ ਦੀਆਂ ਦੋ ਧੀਾਂ ਮਾਹਿਰਾ (6) ਅਤੇ ਸਮਾਇਰਾ (5), ਭਰਾ ਸਰਤਾਜ ਦਾ ਪੁੱਤਰ ਸਮਰ (8), ਅਤੇ ਮਿਤਰ ਵਕੀਲ ਦਾ ਪੁੱਤਰ ਮਾਹਿਮ (8) ਵਜੋਂ ਹੋਈ ਹੈ। ਹਾਦਸੇ ਸਮੇਂ ਦਾਨਿਸ਼ ਇਹਨਾਂ ਸਾਰਿਆਂ ਬੱਚਿਆਂ ਨੂੰ ਲੈ ਕੇ ਗੁਲਾਵਠੀ ਦੇ ਪਿੰਡ ਮਿੱਠੇਪੁਰ ਵਿੱਚ ਸਵਿਮਿੰਗ ਪੂਲ ‘ਚ ਨ੍ਹਾ ਕੇ ਵਾਪਸ ਘਰ ਆ ਰਿਹਾ ਸੀ।

ਜਦੋਂ ਉਹ ਹਾਫਿਜਪੁਰ ਦੇ ਪੜਾਵ ਨੇੜੇ ਪਹੁੰਚੇ, ਤਾਂ ਉਲਟੀ ਦਿਸ਼ਾ ਤੋਂ ਆ ਰਹੇ ਇਕ ਕੈਂਟਰ ਨੇ ਉਨ੍ਹਾਂ ਦੀ ਬਾਈਕ ਨੂੰ ਟੱਕਰ ਮਾਰ ਦਿੱਤੀ। ਹਾਦਸੇ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਸਾਰੇ ਲਾ*ਸ਼ਾਂ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ।

ਪੁਲਿਸ ਨੇ ਕੈਂਟਰ ਨੂੰ ਕਬਜ਼ੇ ‘ਚ ਲੈ ਲਿਆ ਹੈ, ਜਦਕਿ ਡਰਾਈਵਰ ਹਾਦਸੇ ਤੋਂ ਬਾਅਦ ਮੌਕੇ ਤੋਂ ਫਰਾਰ ਹੋ ਗਿਆ। ਹਾਪੁੜ ਦੀ ਸੀਓ ਅਨੀਤਾ ਸਿੰਘ ਨੇ ਦੱਸਿਆ ਕਿ ਕੈਂਟਰ ਡਰਾਈਵਰ ਦੀ ਤਲਾਸ਼ ਜਾਰੀ ਹੈ ਅਤੇ ਜਲਦੀ ਹੀ ਉਸਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।

ਇਸ ਦਰਦਨਾਕ ਹਾਦਸੇ ਨੇ ਪੂਰੇ ਇਲਾਕੇ ਵਿੱਚ ਸੋਗ ਦੀ ਲਹਿਰ ਪੈਦਾ ਕਰ ਦਿੱਤੀ ਹੈ। ਮ੍ਰਿਤ*ਕਾਂ ਦੇ ਪਰਿਵਾਰਾਂ ਵਿੱਚ ਕੋਹਰਾਮ ਮਚਿਆ ਹੋਇਆ ਹੈ।