ਛੱਕਾ ਮਾਰਨ ਤੋਂ ਬਾਅਦ ਖਿਡਾਰੀ ਨੂੰ ਆਇਆ ਦਿਲ ਦਾ ਦੌਰਾ, ਮੈਦਾਨ ‘ਚ ਹੋਈ ਮੌ*ਤ

40

ਫਿਰੋਜ਼ਪੁਰ: 30 June 2025 AJ DI Awaaj

ਪੰਜਾਬ ਦੇ ਫਿਰੋਜ਼ਪੁਰ ਜ਼ਿਲ੍ਹੇ ਦੇ ਗੁਰੂਹਰਸਹਾਏ ਵਿਖੇ ਇੱਕ ਦੁਖਦਾਈ ਘਟਨਾ ਸਾਹਮਣੇ ਆਈ ਹੈ, ਜਿੱਥੇ ਕ੍ਰਿਕਟ ਮੈਚ ਦੌਰਾਨ ਦਿਲ ਦਾ ਦੌਰਾ ਪੈਂਣ ਕਾਰਨ ਇੱਕ ਨੌਜਵਾਨ ਦੀ ਮੌਕੇ ‘ਤੇ ਹੀ ਮੌ*ਤ ਹੋ ਗਈ। ਇਹ ਹਾਦਸਾ ਐਤਵਾਰ ਸਵੇਰੇ ਡੀਏਵੀ ਸਕੂਲ ਦੇ ਮੈਦਾਨ ਵਿੱਚ ਵਾਪਰਿਆ।

ਮ੍ਰਿਤ*ਕ ਦੀ ਪਛਾਣ ਹਰਜੀਤ ਸਿੰਘ ਵਜੋਂ ਹੋਈ ਹੈ ਜੋ ਕਿ ਪੇਸ਼ੇ ਨਾਲ ਇੱਕ ਤਰਖਾਣ ਸੀ। ਹਰਜੀਤ ਮੈਚ ਦੌਰਾਨ ਸ਼ਾਨਦਾਰ ਬੱਲੇਬਾਜ਼ੀ ਕਰ ਰਿਹਾ ਸੀ ਅਤੇ 49 ਦੌੜਾਂ ਬਣਾਉਣ ਤੋਂ ਬਾਅਦ ਉਸਨੇ ਇੱਕ ਛੱਕਾ ਮਾਰਿਆ। ਛੱਕਾ ਮਾਰਨ ਉਪਰੰਤ ਉਹ ਅਚਾਨਕ ਜ਼ਮੀਨ ‘ਤੇ ਬੈਠ ਗਿਆ ਤੇ ਫਿਰ ਲੇਟ ਗਿਆ। ਜਿਵੇਂ ਹੀ ਹੋਰ ਖਿਡਾਰੀ ਉਸਦੀ ਹਾਲਤ ਵਲ ਧਿਆਨ ਦੇਣ ਲੱਗੇ, ਉਹ ਬੇਹੋਸ਼ ਹੋ ਚੁੱਕਾ ਸੀ।

ਸਾਥੀ ਖਿਡਾਰੀਆਂ ਨੇ ਤੁਰੰਤ CPR ਦੇਣ ਦੀ ਕੋਸ਼ਿਸ਼ ਕੀਤੀ, ਪਰ ਹਰਜੀਤ ਨੂੰ ਬਚਾਇਆ ਨਾ ਜਾ ਸਕਿਆ ਅਤੇ ਉਹ ਮੈਦਾਨ ਵਿੱਚ ਹੀ ਜਾਨ ਗੁਆ ਬੈਠਿਆ।

ਘਟਨਾ ਕੈਮਰੇ ‘ਚ ਕੈਦ

ਇਹ ਸਾਰੀ ਘਟਨਾ ਕੈਮਰੇ ‘ਚ ਕੈਦ ਹੋ ਗਈ। ਵੀਡੀਓ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਹਰਜੀਤ ਨੇ ਚਿੱਟੀ ਅਤੇ ਕਾਲੀ ਟੀ-ਸ਼ਰਟ ਪਾਈ ਹੋਈ ਹੈ। ਛੱਕਾ ਮਾਰਨ ਤੁਰੰਤ ਬਾਅਦ ਉਹ ਬੈਠਦਾ ਹੈ, ਫਿਰ ਛਾਤੀ ਚ ਪੇੜ ਮਹਿਸੂਸ ਕਰਦਿਆਂ ਮੈਦਾਨ ਵਿੱਚ ਲੇਟ ਜਾਂਦਾ ਹੈ।

ਇਹ ਹਾਦਸਾ ਨਾਂ ਸਿਰਫ਼ ਖੇਡ ਮੈਦਾਨ ਵਿੱਚ ਮੌਜੂਦ ਲੋਕਾਂ ਲਈ ਸਦਮੇ ਵਾਲਾ ਸੀ, ਸਗੋਂ ਹਰ ਕਿਸੇ ਲਈ ਇੱਕ ਚੇਤਾਵਨੀ ਵੀ ਹੈ ਕਿ ਸਿਹਤ ਨੂੰ ਲਾਈਟ ਨਾ ਲਿਆ ਜਾਵੇ।