ਸੰਗਰੂਰ: 30 june 2025 Aj DI Awaaj
ਸੰਗਰੂਰ ਜ਼ਿਲ੍ਹੇ ਦੇ ਪਿੰਡ ਉਪਲੀ ‘ਚ ਅੱਜ ਸਵੇਰੇ ਇੱਕ ਦਰਦਨਾਕ ਹਾਦਸਾ ਵਾਪਰਿਆ, ਜਿੱਥੇ ਰਸੋਈ ‘ਚ ਗੈਸ ਸਿਲੰਡਰ ਫਟਣ ਕਾਰਨ 55 ਸਾਲਾ ਕਰਮਜੀਤ ਸਿੰਘ ਦੀ ਮੌਕੇ ‘ਤੇ ਹੀ ਮੌ*ਤ ਹੋ ਗਈ। ਹਾਦਸੇ ਵਿੱਚ ਉਸ ਦੀ ਪਤਨੀ ਅਤੇ ਪੁੱਤਰ ਵੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਹਨ, ਜਿਨ੍ਹਾਂ ਦਾ ਇਲਾਜ ਸੰਗਰੂਰ ਦੇ ਸਰਕਾਰੀ ਹਸਪਤਾਲ ‘ਚ ਚੱਲ ਰਿਹਾ ਹੈ।
ਮਿਲੀ ਜਾਣਕਾਰੀ ਮੁਤਾਬਕ, ਸਵੇਰੇ ਮਹਿਲਾ ਜਦੋਂ ਰਸੋਈ ਵਿੱਚ ਚਾਹ ਬਣਾਉਣ ਲਈ ਗਈ ਤਾਂ ਗੈਸ ਦਾ ਬਟਨ ਆਨ ਕਰਦੇ ਹੀ ਸਿਲੰਡਰ ਵਿੱਚ ਧਮਾਕਾ ਹੋ ਗਿਆ। ਧਮਾਕੇ ਦੀ ਤਾਕਤ ਇਨੀ ਜ਼ਿਆਦਾ ਸੀ ਕਿ ਰਸੋਈ ਦੀ ਛੱਤ ਉੱਡ ਗਈ ਅਤੇ ਕੰਧਾਂ ਢਹਿ ਕੇ ਵਿਹੜੇ ਵਿੱਚ ਸੁੱਤੇ ਕਰਮਜੀਤ ਸਿੰਘ ਉੱਤੇ ਆ ਡਿੱਗੀਆਂ। ਜਿਸ ਕਾਰਨ ਉਸ ਦੀ ਮੌਕੇ ‘ਤੇ ਹੀ ਮੌ*ਤ ਹੋ ਗਈ।
ਪਿੰਡ ਵਾਸੀਆਂ ਨੇ ਹਾਦਸੇ ‘ਤੇ ਗਹਿਰੀ ਚਿੰਤਾ ਜਤਾਈ ਹੈ ਅਤੇ ਸਰਕਾਰ ਤੋਂ ਮ੍ਰਿਤ*ਕ ਦੇ ਪਰਿਵਾਰ ਲਈ ਮਾਲੀ ਮਦਦ ਦੀ ਮੰਗ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਪਰਿਵਾਰ ਬਹੁਤ ਗਰੀਬ ਹੈ ਅਤੇ ਕਰਮਜੀਤ ਸਿੰਘ ਹੀ ਘਰ ਦਾ ਇਕੱਲਾ ਕਮਾਉਣ ਵਾਲਾ ਸੀ, ਜਿਸ ਦੀ ਮੌ*ਤ ਨਾਲ ਪਰਿਵਾਰ ਦੀ ਆਰਥਿਕ ਹਾਲਤ ਹੋਰ ਵੀ ਨਾਜੁਕ ਹੋ ਗਈ ਹੈ।














