ਬਿਕਰਮ ਮਜੀਠੀਆ ਦੇ ਅੰਮ੍ਰਿਤਸਰ ਵਾਲੇ ਘਰ ‘ਤੇ ਵਿਜੀਲੈਂਸ ਦੀ ਰੇਡ, ਨੇਤਾ ਨੇ ਲਗਾਏ ਝੂਠੇ ਪਰਚੇ ਦੇ ਦੋਸ਼

44

ਅੰਮ੍ਰਿਤਸਰ:25 June 2025 AJ Di Awaaj

Punjab Desk : ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਦੇ ਅੰਮ੍ਰਿਤਸਰ ਸਥਿਤ ਘਰ ‘ਤੇ ਪੰਜਾਬ ਵਿਜੀਲੈਂਸ ਬਿਊਰੋ ਨੇ ਅੱਜ ਸਵੇਰੇ ਰੇਡ ਕੀਤੀ। ਇਹ ਕਾਰਵਾਈ SSP ਦੀ ਅਗਵਾਈ ਹੇਠ ਕੀਤੀ ਗਈ। ਮਿਲੀ ਜਾਣਕਾਰੀ ਅਨੁਸਾਰ, ਰੇਡ ਦੇ ਸਮੇਂ ਮਜੀਠੀਆ ਅਤੇ ਉਨ੍ਹਾਂ ਦੀ ਪਤਨੀ ਗਨੀਵ ਕੌਰ ਘਰ ਵਿੱਚ ਮੌਜੂਦ ਸਨ।

ਇਸ ਰੇਡ ਨੂੰ ਲੈ ਕੇ ਬਿਕਰਮ ਮਜੀਠੀਆ ਨੇ ਆਪਣੇ X (ਪਹਿਲਾਂ Twitter) ਅਕਾਊਂਟ ਰਾਹੀਂ ਪ੍ਰਤੀਕ੍ਰਿਆ ਦਿੱਤੀ। ਉਨ੍ਹਾਂ ਨੇ ਲਿਖਿਆ:

“ਮੈਂ ਪਹਿਲਾਂ ਹੀ ਚੇਤਾਵਨੀ ਦਿੱਤੀ ਸੀ ਕਿ ਭਗਵੰਤ ਮਾਨ ਸਰਕਾਰ, ਜੋ ਨਸ਼ਿਆਂ ਦੇ ਝੂਠੇ ਕੇਸ ‘ਚ ਮੇਰੇ ਖਿਲਾਫ਼ ਕੁਝ ਨਹੀਂ ਲੱਭ ਸਕੀ, ਹੁਣ ਨਵਾਂ ਝੂਠਾ ਕੇਸ ਬਣਾਉਣ ਦੀ ਤਿਆਰੀ ਕਰ ਰਹੀ ਹੈ। ਅੱਜ ਵਿਜੀਲੈਂਸ ਨੇ ਮੇਰੇ ਘਰ ਛਾਪਾ ਮਾਰਿਆ। ਪਰ ਮੈਂ ਨਾ ਡਰਦਾ ਹਾਂ, ਨਾ ਹੀ ਇਹ ਸਰਕਾਰ ਮੇਰੀ ਆਵਾਜ਼ ਦਬਾ ਸਕਦੀ ਹੈ।”

ਉਨ੍ਹਾਂ ਨੇ ਕਿਹਾ ਕਿ ਉਹ ਹਮੇਸ਼ਾ ਪੰਜਾਬ ਦੇ ਲੋਕਾਂ ਦੇ ਹੱਕ ਦੀ ਗੱਲ ਕਰਦੇ ਰਹੇ ਹਨ ਅਤੇ ਅੱਗੇ ਵੀ ਕਰਦੇ ਰਹਿਣਗੇ। “ਮੈਨੂੰ ਅਕਾਲ ਪੁਰਖ ਅਤੇ ਗੁਰੂ ਸਾਹਿਬਾਂ ਉੱਤੇ ਪੂਰਾ ਭਰੋਸਾ ਹੈ, ਆਖ਼ਰ ਵਿਚ ਜਿੱਤ ਸੱਚ ਦੀ ਹੋਵੇਗੀ।”

ਫਿਲਹਾਲ ਵਿਜੀਲੈਂਸ ਵੱਲੋਂ ਰੇਡ ਦੀ ਕਾਰਵਾਈ ਸਬੰਧੀ ਅਧਿਕਾਰਕ ਤੌਰ ‘ਤੇ ਕੋਈ ਵੱਡੀ ਜਾਣਕਾਰੀ ਨਹੀਂ ਦਿੱਤੀ ਗਈ, ਪਰ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਹੋਰ ਖੁਲਾਸਿਆਂ ਦੀ ਉਮੀਦ ਕੀਤੀ ਜਾ ਰਹੀ ਹੈ।