ਨਗਰ ਨਿਗਮ ਬਟਾਲਾ ਵਲੋਂ ਕਾਦੀਆਂ ਚੂੰਗੀ ’ਤੇ ਸਾਫ਼-ਸਫਾਈ ਨਾ ਰੱਖਣ ਕਾਰਨ 04 ਦੁਕਾਨਦਾਰਾਂ ਦੇ ਚਲਾਨ ਕੱਟੇ

53

ਬਟਾਲਾ, 24 ਜੂਨ 2025 Aj DI Awaaj

Punjab Desk : ਸ੍ਰੀ ਵਿਕਰਮਜੀਤ ਸਿੰਘ ਪਾਂਥੇ, ਐਸ.ਡੀ.ਐਮ-ਕਮ-ਕਮਿਸ਼ਨਰ, ਨਗਰ ਨਿਗਮ ਬਟਾਲਾ ਦੀ ਅਗਵਾਈ ਹੇਠ ਬਟਾਲਾ ਸ਼ਹਿਰ ਨੂੰ ਸਾਫ ਸੁਥਰਾ ਰੱਖਣ ਲਈ ਨਗਰ ਨਿਗਮ, ਬਟਾਲਾ ਵੱਲੋਂ ਲਗਾਤਾਰ ਸ਼ਹਿਰ ਦੀ ਚੈਕਿੰਗ ਕੀਤੀ ਜਾ ਰਹੀ ਹੈ, ਜਿਸ ਦੇ ਚੱਲਦਿਆਂ ਅੱਜ ਕਾਦੀਆਂ ਚੂੰਗੀ, ਜਲੰਧਰ ਰੋਡ ’ਤੇ ਆਪਣੀਆਂ ਦੁਕਾਨਾਂ ਦੇ ਅੱਗੇ ਕੂੜੇ ਦੇ ਢੇਰ ਲਗਾਉਣ ਅਤੇ ਡਸਟਬੀਨ ਨਾ ਰੱਖਣ ਵਾਲੇ 04 ਦੁਕਾਨਦਾਰਾਂ ਦੇ ਚਲਾਨ ਕੱਟੇ ਗਏ ਹਨ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਸ੍ਰੀਮਤੀ ਪ੍ਰਭਜੋਤ ਕੌਰ, ਇੰਨਫਰਮੈਸ਼ਨ ਐਜੂਕੇਸ਼ਨ ਕਮਿਓਨਿਕੇਸ਼ਨ ਅਤੇ ਕੇਪੈਸੀਟੀ ਬਿਲਡਿੰਗ ਐਕਸਪਰਟ ਨੇ ਦੱਸਿਆ ਕਿ ਅੱਜ ਟੀਮ ਵੱਲੋ ਕੀਤੀ ਚੈਕਿੰਗ ਦੌਰਾਨ ਪੰਜਾਬ ਮਿਊਂਸਪਲ ਕਾਰਪੋਰੇਸ਼ਨ ਐਕਟ 1976 ਦੀ ਧਾਰਾ 323 ਤਹਿਤ ਚਾਰ ਚਲਾਨ ਕੱਟੇ ਗਏ ਹਨ।

ਉਨਾਂ ਦੱਸਿਆ ਕਿ ਨਗਰ ਨਿਗਮ ਬਟਾਲਾ ਵਲੋਂ ਵਿਸ਼ੇਸ਼ ਟੀਮ ਗਠਿਤ ਕੀਤੀ ਗਈ ਹੈ, ਜਿਸ ਵਿੱਚ ਉਨਾਂ ਸਮੇਤ ਅਮਰੀਕ ਸਿੰਘ ਸੁਪਰਵਾਈਜਰ (ਮੋਨੀਟਰਿੰਗ), ਕੁਲਦੀਪ ਸਿੰਘ ਕਮਿਊਨਟੀ ਫੈਸੀਲੇਟਰ, ਸ੍ਰੀਮਤੀ ਜਸਵਿੰਦਰ ਕੋਰ ਮੋਟੀਵੇਟਰ, ਸਵਰੂਪ ਸਿੰਘ ਮੋਟੀਵੇਟਰ ਅਤੇ ਰੋਹਿਤ ਮੋਟੀਵੇਟਰ ਸ਼ਾਮਲ ਹਨ, ਜਿਨਾਂ ਵਲੋਂ ਲਗਾਤਾਰ ਸ਼ਹਿਰ ਵਿੱਚ ਸਾਫ਼ ਸਫਾਈ ਸਬੰਧੀ ਚੈਕਿੰਗ ਕੀਤੀ ਜਾਂਦੀ ਹੈ।

ਉਨ੍ਹਾਂ ਦੱਸਿਆ ਕਿ ਇਸ ਟੀਮ ਵਲੋਂ ਸ਼ਹਿਰ ਵਾਸੀਆਂ ਨੂੰ ਆਪਣੇ ਘਰਾਂ/ਦੁਕਾਨਾਂ ਦੇ ਬਾਹਰ ਕੂੜਾ ਨਾ ਸੂਟਣ ਅਤੇ ਡਸਟਬੀਨ ਰੱਖਣ ਲਈ ਜਾਗਰੂਕ ਕੀਤਾ ਜਾ ਰਿਹਾ ਹੈ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੀਆਂ ਦੁਕਾਨਾਂ ਦੇ ਬਾਹਰ ਕੂੜਾ ਨਾ ਸੁੱਟਣ, ਦੁਕਾਨਾਂ ਵਿੱਚ ਡਸਟਬੀਨ ਰੱਖੇ ਜਾਣ ਅਤੇ ਸ਼ਹਿਰ ਨੂੰ ਸਾਫ ਸੁਥਰਾ ਰੱਖਣ ਵਿੱਚ ਟੀਮ ਦਾ ਸਹਿਯੋਗ ਕੀਤਾ ਜਾਵੇ।