25 ਜੂਨ ਨੂੰ ਜ਼ਿਲ੍ਹਾ ਰੋਜ਼ਗਾਰ ਦਫ਼ਤਰ ਬਰਨਾਲਾ ਵਿਖੇ ਲਗਾਏ ਜਾਣ ਵਾਲੇ ਪਲੇਸਮੈਂਟ ਕੈਂਪ

52

ਬਰਨਾਲਾ, 23 ਜੂਨ 2025 AJ DI Awaaj

Punjab Desk : ਡਿਪਟੀ ਕਮਿਸ਼ਨਰ, ਬਰਨਾਲਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਬਰਨਾਲਾ ਦੇ ਬੇਰੋਜ਼ਗਾਰ ਨੌਜਵਾਨਾਂ ਨੂੰ ਵੱਧ ਤੋਂ ਵੱਧ ਰੋਜ਼ਗਾਰ ਦੇ ਮੌਕੇ ਪ੍ਰਦਾਨ ਕਰਨ ਹਿਤ ਜ਼ਿਲ੍ਹਾ ਰੋਗਜ਼ਾਰ ਅਤੇ ਕਾਰੋਬਾਰ ਬਿਊਰੋ ਬਰਨਾਲਾ ਵੱਲੋਂ ਪਾਰਕ ਹੁੰਡਈ, ਰੰਧਾਵਾ ਸਕਿਉਰਿਟੀ ਸਰਵਿਸਜ਼ ਅਤੇ ਨਿਊ ਮੋਡ ਐਗਰੀਕਲਚਰ ਵਰਕ ਕੰਪਨੀ  ਨਾਲ ਤਾਲਮੇਲ ਕਰਕੇ 25 (ਦਿਨ ਬੁਧਵਾਰ) ਨੂੰ ਸਵੇਰੇ 10 ਵਜੇ ਤੋਂ 2 ਵਜੇ ਤੱਕ ਜ਼ਿਲ੍ਹਾ ਰੋਜ਼ਗਾਰ ਦਫ਼ਤਰ, ਦੂਸਰੀ ਮੰਜ਼ਿਲ, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਬਰਨਾਲਾ ਵਿਖੇ ਪਲੇਸਮੈਂਟ ਕੈਂਪ ਲਗਾਇਆ ਜਾ ਰਿਹਾ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਰੋਜ਼ਗਾਰ ਅਫ਼ਸਰ ਰਵਨੀਤ ਕੌਰ ਨੇ ਦੱਸਿਆ ਕਿ ਪਾਰਕ ਹੁੰਡਈ ਵੱਲੋਂ ਪੇਂਟਰ, ਅਡਵਾਈਜ਼ਰ, ਬਾਡੀਸ਼ਾਪ ਮੈਨੇਜਰ, ਵਰਕਸ਼ਾਪ ਮੈਨੇਜਰ ਅਤੇ ਸੇਲਜ਼ਮੈਨ (ਸਿਰਫ ਲੜਕੇ) ਦੀਆਂ ਅਸਾਮੀਆਂ ਹਨ ਜਿਸ ਲਈ ਵਿਦਿਆਕ ਯੋਗਤਾ ਗਰੇਜੂਏਸ਼ਨ, ਆਈ. ਟੀ. ਆਈ, ਡਿਪਲੋਮਾ ਇੰਨ ਮਕੈਨਿਕਲ ਇੰਜੀਨੀਅਰ ਉਮਰ ਹੱਦ 18 ਤੋਂ 40 ਸਾਲ ਹੋਣੀ ਚਾਹੀਦੀ ਹੈ। ਇਨ੍ਹਾਂ ਦੀ ਇੰਟਰਵਿਊ ਲਈ ਜਾਵੇਗੀ।

ਇਸ ਤੋਂ ਇਲਾਵਾ ਰੰਧਾਵਾ ਸਕਿਉਰਿਟੀ ਸਰਵਿਸਜ਼ ਵੱਲੋਂ ਸੁਪਰਵਾਈਜਰ, ਸਕਿਓਰਟੀ ਗਾਰਡ (ਲੜਕੇ ਲੜਕੀਆਂ ਦੋਵੇ), ਪੈਕੇਜਿੰਗ ਦੀ ਅਸਾਮੀ ਜਿਸ ਦੀ ਵਿਦਿਅਕ ਯੋਗਤਾ ਦਸਵੀਂ, ਬਾਰਵੀਂ, ਉਮਰ ਹੱਦ 20 ਤੋਂ 50 ਸਾਲ ਹੋਣੀ ਚਾਹੀਦੀ ਹੈ, ਨਿਊ ਮੋਡ ਐਗਰੀਕਲਚਰ ਵਰਕ ਕੰਪਨੀ ਵੱਲੋਂ ਸੀ.ਐਨ.ਸੀ ਓਪਰੇਟਰ, ਸੀ.ਐਨ.ਸੀ ਪ੍ਰੋਗਰਾਮਰ, ਫਿਟਰ, ਵੈਲਡਰ, ਹੈਲਪਰ, ਕੰਪਿਊਟਰ ਓਪਰੇਟਰ ਦੀ ਅਸਾਮੀ (ਸਿਰਫ ਲੜਕੇ) ਜਿਸ ਦੀ ਵਿਦਿਅਕ ਯੋਗਤਾ ਆਈ.ਟੀ.ਆਈ, ਬਾਰਵੀਂ, ਗਰੈਜੁਏਸ਼ਨ, ਉਮਰ ਹੱਦ 18 ਤੋਂ 35 ਸਾਲ ਹੋਣੀ ਚਾਹੀਦੀ ਹੈ। ਇਨ੍ਹਾਂ ਦੀ ਇੰਟਰਵਿਊ ਲਈ ਜਾਵੇਗੀ।

ਇਸ ਸਬੰਧੀ ਜ਼ਿਲ੍ਹਾ ਰੋਗਜ਼ਾਰ ਉਤਪੱਤੀ, ਹੁਨਰ ਵਿਕਾਸ ਅਤੇ ਸਿਖਲਾਈ ਅਫ਼ਸਰ, ਬਰਨਾਲਾ ਨੇ ਦੱਸਿਆ ਕਿ ਉਕਤ ਅਸਾਮੀਆਂ ਲਈ ਇੰਟਰਵਿਊ ਦੌਰਾਨ ਪ੍ਰਾਰਥੀ ਕੋਲ ਬਾਇਓਡਾਟਾ, ਅਧਾਰ ਕਾਰਡ ਅਤੇ ਯੋਗਤਾ ਦੇ ਸਰਟੀਫਿਕੇਟ ਹੋਣਾ ਲਾਜ਼ਮੀ ਹੈ। ਵਧੇਰੇ ਜਾਣਕਾਰੀ ਲਈ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਬਰਨਾਲਾ ਦੇ ਹੈਲਪਲਾਈਨ ਨੰਬਰ 94170-39072 ਤੇ ਸੰਪਰਕ ਕਰੋ।