ਫਾਜ਼ਿਲਕਾ 20 ਜੂਨ 2025 AJ Di Awaaj
Punjab Desk : ਸਿਵਲ ਸਰਜਨ ਫਾਜ਼ਿਲਕਾ ਡਾ. ਰਾਜ ਕੁਮਾਰ , ਸਹਾਇਕ ਸਿਵਲ ਸਰਜਨ ਡਾ. ਰੋਹਿਤ ਗੋਇਲ , ਜਿਲ੍ਹਾ ਐਪੀਡੀਮੋਲੋਜਿਸਟ ਡਾ. ਸੁਨੀਤਾ ਕੰਬੋਜ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਸਿਵਲ ਹਸਪਤਾਲ ਜਲਾਲਾਬਾਦ ਦੇ ਐੱਸ.ਐੱਮ.ਓ ਡਾ. ਸੁਮਿਤ ਲੂਣਾ , ਪੀ.ਐੱਚ.ਸੀ. ਜੰਡਵਾਲਾ ਭੀਮੇਸ਼ਾਹ ਦੇ ਐਸ.ਐਮ.ਓ. ਡਾ. ਰਵੀ ਬਾਂਸਲ ਦੀ ਯੋਗ ਅਗਵਾਈ ਹੇਠ ਐਂਟੀ ਡੇਂਗੂ ਕੰਪੇਨ ‘ਹਰ ਸ਼ੁੱਕਰਵਾਰ , ਡੇਂਗੂ ਤੇ ਵਾਰ’ ਪ੍ਰੋਗਰਾਮ ਤਹਿਤ ਸਿਹਤ ਵਿਭਾਗ ਦੀ ਐੱਨ.ਵੀ.ਬੀ.ਡੀ.ਸੀ.ਪੀ ਬਰਾਂਚ ਅਰਬਨ ਜਲਾਲਾਬਾਦ , ਨਗਰ ਕੌਂਸਲ ਜਲਾਲਾਬਾਦ ਤੇ ਨਰਸਿੰਗ ਸਟੂਡੈਂਟਸ ਦੀ ਟੀਮ ਵੱਲੋਂ ਅਰਬਨ ਜਲਾਲਾਬਾਦ ਵਿਖੇ ਪਲਾਂਟ ਨਰਸਰੀਆਂ , ਕੰਸਟ੍ਰਕਸ਼ਨ ਸਾਈਟਾਂ , ਖਾਲੀ ਪਲਾਟਾਂ ਵਿੱਚ ਐਂਟੀ ਲਾਰਵਾ ਗਤੀਵਿਧੀਆਂ ਕੀਤਿਆਂ , ਸਪਰੇਅ ਦਾ ਛਿੜਕਾਅ ਕਰਵਾਇਆ ਤੇ ਡੇਂਗੂ , ਮਲੇਰੀਆ ਸੰਬੰਧੀ ਲੋਕਾਂ ਨੂੰ ਜਾਗਰੂਕ ਕੀਤਾ।
ਜਸਪਾਲ ਸਿੰਘ ਸਿੱਧੂ ਤੇ ਲੇਖ ਰਾਜ ਐੱਮ.ਪੀ.ਐੱਚ.ਡਬਲਯੂ ਨੇ ਡੇਂਗੂ , ਮਲੇਰੀਆ ਸਬੰਧੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਜੇਕਰ ਕੋਈ ਵੀ ਬੁਖਾਰ ਹੋਵੇ ਤਾ ਉਸ ਦੀ ਜਾਂਚ ਜਲਦੀ ਤੋਂ ਜਲਦੀ ਨੇੜੇ ਦੇ ਸਰਕਾਰੀ ਹਸਪਤਾਲ ਜਾਂ ਆਯੂਸ਼ਮਾਨ ਆਰੋਗਿਆ ਕੇਂਦਰ ’ਚ ਜਾ ਕੇ ਕਰਵਾਈ ਜਾਵੇ , ਜਿੱਥੇ ਕਿ ਡੇਂਗੂ ਤੇ ਮਲੇਰੀਆ ਦੇ ਟੈਸਟ ਮੁਫ਼ਤ ਕੀਤੇ ਜਾਂਦੇ ਹਨ ਤੇ ਦਵਾਈਆਂ ਵੀ ਬਿਲਕੁਲ ਮੁਫ਼ਤ ਦਿੱਤੀਆਂ ਜਾਦੀਆਂ ਹਨ। ਫਰਿੱਜ ਟਰੇ , ਕੂਲਰ , ਫੁੱਲਾਂ ਦੇ ਗਮਲੇ , ਪਾਣੀ ਦੀਆਂ ਟੈਕੀਆਂ , ਟਾਇਰਾਂ ਅਤੇ ਖੜੇ ਪਾਣੀ ਦੇ ਸਰੋਤ ਨੂੰ ਹਫਤੇ ਵਿੱਚ ਇੱਕ ਵਾਰ ਜਰੂਰ ਸਾਫ਼ ਕੀਤਾ ਜਾਵੇ ਤੇ ‘ਹਰ ਸ਼ੁੱਕਰਵਾਰ , ਡੇਂਗੂ ਤੇ ਵਾਰ’ ਦੇ ਤੌਰ ਤੇ ਮਨਾਇਆ ਜਾਵੇ।
ਇਸ ਮੌਕੇ ਗਗਨਦੀਪ ਕੌਰ ਐੱਮ.ਪੀ.ਐੱਚ.ਡਬਲਯੂ , ਨਰਸਿੰਗ ਸਟੂਡੈਂਟਸ , ਸਰਬਜੀਤ ਸਿੰਘ , ਗੁਰਪ੍ਰੀਤ ਸਿੰਘ ਬ੍ਰਿਡਿੰਗ ਚੈਂਕਰ , ਪਤਵੰਤੇ ਸੱਜਣ ਤੇ ਸਥਾਨਕ ਲੋਕ ਹਾਜ਼ਰ ਸਨ
