ਕੈਸ਼ਲੈਸ ਟ੍ਰੀਟਮੈਂਟ ਆਫ ਰੋਡ ਐਕਸੀਡੈਂਟ ਵਿਕਟਮ ਸਕੀਮ 2025″ ਤਹਿਤ ਡੇਢ ਲੱਖ ਤੱਕ ਦੇ ਇਲਾਜ ਦੀ ਸਹੂਲਤ: ਡਿਪਟੀ ਕਮਿਸ਼ਨਰ

30

ਬਰਨਾਲਾ, 20 ਜੂਨ 2025 AJ DI Awaaj
Punjab Desk: ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀ ਟੀ ਬੈਨਿਥ ਆਈ ਏ ਐੱਸ ਨੇ ਦੱਸਿਆ ਕਿ “ਕੈਸ਼ਲੈਸ ਟ੍ਰੀਟਮੈਂਟ ਆਫ ਰੋਡ ਐਕਸੀਡੈਂਟ ਵਿਕਟਮ ਸਕੀਮ 2025” ਤਹਿਤ ਆਮ ਲੋਕਾਂ ਦੀ ਸਹੂਲਤ ਲਈ ਗਰੀਵੀਐਂਸ ਰਿਡਰੈਸਲ ਅਫ਼ਸਰ ਕੀਤੇ ਨਿਯੁਕਤ ਕੀਤੇ ਗਏ ਹਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਸਕੀਮ ਤਹਿਤ ਸੜਕ ਹਾਦਸੇ ਦੇ ਸ਼ਿਕਾਰ ਵਿਅਕਤੀ ਨੂੰ ਹਾਦਸੇ ਦੇ ਪਹਿਲੇ 7 ਦਿਨਾਂ ਦੌਰਾਨ ਡੇਢ ਲੱਖ ਰੁਪਏ ਤੱਕ ਦੇ ਕੈਸ਼ਲੈਸ ਇਲਾਜ ਦੀ ਸਹੂਲਤ ਦਿੱਤੀ ਜਾਂਦੀ ਹੈ। ਇਸ ਸਕੀਮ ਤਹਿਤ ਦੇਸ਼ ਭਰ ਵਿਚ 30 ਹਜ਼ਾਰ ਦੇ ਕਰੀਬ ਸੂਚੀਬੱਧ ਹਸਪਤਾਲ ਹਨ ਜਿੱਥੇ ਸਕੀਮ ਤਹਿਤ ਮਰੀਜ਼ ਦਾ ਇਲਾਜ ਕਰਾਇਆ ਜਾ ਸਕਦਾ ਹੈ। ਓਨ੍ਹਾਂ ਕਿਹਾ ਕਿ ਇਸ ਸਕੀਮ ਤਹਿਤ “ਗੋਲਡਨ ਆਵਰ” ਵਿਚ ਮਰੀਜ਼ ਨੂੰ ਮੈਡੀਕਲ ਸਹੂਲਤ ਮਿਲ ਜਾਂਦੀ ਹੈ ਅਤੇ ਪਰਿਵਾਰ ਦਾ ਵਿੱਤੀ ਬੋਝ ਘਟ ਜਾਂਦਾ ਹੈ।
ਉਨ੍ਹਾਂ ਦੱਸਿਆ ਕਿ ਇਸ ਸਕੀਮ ਤਹਿਤ 3 ਅਫ਼ਸਰਾਂ ਨੂੰ ਜ਼ਿਲ੍ਹਾ ਬਰਨਾਲਾ ਲਈ ਗਰੀਵੀਐਂਸ ਰਿਡਰੈਸਲ ਅਫ਼ਸਰ ਨਿਯੁਕਤ ਕੀਤਾ ਗਿਆ ਹੈ। ਇਨ੍ਹਾਂ ਵਿਚ ਰੀਜਨਲ ਟਰਾਂਸਪੋਰਟ ਅਫ਼ਸਰ ਬਰਨਾਲਾ ਸ. ਹਰਪ੍ਰੀਤ ਸਿੰਘ ਅਟਵਾਲ ਪੀਸੀਐੱਸ, ਡੀ ਐੱਸ ਪੀ (ਐਚ) ਬਰਨਾਲਾ ਸ. ਪਰਮਜੀਤ ਸਿੰਘ ਡੋਡ ਅਤੇ ਸਿਵਲ ਸਰਜਨ ਬਰਨਾਲਾ ਸ. ਬਲਜੀਤ ਸਿੰਘ ਸ਼ਾਮਲ ਹਨ।
ਰੀਜਨਲ ਟਰਾਂਸਪੋਰਟ ਅਫ਼ਸਰ ਬਰਨਾਲਾ ਦੀ ਈਮੇਲ ਆਈਡੀ rto.transport.bnl@punjab.gov.in, ਡੀ ਐੱਸ ਪੀ (ਐਚ) ਬਰਨਾਲਾ ਦੀ ਈਮੇਲ ਆਈ ਡੀ dsphbarnala@gmail.com ਅਤੇ ਸਿਵਲ ਸਰਜਨ ਬਰਨਾਲਾ ਦੀ ਈਮੇਲ ਆਈਡੀ nrhmbla1@gmail.com ਹੈ।
ਓਨ੍ਹਾਂ ਦੱਸਿਆ ਕਿ ਉਕਤ ਅਫ਼ਸਰਾਂ ਨੂੰ ਇਸ ਸਕੀਮ ਤਹਿਤ ਸ਼ਿਕਾਇਤ ਨਿਵਾਰਨ ਅਫ਼ਸਰ ਨਿਯੁਕਤ ਕੀਤਾ ਗਿਆ ਹੈ ਤਾਂ ਜੋ ਯੋਗ ਲੋਕਾਂ ਨੂੰ ਵੱਧ ਤੋਂ ਵੱਧ ਸਹਾਇਤਾ ਪ੍ਰਦਾਨ ਕੀਤੀ ਜਾ ਸਕੇ।