ਕਿਹਾ!  ਖੰਭਿਆਂ ਦੀ ਸ਼ਿਫਟਿੰਗ ਤੋਂ ਬਾਅਦ ਡਰੇਨ ਨੂੰ ਜਲਦੀ ਕਰਵਾਇਆ ਜਾਵੇਗਾ ਠੀਕ

20
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਮੋਗਾ
ਮਹਿੰਦਰਾ ਪੈਲਸ ਵਾਲੀ ਗਲੀ  ਵਿੱਚ ਡਰੇਨ ਵਿੱਚ ਲੱਗੇ ਬਿਜਲੀ ਦੇ ਖੰਭੇ ਹਟਾਉਣ ਲਈ ਪੀ ਐਸ ਪੀ ਸੀ ਐੱਲ ਨੂੰ ਲਿਖਿਆ ਪੱਤਰ- ਕਾਰਜ ਸਾਧਕ ਅਫਸਰ ਬਾਘਾਪੁਰਾਣਾ
ਮੋਗਾ 14 ਜੂਨ 2025 , Aj Di Awaaj 
Punjab Desk: ਕਾਰਜ ਸਾਧਕ ਅਫਸਰ ਨਗਰ ਕੌਂਸਲ ਬਾਘਾਪੁਰਾਣਾ ਦਵਿੰਦਰ ਸਿੰਘ ਤੂਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਹਿੰਦਰਾ ਪੈਲਸ ਵਾਲੀ ਗਲੀ ਵਿੱਚ ਜੋ 3-4 ਬਿਜਲੀ ਦੇ ਖੰਭੇ ਪੁਰਾਣੇ ਸਮੇਂ ਤੋਂ ਹੀ ਡਰੇਨ ਟਾਈਪ 1 ਵਿੱਚ ਲੱਗੇ ਹੋਏ ਹਨ ਜਿਨ੍ਹਾਂ ਨੂੰ ਹਟਾਉਣ ਲਈ ਪੀ ਐਸ ਪੀ ਸੀ ਐੱਲ ਸਿਟੀ ਸਬ ਡਿਵੀਜ਼ਨ ਬਾਘਾਪੁਰਾਣਾ ਨੂੰ ਲਿਖਿਆ ਹੈ। ਬਿਜਲੀ ਦੇ ਇਹਨਾਂ ਖੰਭਿਆਂ ਨੂੰ ਵਿਭਾਗ ਵਲੋਂ ਜਦ ਤੱਕ ਕਿਸੇ ਢੁਕਵੀਂ ਥਾਂ ਤੇ ਸ਼ਿਫਟ ਨਹੀਂ ਕੀਤਾ ਜਾਂਦਾ ਉਦੋਂ ਤੱਕ ਇਹਨਾਂ ਖੰਭਿਆਂ ਦੀ ਨਾਲੀ ਨੂੰ ਆਰਜੀ ਤੌਰ ਤੇ ਚਾਲੂ ਕੀਤਾ ਗਿਆ ਹੈl
ਉਨ੍ਹਾਂ ਦੱਸਿਆ ਕਿ ਇਹਨਾਂ ਖੰਭਿਆਂ ਦੀ ਸ਼ਿਫਟਿੰਗ ਤੋਂ ਤੁੰਰਤ ਬਾਅਦ ਡਰੇਂਨ ਟਾਈਪ ਇੱਕ ਨੂੰ ਠੀਕ ਕਰਵਾ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ  ਨਗਰ ਕੋਸ਼ਲ ਸ਼ਹਿਰ ਦੀ ਸਾਫ਼ ਸਫਾਈ ਲਈ ਪੂਰੀ ਤਰ੍ਹਾਂ ਕਾਰਜ਼ਸੀਲ ਹੈ