ਭਾਸ਼ਾ ਵਿਭਾਗ ਦੇ ਰਸਾਲੇ ‘ਪੰਜਾਬੀ ਦੁਨੀਆ’ ਦੇ ਵਿਸ਼ੇਸ਼ ਅੰਕ ਲਈ ਲੇਖਕ 15 ਜੁਲਾਈ ਤੱਕ ਭੇਜ ਸਕਦੇ ਹਨ ਮੌਲਿਕ ਅਤੇ ਅਪ੍ਰਕਾਸ਼ਿਤ ਖੋਜ ਪੱਤਰ

82
ਯੁੱਧ ਨਸ਼ਿਆਂ ਵਿਰੁੱਧ' ਪ੍ਰੋਗਰਾਮ ਤਹਿਤ ਅੱਜ 8 ਜੂਨ, 2025 ਨੂੰ ਮਾਣਯੋਗ ਰਾਜਪਾਲ, ਪੰਜਾਬ ਸ੍ਰੀ ਗੁਲਾਬ ਚੰਦ ਕਟਾਰੀਆ ਦੁਪਹਿਰ ਬਾਅਦ ਡੀ.ਏ.ਵੀ ਕਾਲਜ ਆਫ ਐਜੂਕੇਸ਼ਨ,

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਸ੍ਰੀ ਮੁਕਤਸਰ ਸਾਹਿਬ

ਸ੍ਰੀ ਮੁਕਤਸਰ ਸਾਹਿਬ, 11 ਜੂਨ 2025 , Aj Di Awaaj

Education Desk: ਭਾਸ਼ਾ ਵਿਭਾਗ, ਸ੍ਰੀ ਮੁਕਤਸਰ ਸਾਹਿਬ ਦੇ ਖੋਜ ਅਫ਼ਸਰ ਬਲਜਿੰਦਰ ਸਿੰਘ ਦੱਸਿਆ ਕਿ ਭਾਸ਼ਾ ਵਿਭਾਗ, ਪੰਜਾਬ ਵੱਲੋਂ ਵਿਭਾਗੀ ਰਸਾਲੇ ‘ਪੰਜਾਬੀ ਦੁਨੀਆ’ ਦਾ ਡਾ. ਜਗਤਾਰ ਨੂੰ ਸਮਰਪਿਤ ਵਿਸ਼ੇਸ਼ ਅੰਕ ਪ੍ਰਕਾਸ਼ਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਵਿਸ਼ੇਸ਼ ਅੰਕ ਲਈ ਲੇਖਕ ਆਪਣਾ ਮੌਲਿਕ ਅਤੇ ਅਪ੍ਰਕਾਸ਼ਿਤ ਖੋਜ ਪੱਤਰ 15 ਜੁਲਾਈ 2025 ਤੱਕ ਭੇਜ ਸਕਦੇ ਹਨ। ਸੰਪਦਕੀ ਬੋਰਡ ਦੇ ਨਿਰਣੇ ਅਨੁਸਾਰ ਰਚਨਾਵਾਂ ਨੂੰ ਰਸਾਲੇ ‘ਚ ਬਣਦਾ ਸਥਾਨ ਦਿੱਤਾ ਜਾਵੇਗਾ। ਰਚਨਾ ਦੇ ਨਾਲ ਰਚਨਾ‌ ਦੇ ਮੌਲਿਕ‌ ਅਤੇ ਅਪ੍ਰਕਾਸ਼ਿਤ ਹੋਣ ਦਾ ਤਸਦੀਕ ਕਰਨ ਦੇ ਨਾਲ-ਨਾਲ ਲੇਖਕ ਦਾ ਨਾਮ, ਪੂਰਾ ਪਤਾ ਅਤੇ ਮੋਬਾਇਲ ਨੰਬਰ ਵੀ ਜ਼ਰੂਰ ਭੇਜਿਆ ਜਾਵੇ। ਰਚਨਵਾਂ 15 ਜੁਲਾਈ 2025 ਤੱਕ ਜ਼ਿਲ੍ਹਾ ਭਾਸ਼ਾ ਦਫ਼ਤਰ, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਕਮਰਾ ਨੰਬਰ 50, ਦੂਜੀ ਮੰਜ਼ਿਲ, ਸ੍ਰੀ ਮੁਕਤਸਰ ਸਾਹਿਬ ਜਾਂ ਦਫ਼ਤਰ ਦੀ ਈਮੇਲ dlosrimuktsarsahib1@gmail.com ’ਤੇ ਭੇਜੀਆਂ ਜਾਣ।

ਵਧੇਰੇ ਜਾਣਕਾਰੀ ਲਈ ਬਲਜਿੰਦਰ ਸਿੰਘ, ਖੋਜ ਅਫ਼ਸਰ, ਦਫ਼ਤਰ, ਜ਼ਿਲ੍ਹਾ ਭਾਸ਼ਾ ਅਫ਼ਸਰ, ਸ੍ਰੀ ਮੁਕਤਸਰ ਸਾਹਿਬ ਮੋਬਾਈਲ ਨੰਬਰ 94630-24575 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।