ਨਸ਼ਿਆਂ ਦੇ ਕੋਹੜ ਨੂੰ ਜੜ੍ਹ ਤੋ ਖਤਮ ਕਰਨ ਲਈ ਆਮ ਲੋਕ ਸਹਿਯੋਗ ਦੇਣ- ਦਿਨੇਸ਼ ਚੱਢਾ

49

ਨੂਰਪੁਰ ਬੇਦੀ 31 ਮਈ 2025 Aj Di Awaaj

ਐਡਵੋਕੇਟ ਦਿਨੇਸ਼ ਚੱਢਾ ਹਲਕਾ ਰੂਪਨਗਰ ਦੇਵਿਧਾਇਕ ਨੇ  ਕਿਹਾ  ਹੈ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਭਰ ਵਿੱਚ ਨਸ਼ਿਆ ਵਿਰੁੱਧ ਇੱਕ ਯੁੱਧ ਦਾ ਐਲਾਨ ਕੀਤਾ । ਇਸ ਨੂੰ ਅਪਾਰ ਸਫਲਤਾ ਮਿਲ ਰਹੀ ਹੈ, ਪ੍ਰੰਤੂ ਇਹ ਮੁਹਿੰਮ ਲਗਾਤਾਰ ਜਾਰੀ ਰੱਖਣ ਲਈ ਸਾਨੂੰ ਸਾਰਿਆ ਨੂੰ ਸਾਝੇ ਤੌਰ ਤੇ ਆਪਣਾ ਯੋਗਦਾਨ ਪਾਉਣਾ ਪਵੇਗਾ। ਭੋਲੇ ਭਾਲੇ ਨੌਜਵਾਨਾਂ ਨੂੰ ਨਸ਼ੇ ਦੀ ਗ੍ਰਿਫਤ ਵਿੱਚ ਜਕੜਨ ਵਾਲੇ ਨਸ਼ਿਆ ਦੇ ਸੋਦਾਗਰ ਜੇਲਾ ਵਿਚ ਡੱਕਣੇ ਬਹੁਤ ਜਰੂਰੀ ਹਨ, ਇਸ ਦੇ ਲਈ ਪੰਜਾਬ ਸਰਕਾਰ ਨੇ ਇੱਕ ਵਿਆਪਕ ਅਭਿਆਨ ਸੁਰੂ ਕਰ ਦਿੱਤਾ ਹੈ, ਜਿਸ ਸਾਰਥਕ ਨਤੀਜੇ  ਸਾਹਮਣੇ  ਆ  ਰਹੇ  ਹਨ।

    ਵਿਧਾਇਕ ਨੇ ਕਿਹਾ ਕਿ ਅਸੀ ਸ੍ਰੀ ਪਿੰਡ ਬੈਂਸਾਂ ਤੇ ਸਰਥਲੀ ਤੋ ਇਸ  ਮੁਹਿੰਮ  ਨੂੰ ਹੋਰ ਤੇਜੀ ਨਾਲ ਸੁਰੂ ਕਰ ਰਹੇ ਹਾਂ। ਉਨ੍ਹਾਂ ਨੇ ਕਿਹਾ ਕਿ ਹਰ ਪਿੰਡ,  ਸ਼ਹਿਰ  ਗਲੀ ਮੁਹੱਲੇ ਦੇ  ਲੋਕਾਂ ਨੂੰ ਲਾਮਬੰਦ  ਕੀਤਾ ਜਾ  ਰਿਹਾ ਹੈ ਕਿ ਉਹ ਨਸ਼ਾ  ਵਿਕਰੇਤਾਵਾਂ ਦੀ ਸੂਚਨਾ ਬੇਖੋਫ ਹੋ ਕੇ ਦੇਣ ਤੇ ਇਹ ਵੀ ਭਰੋਸਾ ਦੇ ਰਹੇ ਹਾਂ ਕਿ ਉਨ੍ਹਾਂ ਵੱਲੋਂ ਦਿੱਤੀ ਜਾਣਕਾਰੀ ਗੁਪਤ ਰੱਖੀ ਜਾਵੇਗੀ। ਨਸ਼ਿਆਦੀ ਜਕੜਨ ਵਿਚ ਆਏ ਭੋਲੇ ਭਾਲੇ ਲੋਕਾਂ ਨਾਲ ਹਮਦਰਦੀ ਨਾਲ ਨਜਿੱਠਿਆ ਜਾਵੇਗਾ, ਉਨ੍ਹਾਂ ਦੇ ਇਲਾਜ ਉਤੇ ਭਾਵੇ ਜਿਸ ਤਰਾਂ ਪ੍ਰਬੰਧ ਕਰਨੇ ਪੈਣ ਸਰਕਾਰ ਸੰਜੀਦਗੀ ਨਾਲ ਕੰਮ ਕਰੇਗੀ, ਪ੍ਰੰਤੂ ਇਹ ਮਿਸ਼ਨਸਰਕਾਰ ਅਤੇ ਪੁਲਿਸ ਵਿਭਾਗ ਵੱਲੋ ਸਫਲ ਨਹੀ ਬਣਾਇਆ ਜਾ ਸਕਦਾ। ਇਸ ਵਿੱਚ ਹਰ ਨਾਗਰਿਕ ਦਾ ਸਹਿਯੋਗ ਬਹੁਤ ਜਰੂਰੀ ਹੈ।

ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਪੰਜਾਬ ਸਰਕਾਰ ਨੇ ਵਿਆਪਕ ਕੰਮ ਸੁਰੂ ਕਰ ਦਿੱਤਾ ਹੈ।  ਉਨ੍ਹਾਂ ਨੇ ਹੋਰ ਦੱਸਿਆ ਕਿ ਨਸ਼ਿਆ ਦੇ ਕਾਰੋਬਾਰ ਨਾਲ ਹੋਈ ਆਮਦਨ ਤੋਜਾਇਦਾਦਾਂ ਖੜੀਆਂ ਕਰਨ ਵਾਲਿਆਂ ਵਿਰੁੱਧ ਕਾਰਵਾਈ ਚੱਲ ਰਹੀ ਹੈ ਕਈ ਥਾਵਾਂ ਤੋ ਨਸ਼ਾ ਤਸਕਰ ਘਰਾਂ ਨੂੰ ਤਾਲੇ ਲਗਾ ਕੇ ਫਰਾਰ ਹੋ ਗਏ ਹਨ, ਪ੍ਰੰਤੂ ਅਸੀ ਅਜਿਹੇ ਦੋਸ਼ੀਆਂ ਨੂੰ ਹੁਣ ਬਖਸ਼ਣ ਦੀ ਥਾਂ ਜੇਲ੍ਹਾਦੇ ਅੰਦਰ ਡੱਕ ਰਹੇ ਹਾਂ।

   ਇਸ ਮੌਕੇ ਰਾਮ ਪ੍ਰਤਾਪ ਸਰਥਲੀ ਬਲਾਕ ਪ੍ਰਧਾਨ, ਕੋਡੀਨੇਟਰ ਅਵਤਾਰ ਸਿੰਘ ਕੁੰਨਰ, ਜਤਿੰਦਰ ਕਾਕਾ, ਸੰਤ ਰਾਮ ਸਰਥਲੀ,ਸੁਖਜਿੰਦਰ ਸਿੰਘ, ਤੀਰਥ ਸਿੰਘ, ਸਰਪੰਚ ਨਰਿੰਦਰ ਸਿੰਘ, ਕਮਲ ਸਿੰਘ ਸਰਪੰਚ, ਸਰਪੰਚ ਵਿਜੈ ਕੁਮਾਰ, ਦਿਲਜੀਤ ਕੌਰ ਬੰਗਾ ਤੇ ਵੱਡੀ ਗਿਣਤੀ ਵਿਚ ਪਤਵੰਤੇ ਹਾਜ਼ਰ ਸਨ।