ਫਿਰੋਜ਼ਪੁਰ 23 ਮਈ 2025 AJ DI Awaaj
ਪੰਜਾਬ ਸਰਕਾਰ ਵੱਲੋਂ ਨੌਜਵਾਨਾਂ ਨੂੰ ਵੱਧ ਤੋਂ ਵੱਧ ਰੋਜ਼ਗਾਰ ਦੇ ਮੌਕੇ ਪ੍ਰਦਾਨ ਕਰਨ ਦੇ ਤਹਿਤ ਜਿਲ੍ਹਾ ਰੋਜ਼ਗਾਰ ਦਫ਼ਤਰ, ਆਈ ਬਲਾਕ, ਦੂਜੀ ਮੰਜ਼ਿਲ, ਡੀ.ਸੀ. ਦਫ਼ਤਰ, ਫਿਰੋਜਪੁਰ ਛਾਉਣੀ 9465474122 ਵੱਲੋਂ ਅਗਨੀਵੀਰ ਰੈਲੀ ਵਾਸਤੇ ਹੋਣ ਵਾਲੀ ਲਿਖਤੀ ਪ੍ਰੀਖਿਆ ਦੀ ਮੁਫ਼ਤ ਕੋਚਿੰਗ 27 ਮਈ ਨੂੰ ਕਰਵਾਈ ਜਾਣੀ ਹੈ। ਇਸ ਸਬੰਧੀ ਸ਼੍ਰੀ ਦਿਲਬਾਗ ਸਿੰਘ, ਜ਼ਿਲ੍ਹਾ ਰੋਜ਼ਗਾਰ ਉਤਪਤੀ ਹੁਨਰ ਵਿਕਾਸ ਅਤੇ ਸਿਖਲਾਈ ਅਫ਼ਸਰ ਨੇ ਦੱਸਿਆ ਕਿ ਇਸ ਕੋਚਿੰਗ ਵਿੱਚ ਉਹੀ ਉਮੀਦਵਾਰ ਭਾਗ ਲੈ ਸਕਦਾ ਹੈ, ਜਿਸ ਨੇ ਸਮੇਂ ਰਹਿੰਦੇ ਖੁਦ ਨੂੰ JoinIndianarmy ਦੀ ਵੈਬਸਾਈਟ ਉੱਤੇ ਰਜਿਸਟਰ ਕੀਤਾ ਹੈ। ਉਮੀਦਵਾਰ 26 ਮਈ ਨੂੰ ਜ਼ਿਲ੍ਹਾ ਰੋਜ਼ਗਾਰ ਦਫ਼ਤਰ, ਫਿਰੋਜ਼ਪੁਰ ਸਵੇਰੇ 09 ਤੋਂ ਸ਼ਾਮ 05 ਵਜੇ ਤੱਕ ਆ ਕੇ ਆਪਣੇ ਆਪ ਨੂੰ ਮੁਫਤ ਕੋਚਿੰਗ ਲਈ ਰਜਿਸਟਰ ਕਰਵਾ ਸਕਦਾ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਅਗਨੀਵੀਰ ਰੈਲੀ ਵਾਸਤੇ ਕੋਚਿੰਗ ਪੰਜਾਬ ਸਰਕਾਰ ਦੇ ਸੀਪਾਈਟ ਸੈਂਟਰ ਪਿੰਡ ਹਕੂਮਤ ਸਿੰਘ ਵਾਲਾ ਨੇੜੇ ਤਲਵੰਡੀ ਭਾਈ, ਫਿਰੋਜਪੁਰ ਮੋਗਾ ਰੋਡ ਵਿਖੇ ਪਹਿਲਾਂ ਹੀ ਚੱਲ ਰਹੀ ਹੈ ਅਤੇ ਉਮੀਦਵਾਰ ਆਪਣੀ ਸਹੁਲਤ ਅਨੁਸਾਰ ਜਿੱਥੇ ਉਸਨੂੰ ਨੇੜੇ ਪੈਂਦਾ ਹੈ ਉਥੇ ਜਾ ਕੇ ਕੋਚਿੰਗ ਲੈ ਸਕਦੇ ਹਨ। ਜਾਣਕਾਰੀ ਲਈ ਸੀ—ਪਾਈਟ ਸੈਂਟਰ ਦੇ ਫੋਨ ਨੰਬਰ 8872802046,7888848823,7889175575 ਤੇ ਵੀ ਸਪੰਰਕ ਕੀਤਾ ਜਾ ਸਕਦਾ ਹੈ।
