ਨੰਗਲ 22 ਮਈ 2025 AJ Di Awaaj
ਏਆਰਓ ਲੁਧਿਆਣਾ ਵੱਲੋਂ 29-06-2025 ਨੂੰ ਫੌਜ ਦੀ ਭਰਤੀ ਲਈ ਪਹਿਲਾ ਹੀ ਅਪਲਾਈ ਕੀਤੇ ਉਮੀਦਵਾਰਾਂ ਦੀ ਪ੍ਰੀਖਿਆ ਲਈ ਜਾਣੀ ਹੈ। ਜਿਸ ਸਬੰਧੀ ਜਿਲ੍ਹਾ ਪ੍ਰਸਾਸ਼ਨ ਵੱਲੋਂ ਜਿਲ੍ਹਾਂ ਰੂਪਨਗਰ ਦੇ ਨੌਜਵਾਨਾਂ ਨੂੰ ਫੌਜ ਦੀ ਭਰਤੀ ਪ੍ਰਤੀ ਉਤਸ਼ਾਹਿਤ ਅਤੇ ਟ੍ਰੇਨਿੰਗ ਕਰਵਾਉਣ ਲਈ ਇੱਕ ਨਵਾਂ ਉਪਰਾਲਾ ਕੀਤਾ ਹੈ। ਜਿਸ ਵਿਚ ਨੌਜਵਾਨਾਂ ਨੂੰ ਸਰੀਰਕ ਸਿਖਲਾਈ ਵਿੱਚ ਦੋੜ, ਹਾਈ ਜੰਪ ਤੇ ਲੋਗ ਜੰਪ ਅਤੇ ਲਿਖਤੀ ਪ੍ਰੀਖਿਆਂ ਸਬੰਧੀ ਟ੍ਰੇਨਿੰਗ ਦਿੱਤੀ ਜਾ ਰਹੀ ਹੈ ਅਤੇ ਵੱਖ ਵੱਖ ਕੈਂਪਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ।
ਅੱਜ ਨੰਗਲ ਸੀ ਪਾਈਟ ਕੈਂਪ ਵਿਚ ਲਗਭਗ 40 ਨੌਜਵਾਨਾਂ ਨੂੰ ਸਿਖਲਾਈ ਦਿੱਤੀ ਗਈ। ਇਹ ਜਾਣਕਾਰੀ ਸਿਖਲਾਈ ਅਫਸਰ ਇੰਦਰਜੀਤ ਕੁਮਾਰ ਨੇ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਅਗਨੀਵੀਰ ਭਰਤੀ ਦੇ 57 ਚਾਹਵਾਨ ਉਮੀਦਵਾਰ ਨੂੰ ਇਹ ਸਿਖਲਾਈ ਸੀ-ਪਾਈਟ ਕੈਂਪ ਨੰਗਲ ਵਿਖੇ ਦਿੱਤੀ ਜਾ ਰਹੀ ਹੈ। ਇਸ ਸਿਖਲਾਈ ਦੌਰਾਨ ਪੰਜਾਬ ਸਰਕਾਰ ਵੱਲੋਂ ਨੌਜਵਾਨਾਂ ਨੂੰ ਖਾਣਾ ਤੇ ਰਿਹਾਇਸ਼ ਮੁਫਤ ਦਿੱਤੀ ਜਾ ਰਹੀ ਹੈ। ਉਨ੍ਹਾਂ ਨੇ ਦੱਸਿਆ ਕਿ ਜਿਲ੍ਹਾਂ ਰੂਪਨਗਰ ਅਤੇ ਜਿਲ੍ਹਾ ਹੁਸ਼ਿਆਰਪੁਰ ਦੀ ਤਹਿਸੀਲ ਗੜ੍ਹਸ਼ੰਕਰ ਅਤੇ ਜਿਲ੍ਹਾਂ ਸ਼ਹੀਦ ਭਗਤ ਸਿੰਘ ਨਗਰ ਨਵਾਸ਼ਹਿਰ ਦੀ ਤਹਿਸੀਲ ਬਲਾਚੋਰ ਦਾ ਕੈਂਪ ਸਿਵਾਲਿਕ ਕਾਲਜ ਮੋਜੋਵਾਲ ਵਿੱਚ ਸੀ ਪਾਈਟ ਕੈਂਪ ਵਿਚ ਚੱਲ ਰਿਹਾ ਹੈ। ਜਿਹੜੇ ਯੁਵਕਾਂ ਨੇ ਆਰਮੀ ਭਰਤੀ ਅਗਨੀਵੀਰ ਲਈ ਅਪਲਾਈ ਕੀਤਾ ਹੈ, ਉਹ ਇਸ ਕੈਂਪ ਦਾ ਵੱਧ ਤੋ ਵੱਧ ਲਾਭ ਉਠਾ ਸਕਦੇ ਹਨ। ਉਨ੍ਹਾਂ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਕਰੋੜਾਂ ਰੁਪਏ ਦੀ ਲਾਗਤ ਨਾਲ ਸੀ ਪਾਈਟ ਕੈਂਪ ਦਾ ਨਵੀਨੀਕਰਨ ਅਤੇ ਉਸਾਰੀ ਕਰਵਾਈ ਜਾ ਰਹੀ ਹੈ।
