ਤਰਨ ਤਾਰਨ, 16 ਮਈ 2025 Aj DI Awaaj
ਮੁੱਖ ਮੰਤਰੀ ਪੰਜਾਬ ਸ: ਭਗਵੰਤ ਸਿੰਘ ਮਾਨ ਅਗਵਾਈ ਹੇਠ ਪੰਜਾਬ ਸਰਕਾਰ ਵੱਲੋ ਚਲਾਈ ਜਾ ਰਹੀ ਸੀ. ਐਮ ਦੀ ਯੋਗਸਾਲਾ ਜੋ ਅਕਤੂਬਰ 2023 ਤੋ ਪੰਜਾਬ ਦੇ ਕੁਝ ਜਿਲਿਆਂ ਵਿੱਚ ਸ਼ੁਰੂ ਕੀਤੀ ਅਤੇ ਅੱਜ ਪੰਜਾਬ ਦੇ ਪਿੰਡਾ ਵੱਲ ਰੁੱਖ ਕਰਨ ਦੇ ਨਾਲ-ਨਾਲ ਪੰਜਾਬ ਸਰਕਾਰ ਦੇ ਚਲਾਏ ਜਾ ਰਹੇ ਉਪਰਾਲੇ ਯੁੱਧ ਨਸ਼ਿਆਂ ਵਿਰੁੱਧ ਵਿੱਚ ਆਪਣਾ ਬਹੁਤ ਵੱਡਾ ਯੋਗਦਾਨ ਪਾ ਰਹੀ ਹੈ।
ਪੰਜਾਬ ਦੇ ਹਰ ਨਸਾਂ ਛੁਡਉ ਕੇਦਰਾਂ ਵਿੱਚ ਹਰ ਰੋਜ ਸ਼ਾਮ ਸਵੇਰੇ ਯੋਗ ਕਲਾਸਾ ਸ਼ੁਰੂ ਕੀਤੀਆ ਗਈਆਂ ਹਨ, ਜਿਸ ਨਾਲ ਨੌਜਵਾਨਾਂ ਨੂੰ ਨਸ਼ੇ ਦੀ ਦਲਦਲ ਵਿੱਚੋ ਬਾਹਰ ਕੱਢਣ ਲਈ ਨੌਜਵਾਨਾਂ ਨੂੰ ਯੋਗ ਟੀਚਰ ਹਰ ਰੋਜ ਸ਼ਾਮ ਸਵੇਰੇ ਯੋਗ ਕਰਵਾਉਣ ਲਈ ਜਾਂਦੇ ਹਨ। ਯੋਗ ਜਿੱਥੇ ਸਰੀਰ ਦਾ ਵਿਕਾਸ ਕਰਦਾ ਹੈ, ਤਾਂ ਉਸ ਨਾਲ ਦਿਮਾਗ ਵੀ ਵਿਕਾਸ ਕਰਦਾ ਹੈ, ਕਿਉਕਿ ਸਰੀਰ ਨਾਲ ਦਿਮਾਗ ਦਾ ਵੀ ਤੰਦਰੁਸਤ ਹੋਣਾ ਜਰੂਰੀ ਹੈ, ਕਿੳਕਿ ਨਸ਼ਾ ਜਿਥੇ ਸਰੀਰ ਨੂੰ ਨੁਕਸਾਨ ਕਰਦਾ, ਉਥੇ ਦਿਮਾਗ ਨੂੰ ਵੀ ਆਪਣੇ ਕਬਜੇ ਵਿੱਚ ਲੈ ਲੈਦਾ ਹੈ ।
ਯੋਗ ਵਿੱਚ ਮੈਡੀਟੇਸਨ ਵਰਗੀਆ ਬਹੁਤ ਸਾਰੀਆ ਕਿਰਿਆਵਾ ਦੁਆਰਾ ਦਿਮਾਗ ਨੂੰ ਤਾਕਤਵਰ ਬਣਾਇਆ ਜਾਂਦਾ ਹੈ ਅਤੇ ਦਿਮਾਗੀ ਬੀਮਾਰੀਆਂ ਜਿਵੇ ਇਕੱਲੇਪਨ, ਤਨਾਅ, ਵਰਗੀਆ ਬਿਮਾਰੀਆਂ ਨੂੰ ਵੀ ਦੂਰ ਕਰਦਾ ਹੈ ਅਤੇ ਸਰੀਰ ਨੂੰ ਆਸਣਾ ਦੁਆਰਾ ਪ੍ਰਾਣਾਯਾਮ ਦੁਆਰਾ ਸਰੀਰ ਦੇ ਖੂਨ ਸਰਕਲ ਨੂੰ ਤੇਜ ਕੀਤਾ ਜਾਂਦਾ, ਜਿਸ ਨਾਲ ਸਰੀਰਕ ਦਰਦ ਦੂਰ ਹੁੰਦਾ ਹੈ, ਸਰੀਰ ਦੀਆ ਮਾਸ-ਪੇਸ਼ੀਆ ਨੂੰ ਤਾਕਤਵਰ ਬਣਾਉਦਾ ਹੈ।
ਪੰਜਾਬ ਸਰਕਾਰ ਦੇ ਇਸ ਸ਼ਲਾਘਾਯੋਗ ਕਦਮ ਨਾਲ ਆਉਣ ਵਾਲੇ ਸਮੇ ਵਿੱਚ ਪੰਜਾਬ ਦਾ ਹਰ ਨੌਜਵਾਨ ਨਸ਼ਿਆਂ ਤੋ ਦੂਰ ਹੋਵੇਗਾ, ਸੀ ਐਮ. ਦੀ ਯੋਗਸ਼ਾਲਾ ਦੀਆਂ ਕਲਾਸਾਂ ਨਸ਼ਾ ਛੁਡਾਉ ਕੇਦਰਾਂ ਅਤੇ ਸ਼ਹਿਰਾ ਵਿੱਚ ਵੱਖੋ-ਵੱਖਰੇ ਪਾਰਕਾਂ ਅਤੇ ਸਟੇਡੀਅਮ ਦੇ ਵਿੱਚ ਚੱਲ ਰਹੀਆਂ ਹਨ, ਜਿਸ ਨਾਲ ਲੋਕਾਂ ਦੁਆਰਾ ਭਰਮਾ ਹੁੰਗਾਰਾ ਮਿਲ ਰਿਹਾ ਹੈ ਅਤੇ ਲੋਕਾਂ ਦਾ ਸਰਬਪੱਖੀ ਵਿਕਾਸ ਹੋ ਰਿਹਾ ਹੈ। ਸਰੀਰ ਦੀ ਹਰ ਬਿਮਾਰੀ ਦਾ ਇਲਾਜ ਯੋਗ ਦੁਆਰਾ ਕੀਤਾ ਜਾਦਾ ਅਤੇ ਜਿਸ ਦਾ ਲਾਭ ਨੌਜਵਾਨ ,ਔਰਤਾ ,ਬਜ਼ੁਰਗ ਅਤੇ ਬੱਚੇ ਬਹੁਤ ਵਧੀਆ ਤਰੀਕੇ ਦੇ ਨਾਲ ਉਠਾ ਰਹੇ ਹਨ ਅਤੇ ਨੌਜਵਾਨ ਨਸ਼ਿਆਂ ਤੋਂ ਦੂਰ ਹੋ ਰਹੇ ਹਨ ਅਤੇ ਸਰਕਾਰ ਦੀ ਇਸ ਉਪਰਾਲੇ ਦੀ ਤਾਰੀਫ ਪੰਜਾਬ ਦੇ ਹਰ ਪਿੰਡਾਂ ਸ਼ਹਿਰਾਂ ਮੁਹੱਲੇ ਗਲੀਆਂ ਵਿੱਚ ਹੋ ਰਹੀ ਹੈ।
ਡਿਪਟੀ ਕਮਿਸ਼ਨਰ ਸ਼੍ਰੀ ਰਾਹੁਲ ਨੇ ਜਿਲਾ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਤੁਸੀਂ ਇਹ ਸੀ. ਐਮ. ਦੀ ਯੋਗਸ਼ਾਲਾ ਦੁਆਰਾ ਚੱਲ ਰਹੀਆਂ ਕਲਾਸਾਂ ਦਾ ਲਾਭ ਉਠਾ ਸਕਦੇ ਹੋ, ਜੇਕਰ ਕੋਈ ਵੀ ਵਿਅਕਤੀ ਕਿਸੇ ਪਿੰਡ ਮੁਹੱਲੇ ਸ਼ਹਿਰ ਵਿੱਚ ਕਲਾਸ ਸ਼ੁਰੂ ਕਰਵਾਉਣਾ ਚਾਹੁੰਦਾ ਹੈ, ਤਾਂ ਉਹ ਇਸ ਨੰਬਰ 76694-00500 ਉੱਪਰ ਮਿਸ ਕਾਲ ਕਰ ਸਕਦਾ ਹੈ, ਕਲਾਸ ਚਲਾਉਣ ਲਈ 25 ਮੈਂਬਰਾਂ ਦਾ ਹੋਣਾ ਜਰੂਰੀ ਹੈ, ਇਹ ਕਲਾਸਾਂ ਸੀ. ਐਮ. ਦੀ ਯੋਗਸ਼ਾਲਾ ਵੱਲੋਂ ਬਿਲਕੁਲ ਫਰੀ ਲਗਾਈਆਂ ਜਾਂਦੀਆਂ ਹਨ। ਉਹਨਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੁਆਰਾ ਚਲਾਏ ਜਾ ਰਹੇ ਸੀ. ਐਮ. ਦੀ ਯੋਗਸ਼ਾਲਾ ਪ੍ਰੋਜੈਕਟ ਦੀਆਂ ਕਲਾਸਾਂ ਦਾ ਲਾਭ ਹਜ਼ਾਰਾਂ ਲੋਕ ਲੈ ਰਹੇ ਹਨ।
