ਮੋਗਾ, 16 ਮਈ 2025 AJ Di Awaaj
ਪੰਜਾਬ ਸਰਕਾਰ ਦੀ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਨੂੰ ਸਾਰਥਕ ਕਰਨ ਲਈ ਮੋਗਾ ਦੇ ਮਰੀਜਾਂ ਨੂੰ ਨਸ਼ਿਆਂ ਵਿੱਚੋਂ ਕੱਢਣ ਲਈ 18 ਓਟ, 1 ਰੀਹੈਬਲੀਟੇਸ਼ਨ ਸੈਂਟਰ ਅਤੇ 1 ਰੈੱਡ ਕਰਾਸ ਡੀ-ਐਡੀਕਸ਼ਨ ਸੈਂਟਰ ਚੱਲ ਰਹੇ ਹਨ। ਹੁਣ 5 ਹੋਰ ਓਟ ਸੈਂਟਰ ਧਰਮਕੋਟ, ਡਾਲਾ, ਰੌਲੀ, ਅਜੀਤਵਾਲ ਤੇ ਭਲੂਰ ਵਿਖੇ ਖੋਲੇ ਜਾ ਰਹੇ ਹਨ।
ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਡਿਪਟੀ ਮੈਡੀਕਲ ਕਮਿਸ਼ਨਰ ਡਾ. ਰਜੇਸ਼ ਨੇ ਦੱਸਿਆ ਕਿ ਇਸਦੇ ਨਾਲ-ਨਾਲ ਸਰਕਾਰੀ ਰੀਹੈਬਲੀਟੇਸ਼ਨ ਸੈਂਟਰ ਜਨੇਰ ਅਤੇ ਰੈਡ ਕਰਾਸ ਡੀ-ਐਡੀਕਸ਼ਨ-ਕਮ-ਰੀਹੈਬਲੀਟੇਸ਼ਨ ਸੈਂਟਰ ਜਨੇਰ ਵਿਖੇ ਬਿਲਡਿੰਗ ਦੀ ਰੈਨੋਵੇਸ਼ਨ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਚੱਲ ਰਹੀ ਹੈ ਅਤੇ ਇਹਨਾਂ ਸੈਂਟਰਾਂ ਵਿੱਚ ਸਾਰੇ ਬੈਡ ਭਰੇ ਹੋਏ ਹਨ। ਰੈਨੋਵੇਸ਼ਨ ਮੁਕੰਮਲ ਹੋਣ ਉਪਰੰਤ ਉਕਤ ਦੋਨੋਂ ਸੈਂਟਰਾਂ ਤੇ ਬੈਡਾਂ ਦੀ ਗਿਣਤੀ ਵਧਾ ਕੇ 100 ਕਰ ਦਿੱਤੀ ਜਾਵੇਗੀ। ਉਹਨਾਂ ਦੱਸਿਆ ਕਿ ਪਹਿਲਾਂ ਹੀ ਸਰਕਾਰੀ ਰੀਹੈਬਲੀਟੇਸ਼ਨ ਸੈਂਟਰ ਜਨੇਰ ਵਿਖੇ ਬੈਡਾਂ ਦੀ ਗਿਣਤੀ 15 ਤੋਂ 25 ਕਰ ਦਿੱਤੀ ਗਈ ਹੈ। ਪੰਜਾਬ ਸਰਕਾਰ ਦੁਆਰਾ ਬਾਬੇ ਕੇ ਕਾਲਜ ਆਫ ਨਰਸਿੰਗ ਦੌਧਰ ਵਿਖੇ 150 ਬੈਡਾਂ ਵਾਸਤੇ ਐਮ.ਓ.ਯੂ ਪਾਈਪਲਾਈਨ ਵਿੱਚ ਹੈ।
