ਅੱਜ ਦੀ ਆਵਾਜ਼ | 15 ਮਈ 2025
ਮਈ ਦੀ ਗਰਮੀ ਨੇ ਵਧਾਇਆ ਟੈਂਸ਼ਨ, 18 ਮਈ ਤੋਂ ਮਿਲ ਸਕਦੀ ਹੈ ਰਾਹਤ
ਮਈ ਮਹੀਨੇ ਦੀ ਸ਼ੁਰੂਆਤ ਰੀਝੀਆਂ ਹਵਾਵਾਂ ਅਤੇ ਹਲਕੇ ਮੀਂਹ ਨਾਲ ਹੋਈ ਸੀ, ਜਿਸ ਕਾਰਨ ਲੋਕਾਂ ਨੂੰ ਕਾਫ਼ੀ ਰਾਹਤ ਮਿਲੀ। ਦਿਨ ਦਾ ਤਾਪਮਾਨ 44 ਡਿਗਰੀ ਸੈਲਸੀਅਸ ਤੋਂ ਘਟ ਕੇ 34 ਡਿਗਰੀ ਤੱਕ ਆ ਗਿਆ ਸੀ। ਪਰ ਹੁਣ ਮਈ ਦੇ ਦੂਜੇ ਹਫ਼ਤੇ ਤੋਂ ਗਰਮੀ ਨੇ ਫੇਰ ਆਪਣਾ ਕਹਿਰ ਢਾਹਣਾ ਸ਼ੁਰੂ ਕਰ ਦਿੱਤਾ ਹੈ।
ਮੌਸਮ ਵਿਭਾਗ ਦੀ ਚੇਤਾਵਨੀ
ਮੌਸਮ ਵਿਭਾਗ ਨੇ ਚਿਤਾਵਨੀ ਦਿੱਤੀ ਹੈ ਕਿ ਇਸ ਵਾਰ ਮਈ ਤੇ ਜੂਨ ਵਿੱਚ ਪਿਛਲੇ ਸਾਲ ਦੀ ਤੁਲਨਾ ਵਿੱਚ ਹੋਰ ਜ਼ਿਆਦਾ ਗਰਮੀ ਹੋ ਸਕਦੀ ਹੈ। ਅਜਿਹੀ ਸਥਿਤੀ ‘ਚ ਲੋਕਾਂ ਨੂੰ ਬਿਮਾਰੀਆਂ ਤੋਂ ਬਚਣ ਲਈ ਸਾਵਧਾਨ ਰਹਿਣ ਦੀ ਲੋੜ ਹੈ। ਅਨੁਮਾਨ ਲਗਾਇਆ ਗਿਆ ਹੈ ਕਿ 18 ਮਈ ਤੋਂ ਬਾਅਦ ਮੌਸਮ ਵਿੱਚ ਕੁਝ ਰਾਹਤ ਮਿਲ ਸਕਦੀ ਹੈ।
ਸਿਹਤ ਵਿਭਾਗ ਦੀ ਸਲਾਹ
ਸਿਹਤ ਵਿਭਾਗ ਨੇ ਲੋਕਾਂ ਨੂੰ ਗਰਮੀ ਤੋਂ ਬਚਾਅ ਲਈ ਕਈ ਤਰੀਕੇ ਦੱਸੇ ਹਨ:
-
ਦਿਨ ਦੇ ਸਭ ਤੋਂ ਗਰਮ ਸਮੇਂ ਦੌਰਾਨ ਬਾਹਰ ਜਾਣ ਤੋਂ ਪਰਹੇਜ਼ ਕਰੋ।
-
ਛਤਰੀ, ਟੋਪੀ ਜਾਂ ਦੂਪੱਟੇ ਦੀ ਵਰਤੋਂ ਕਰੋ।
-
ਪਾਣੀ, ਨਿਮਬੂ ਪਾਣੀ, ਛਾਂਚ ਅਤੇ ਹੋਰ ਠੰਡੇ ਪਦਾਰਥ ਵਧੇਰੇ ਪੀਓ।
-
ਨੌਜਵਾਨ ਅਤੇ ਬੱਚੇ ਵਧੇਰੇ ਤਲੀ-ਭੁੰਨੀ ਚੀਜ਼ਾਂ, ਜਿਵੇਂ ਕਿ ਪੀਜ਼ਾ, ਬਰਗਰ, ਕੁਲਚਾ ਆਦਿ ਤੋਂ ਦੂਰ ਰਹਿਣ।
ਸਿਹਤ ਵਿਭਾਗ ਨੇ ਇਹ ਵੀ ਕਿਹਾ ਕਿ ਗਰਮੀ ਦੀ ਲਹਿਰ ਖਾਸ ਤੌਰ ‘ਤੇ ਨਵਜੰਮੇ ਬੱਚਿਆਂ, ਗਰਭਵਤੀ ਔਰਤਾਂ, ਬਜ਼ੁਰਗਾਂ, ਮਜ਼ਦੂਰਾਂ ਅਤੇ ਦਿਲ ਦੇ ਮਰੀਜ਼ਾਂ ਲਈ ਖਤਰਨਾਕ ਹੋ ਸਕਦੀ ਹੈ।
ਨੋਟ: ਹਲਕਾ ਭੋਜਨ ਤੇ ਤਾਜ਼ਾ ਪਦਾਰਥਾਂ ਦੀ ਵਰਤੋਂ ਕਰਨਾ ਹੀ ਸਿਹਤਮੰਦ ਜੀਵਨ ਲਈ ਬਿਹਤਰ ਹੈ।














