ਜ਼ਿਲ੍ਹਾ ਯੋਜਨਾ ਚੇਅਰਮੈਨ ਵੱਲੋਂ ਵਾਟਰ ਟੈਂਕ ਤੇ ਆਰ.ਓ. ਸਿਸਟਮ ਲਈ ਸੈਂਕਸ਼ਨ ਲੈਟਰ ਜਾਰੀ

64

ਸ੍ਰੀ ਮੁਕਤਸਰ ਸਹਿਬ, 13 ਮਈ 2025 Aj DI Awaaj

ਸ੍ਰੀ ਸੁਖਜਿੰਦਰ ਸਿੰਘ ਕਾਉਣੀ ਚੇਅਰਮੈਨ ਜ਼ਿਲ੍ਹਾ ਯੋਜਨਾ ਕਮੇਟੀ ਸ੍ਰੀ ਮੁਕਤਸਰ ਸਾਹਿਬ  ਨੇ ਪਿੰਡ ਬਾਂਮ ਵਿਖੇ ਪੀਣ ਵਾਲੇ ਪਾਣੀ ਲਈ  ਸਟੀਲ ਵਾਟਰ ਟੈਂਕ ਲਈ ਸੈਂਕਸ਼ਨ ਲੈਟਰ ਜਾਰੀ ਕੀਤਾ। ਉਨ੍ਹਾਂ ਕਿਹਾ ਕਿ ਪਿੰਡ ਵਾਸੀਆਂ ਦੀ ਮੰਗ ਨੂੰ ਧਿਆਨ ਵਿੱਚ ਰੱਖਦੇ ਹੋਏ ਇਸ ਪਿੰਡ ਲਈ ਹੁਣ ਜਲਦੀ ਹੀ ਸਟੀਲ ਵਾਟਰ ਟੈਂਕ ਮੁਹੱਇਆ ਕਰਵਾਇਆ ਜਾਵੇਗਾ।

ਇਸ ਤੋਂ ਇਲਾਵਾ ਪਿੰਡ ਬੱਲਮਗੜ੍ਹ  ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ  250 ਲੀਟਰ ਸਮਰੱਥਾ ਵਾਲਾ ਆਰ. ਓ. ਸਿਸਟਮ ਲਗਵਾਉਣ ਲਈ ਅੱਜ ਆਪਣੇ ਦਫ਼ਤਰ ਵਿਚ ਸੈਂਕਸ਼ਨ ਲੈਟਰ ਦਿੱਤਾ। ਉਨ੍ਹਾਂ ਕਿਹਾ ਕਿ ਇਸ ਨਾਲ ਸਕੂਲੀ ਬੱਚਿਆਂ ਅਤੇ ਸਟਾਫ ਨੂੰ ਸਾਫ ਪੀਣ ਵਾਲੇ ਪਾਣੀ ਸਬੰਧੀ ਕੋਈ ਪ੍ਰੇਸ਼ਾਨੀ ਨਹੀਂ ਆਵੇਗੀ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਭਰ ਦੇ ਪਿੰਡਾਂ ਵਿੱਚ ਉਹਨਾਂ ਵੱਲੋਂ ਲੋਕਾਂ ਦੀ ਸੇਵਾ ਲਈ ਕਾਰਜ ਇਸੇ ਤਰ੍ਹਾਂ ਜਾਰੀ ਰਹਿਣਗੇ।

ਇਸ ਮੌਕੇ ਜਗਮੀਤ ਸਿੰਘ ਸਰਪੰਚ, ਗੁਰਵਿੰਦਰ ਸਿੰਘ, ਪਰਵਿੰਦਰ ਸਿੰਘ, ਕੇਵਲ ਸਿੰਘ ਅਤੇ ਵਰਿੰਦਰਪਾਲ ਸਿੰਘ, ਜਸਦੀਪ ਸਿੰਘ ਸਰਪੰਚ,ਸਕੂਲ ਕਮੇਟੀ ਚੇਅਰਮੈਨ ਗੁਰਮੀਤ ਸਿੰਘ ਮਾਣਾ ਸੋਹਣ ਸਿੰਘ, ਗੁਰਤੇਜ ਸਿੰਘ ਮੈਬਰ, ਮਾਸਟਰ ਦਿਲਬਾਗ ਸਿੰਘ, ਪ੍ਰਿੰਸੀਪਲ ਰਿੰਪੀ ਛਾਬੜਾ ਆਦਿ ਹਾਜ਼ਰ ਸਨ।