ਭੂਚਾਲ: ਤੜਕੇ ਆਏ ਝਟਕਿਆਂ ਕਾਰਨ ਸਹਿਮੇ ਲੋਕ

91

ਨੋਇਡਾ 10/05/2025 Aj DI Awaaj

ਨੋਇਡਾ ਅਤੇ ਲਗਦੇ ਹੋਏ ਇਲਾਕਿਆਂ ਵਿੱਚ ਅੱਜ ਸਵੇਰੇ ਤੜਕੇ ਭੂਚਾਲ ਦੇ ਹਲਕੇ ਝਟਕੇ ਮਹਿਸੂਸ ਕੀਤੇ ਗਏ, ਜਿਸ ਕਾਰਨ ਲੋਕ ਡਰ ਕੇ ਘਰਾਂ ਅਤੇ ਦਫਤਰਾਂ ਤੋਂ ਬਾਹਰ ਨਿਕਲ ਆਏ। ਨੈਸ਼ਨਲ ਸੈਂਟਰ ਫਾਰ ਸੀਸਮੋਲੋਜੀ (ਐਨਸੀਐਸ) ਮੁਤਾਬਕ, ਇਹ ਭੂਚਾਲ ਸਵੇਰੇ 8:05 ਵਜੇ ਆਇਆ ਅਤੇ ਇਸ ਦੀ ਤੀਬਰਤਾ ਰਿਕਟਰ ਪੈਮਾਨੇ ‘ਤੇ 3.3 ਦਰਜ ਕੀਤੀ ਗਈ। ਭੂਚਾਲ ਦਾ ਕੇਂਦਰ ਨੋਇਡਾ ਤੋਂ 72 ਕਿਲੋਮੀਟਰ ਉੱਤਰ-ਪੂਰਬ ਵੱਲ ਸਥਿਤ ਸੀ, ਜਿਸ ਦੀ ਡੂੰਘਾਈ 10 ਕਿਲੋਮੀਟਰ ਸੀ।

ਨੋਇਡਾ, ਗਾਜ਼ੀਆਬਾਦ ਅਤੇ ਦਿੱਲੀ-ਐਨਸੀਆਰ ਦੇ ਕੁਝ ਹਿੱਸਿਆਂ ਵਿੱਚ ਲੋਕਾਂ ਨੇ ਇਮਾਰਤਾਂ ਅਤੇ ਘਰੇਲੂ ਸਮਾਨ ਦੇ ਹਿਲਣ ਦੀ ਸ਼ਿਕਾਇਤ ਕੀਤੀ। ਹਾਲਾਂਕਿ ਕੋਈ ਵੱਡਾ ਨੁਕਸਾਨ ਜਾਂ ਹੜਕੰਪ ਵਾਲੀ ਸਥਿਤੀ ਸਾਹਮਣੇ ਨਹੀਂ ਆਈ। ਮਾਹਿਰਾਂ ਦੇ ਅਨੁਸਾਰ, ਦਿੱਲੀ-ਐਨਸੀਆਰ ਭੂਚਾਲ ਜ਼ੋਨ-4 ਵਿੱਚ ਆਉਂਦਾ ਹੈ, ਜਿਸ ਕਰਕੇ ਇੱਥੇ ਵਾਰ-ਵਾਰ ਹਲਕੇ ਭੂਚਾਲ ਆਉਣ ਦੀ ਸੰਭਾਵਨਾ ਰਹਿੰਦੀ ਹੈ। ਇਹ ਨੋਇਡਾ ਵਿੱਚ ਹਾਲੀਆਂ ਮਹੀਨਿਆਂ ਦੌਰਾਨ ਆਇਆ ਦੂਜਾ ਭੂਚਾਲ ਹੈ।

ਫਿਲਹਾਲ ਕਿਸੇ ਵੀ ਜਾਨੀ ਜਾਂ ਵੱਡੇ ਮਾਲੀ ਨੁਕਸਾਨ ਦੀ ਪੁਸ਼ਟੀ ਨਹੀਂ ਹੋਈ। ਹਾਲਾਤ ਨਿਯੰਤਰਣ ਵਿੱਚ ਹਨ, ਪਰ ਮਾਹਿਰ ਲੋਕਾਂ ਨੂੰ ਭੂਚਾਲ ਸੁਰੱਖਿਆ ਉਪਾਵਾਂ ਨੂੰ ਲਾਗੂ ਕਰਨ ਦੀ ਸਲਾਹ ਦੇ ਰਹੇ ਹਨ।