ਐਸਸੀ ਅਤੇ ਬੀਸੀ ਕਰਮਚਾਰੀਆਂ ਦੇ ਮਸਲੇ ਤਰਜੀਹ ਦੇ ਆਧਾਰ ‘ਤੇ ਹੋਣਗੇ ਹੱਲ: ਈ.ਟੀ.ਓ

46

ਅੰਮ੍ਰਿਤਸਰ  8 ਮਈ 2025 Aj Di Awaaj

   ਮੁੱਖ ਮੰਤਰੀ ਪੰਜਾਬ ਸ: ਭਗਵੰਤ ਸਿੰਘ ਮਾਨ ਦੀ ਸਰਕਾਰ ਅਨੁਸੂਚਿਤ ਜਾਤੀਆਂ ਅਤੇ ਪੱਛੜੀਆਂ ਸ਼ੇ੍ਣੀਆਂ ਕਰਮਚਾਰੀਆਂ ਦੇ ਹਿੱਤਾਂ ਲਈ ਵੱਚਨਬੱਧ ਹੈ ਅਤੇ ਇੱਨ੍ਹਾ ਨੂੰ ਪੇਸ਼ ਆ ਰਹੀਆਂ ਮੁਸ਼ਕਲਾਂ ਦਾ ਹੱਲ ਪਹਿਲ ਦੇ ਆਧਾਰ ਤੇ ਕੀਤਾ ਜਾਵੇਗਾ।

ਬਿਜਲੀ ਮੰਤਰੀ ਸ੍ਰ ਹਰਭਜਨ ਸਿੰਘ ਈ:ਟੀ:ਓ ਨੂੰ ਅੱਜ ਅਨੁਸੂਚਿਤ ਜਾਤੀਆਂ ਅਤੇ ਪਛੜੀਆਂ ਸ਼ੇ੍ਣੀਆਂ ਕਰਮਚਾਰੀ ਵੈਲਫੇਅਰ ਫੈਡਰੇਸ਼ਨ ਪੀ:ਐਸ:ਪੀ:ਸੀ:ਐਲ ਅਤੇ ਪੀ:ਐਸ:ਟੀ:ਐਲ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨਾਲ ਮੀਟਿੰਗ ਕਰਦੇ ਹੋਏ ਭਰੋਸਾ ਦਿੱਤਾ ਕਿ ਤੁਹਾਡੀਆਂ ਮੰਗਾਂ ਬਿਲਕੁਲ ਜਾਇਜ ਹਨ। ਉਨ੍ਹਾਂ ਕਿਹਾ ਕਿ ਸਬੰਧਤ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਤੁਹਾਡੀਆਂ ਵਿਭਾਗੀ ਤਰੱਕੀਆਂ ਅਤੇ ਸਨਿਆਰਤਾ ਸੂਚੀ ਸਬੰਧੀ ਸਾਰੇ ਮਸਲੇ ਤੁਰੰਤ ਹੱਲ ਕੀਤੇ ਜਾਣ। ਬਿਜਲੀ ਮੰਤਰੀ ਨੇ ਕਿਹਾ ਕਿ ਇਸ ਸਬੰਧੀ ਜਲਦੀ ਹੀ ਮੀਟਿੰਗ ਬੁਲਾ ਕੇ ਤੁਹਾਡੀਆ ਸਮੱਸਿਆਵਾਂ ਦਾ ਹੱਲ ਪਹਿਲ ਦੇ ਅਧਾਰ ਤੇ ਕਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਤੁਸੀਂ ਵਿਭਾਗ ਦੀ ਰੀੜ ਦੀ ਹੱਡੀ ਹੋ ਅਤੇ ਤੁਹਾਡੇ ਤੋਂ ਬਿਨਾਂ ਵਿਭਾਗ ਤਰੱਕੀ ਨਹੀਂ ਕਰ ਸਕਦਾ।

ਇਸ ਮੌਕੇ ਵੈਲਫੇਅਰ ਫੈਡਰੇਸ਼ਨ ਵੱਲੋਂ ਮੰਤਰੀ ਨੂੰ ਮੰਗ ਪੱਤਰ ਵੀ ਦਿੱਤਾ ਗਿਆ। ਇਸ ਮੌਕੇ ਸੂਬਾ ਪ੍ਰਧਾਨ ਸ੍ਰ ਅਵਤਾਰ ਸਿੰਘ ਕੈਂਥ ਨੇ ਸ੍ਰ ਈ:ਟੀ:ਓ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਸਾਡੀਆਂ ਮੰਗਾਂ ਨੂੰ ਗਹੁ ਨਾਲ ਵਿਚਾਰਨ ਦਾ ਭਰੋਸਾ ਦਿੱਤਾ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸ੍ਰ ਨਰਿੰਦਰ ਸਿੰਘ ਕਲਸੀਇੰਜ: ਸੁਖਦੇਵ ਸਿਘ ਇੰਜ: ਹਰਜਿੰਦਰ ਸਿੰਘਸ੍ਰ ਪਾਲ ਸਿੰਘਸ੍ਰ ਬਲਕਾਰ ਬਾਗੀਸ੍ਰੀ ਵਿਕਰਾਂਤ ਗਿੱਲ ਤੋਂ ਇਲਾਵਾ ਹੋਰ ਵੀ ਕਰਮਚਾਰੀ ਹਾਜਰ ਸਨ।