ਫਾਜ਼ਿਲਕਾ, 8 ਮਈ 2025 Aj Di Awaaj
ਜ਼ਿਲ੍ਹੇ ਦੇ ਡਿਪਟੀ ਡਾਇਰੈਕਟਰ ਡੇਅਰੀ ਵਿਕਾਸ, ਸ੍ਰੀ ਰਣਦੀਪ ਕੁਮਾਰ ਹਾਂਡਾ ਨੇ ਜਾਣਕਾਰੀ ਦਿੱਤੀ ਕਿ ਪਸੂਆਂ ਵਿੱਚ ਗਰਮੀਆਂ ਵਿੱਚ ਵੱਧ ਰਹੀਆਂ ਬਿਮਾਰੀਆਂ ਦੇ ਮੱਦੇਨਜਰ ਦੁਧਾਰੂ ਪਸੂਆਂ ਦਾ ਬੀਮਾਂ ਕਰਾਇਆ ਜਾਵੇ । ਪੰਜਾਬ ਡੇਅਰੀ ਵਿਕਾਸ ਵਿਭਾਗ ਅਤੇ ਪੰਜਾਬ ਡੇਅਰੀ ਵਿਕਾਸ ਬੋਰਡ ਦੁਆਰਾ ਪੰਜਾਬ ਵਿਚ ਪਸੂ ਬੀਮੇ ਦੀ ਸਕੀਮ ਸ਼ੁਰੂ ਕੀਤੀ ਗਈ ਹੈ । ਇਹ ਸਕੀਮ ਨੈਸ਼ਨਲ ਲਾਈਵਸਟਾਕ ਮਿਸ਼ਨ” ਦੇ ਤਹਿਤ ਲਾਗੂ ਕੀਤੀ ਗਈ ਹੈ। ਇਸ ਵਿੱਚ ਛੋਟੇ ਅਤੇ ਮੱਧਮ ਕਿਸਾਨਾਂ ਨੂੰ 1 ਤੋਂ 5 ਪਸੂਆਂ (ਗਾਂ ਅਤੇ ਮੱਝਾਂ) ਲਈ ਪਸੂ ਬੀਮਾ ਵਿਚ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਜਾ ਰਹੀ ਹੈ।
ਡਿਪਟੀ ਡਾਇਰੈਕਟਰ ਨੇ ਦੱਸਿਆ ਕਿ ਪਸੂ ਦੇ ਇਕ ਸਾਲ ਦੇ ਬੀਮੇ ਲਈ ਜਨਰਲ/ਏ.ਪੀ.ਐਲ (ਗਰੀਬੀ ਰੇਖਾ ਤੋਂ ਉਪਰ) ਸ਼੍ਰੇਣੀ ਲਈ 50 ਫੀਸਦੀ ਅਤੇ ਐਸ.ਸੀ/ਐਸ.ਟੀ. ਲਈ 70 ਫੀਸਦੀ ਸਬਸਿਡੀ ਦਿੱਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਜਨਰਲ/ਏ.ਪੀ.ਐਲ ਸ਼੍ਰੇਣੀ ਲਈ ਕੁੱਲ ਬੀਮਾ ਰਾਸ਼ੀ 2240 ਰੁਪਏ ਵਿਚੋਂ 50 ਫੀਸਦੀ ਸਬਸਿਡੀ ਦੇ ਹਿਸਾਬ ਨਾਲੋਂ 1120 ਰੁਪਏ ਦੁੱਧ ਉਤਪਾਦਕ ਵੱਲੋਂ ਦੇਣੇ ਹੋਣਗੇ। ਐਸ.ਸੀ/ਐਸ.ਟੀ. ਲਈ ਕੁੱਲ ਬੀਮਾ ਰਾਸ਼ੀ 2240 ਰੁਪਏ ਵਿਚੋਂ 70 ਫੀਸਦੀ ਸਬਸਿਡੀ ਦੇ ਹਿਸਾਬ ਨਾਲੋਂ 672 ਰੁਪਏ ਦੁੱਧ ਉਤਪਾਦਕ ਵੱਲੋਂ ਦੇਣੇ ਹੋਣਗੇ।
ਇਸੇ ਤਰ੍ਹਾਂ ਪਸੂ ਦੇ ਦੋ ਸਾਲ ਦੇ ਬੀਮੇ ਲਈ ਜਨਰਲ/ਏ.ਪੀ.ਐਲ ਸ਼੍ਰੇਣੀ ਲਈ ਕੁੱਲ ਬੀਮਾ ਰਾਸ਼ੀ 4200 ਰੁਪਏ ਵਿਚੋਂ 50 ਫੀਸਦੀ ਸਬਸਿਡੀ ਦੇ ਹਿਸਾਬ ਨਾਲੋਂ 2100 ਰੁਪਏ ਦੁੱਧ ਉਤਪਾਦਕ ਵੱਲੋਂ ਦੇਣੇ ਹੋਣਗੇ। ਐਸ.ਸੀ/ਐਸ.ਟੀ. ਲਈ ਕੁੱਲ ਬੀਮਾ ਰਾਸ਼ੀ 4200 ਰੁਪਏ ਵਿਚੋਂ 70 ਫੀਸਦੀ ਸਬਸਿਡੀ ਦੇ ਹਿਸਾਬ ਨਾਲੋਂ 1260 ਰੁਪਏ ਦੁੱਧ ਉਤਪਾਦਕ ਵੱਲੋਂ ਦੇਣੇ ਹੋਣਗੇ। ਪਸੂ ਦੇ ਤਿੰਨ ਸਾਲ ਦੇ ਬੀਮੇ ਲਈ ਜਨਰਲ/ਏ.ਪੀ.ਐਲ ਸ਼੍ਰੇਣੀ ਲਈ ਕੁੱਲ ਬੀਮਾ ਰਾਸ਼ੀ 5600 ਰੁਪਏ ਵਿਚੋਂ 50 ਫੀਸਦੀ ਸਬਸਿਡੀ ਦੇ ਹਿਸਾਬ ਨਾਲੋਂ 2800 ਰੁਪਏ ਦੁੱਧ ਉਤਪਾਦਕ ਵੱਲੋਂ ਦੇਣੇ ਹੋਣਗੇ। ਐਸ.ਸੀ/ਐਸ.ਟੀ. ਲਈ ਕੁੱਲ ਬੀਮਾ ਰਾਸ਼ੀ 5600 ਰੁਪਏ ਵਿਚੋਂ 70 ਫੀਸਦੀ ਸਬਸਿਡੀ ਦੇ ਹਿਸਾਬ ਨਾਲੋਂ 1680 ਰੁਪਏ ਦੁੱਧ ਉਤਪਾਦਕ ਵੱਲੋਂ ਦੇਣੇ ਹੋਣਗੇ।
ਵਧੇਰੇ ਜਾਣਕਾਰੀ ਲਈ ਰਣਦੀਪ ਕੁਮਾਰ ਹਾਂਡਾ, (ਡਿਪਟੀ ਡਾਇਰੈਕਟਰ ਡੇਅਰੀ ਵਿਕਾਸ, ਫਾਜ਼ਿਲਕਾ) ਦੇ ਸੰਪਰਕ ਨੰ. 78272 60001 ਅਤੇ ਰਮਨਦੀਪ ਕੁਮਾਰ (ਡੇਅਰੀ ਵਿਕਾਸ ਇੰਸਪੈਕਟਰ, ਫਾਜ਼ਿਲਕਾ) 84274 89697 ਨਾਲ ਰਾਬਤਾ ਕਾਇਮ ਕੀਤਾ ਜਾ ਸਕਦਾ ਹੈ।














