ਹੁਸ਼ਿਆਰਪੁਰ, 6 ਮਈ 2025 Aj Di Awaaj
ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 7 ਮਈ, ਬੁੱਧਵਾਰ ਨੂੰ ਭਾਰਤ ਸਰਕਾਰ ਦੀਆਂ ਹਦਾਇਤਾਂ ਦੇ ਅਧਾਰ ’ਤੇ ਜ਼ਿਲ੍ਹੇ ’ਚ ਇਕ ਮੌਕ ਅਭਿਆਸ ਕਰਵਾਇਆ ਜਾ ਰਿਹਾ ਹੈ, ਜਿਸ ਦਾ ਮਕਸਦ ਕਿਸੇ ਵੀ ਹੰਗਾਮੀ ਸਥਿਤੀ ਨਾਲ ਨਜਿੱਠਣ ਲਈ ਲੋਕਾਂ ਨੂੰ ਤਿਆਰ ਕਰਨਾ ਹੈ।
ਇਸ ਮੌਕ ਅਭਿਆਸ ਤਹਿਤ ਕੱਲ੍ਹ ਸ਼ਾਮ 7 ਵਜੇ ਹਵਾਈ ਹਮਲੇ ਦੀ ਸੂਚਨਾ ਦੇ ਤੌਰ ਤੇ ਸਾਇਰਨ ਵੱਜੇਗਾ। ਡੀ.ਸੀ. ਆਸ਼ਿਕਾ ਜੈਨ ਨੇ ਕਿਹਾ ਕਿ ਜਦੋਂ ਵੀ ਇਹ ਸਾਇਰਨ ਵਜੇ, ਤਾਂ ਲੋਕ ਉੱਚੀਆਂ ਇਮਾਰਤਾਂ ਨੂੰ ਛੱਡ ਕੇ ਜ਼ਮੀਨ ਜਾਂ ਬੰਕਰ ਵਿੱਚ ਜਾਣ, ਜਾਂ ਖੁੱਲ੍ਹੇ ਵਿਚ ਦਰਖ਼ਤ ਹੇਠਾਂ ਲੰਮੇ ਪੈ ਜਾਣ। ਜੇਕਰ ਉਨ੍ਹਾਂ ਕੋਲ ਛੱਤ ਵਾਲੀ ਥਾਂ ਨਹੀਂ ਹੈ, ਤਾਂ ਉਹ ਖੁਦ ਨੂੰ ਖੁਲੇ ਇਲਾਕੇ ਵਿਚ ਜ਼ਮੀਨ ਨਾਲ ਲਗਾ ਲੈਣ।
ਉਨ੍ਹਾਂ ਇਹ ਵੀ ਦੱਸਿਆ ਕਿ ਇਮਾਰਤਾਂ ਦੇ ਅੰਦਰ ਮੌਜੂਦ ਲੋਕ ਖਿੜਕੀਆਂ ਅਤੇ ਖਾਸ ਕਰਕੇ ਕੱਚ ਤੋਂ ਦੂਰ ਰਹਿਣ। ਇਨ੍ਹਾਂ ਹਾਲਾਤਾਂ ਵਿੱਚ ਗੈਸ ਤੇ ਬਿਜਲੀ ਦੇ ਕਨੈਕਸ਼ਨ ਤੁਰੰਤ ਬੰਦ ਕਰਣ ਅਤੇ ਪੀਣ ਵਾਲਾ ਪਾਣੀ ਤੇ ਲੋੜੀਨ ਭੋਜਨ ਸੰਭਾਲ ਕੇ ਰੱਖਣਾ ਚਾਹੀਦਾ ਹੈ।
ਡਿਪਟੀ ਕਮਿਸ਼ਨਰ ਨੇ ਆਮ ਜਨਤਾ ਨੂੰ ਅਪੀਲ ਕੀਤੀ ਕਿ ਅਭਿਆਸ ਦੌਰਾਨ ਸੜਕਾਂ ਉੱਤੇ ਹੋਣ ਵਾਲੇ ਵਾਹਨਾਂ, ਖਾਸ ਕਰਕੇ ਐਮਰਜੈਂਸੀ ਸੇਵਾਵਾਂ ਵਾਲੀਆਂ ਵਾਹਨਾਂ (ਐਂਬੂਲੈਂਸ, ਅੱਗ ਬੁਝਾਉ ਗੱਡੀਆਂ ਆਦਿ) ਨੂੰ ਤੁਰੰਤ ਰਸਤਾ ਦਿੱਤਾ ਜਾਵੇ।
ਇਹ ਮੌਕ ਅਭਿਆਸ ਸਿਰਫ ਤਿਆਰੀ ਦੇ ਤੌਰ ਤੇ ਕੀਤਾ ਜਾ ਰਿਹਾ ਹੈ, ਤਾਂ ਜੋ ਕੋਈ ਵੀ ਹੰਗਾਮੀ ਸਥਿਤੀ ਆਉਣ ਤੇ ਲੋਕ ਸੁਚੱਜੀ ਤਰ੍ਹਾਂ ਨਜਿੱਠ ਸਕਣ।
