
JD ਵੈਂਸ ਵੱਲੋਂ ਪਹਲਗਾਮ ਹਮਲੇ ‘ਤੇ ਚਿੰਤਾ, ਪਾਕਿਸਤਾਨ ਨੂੰ ਭਾਰਤ ਨਾਲ ਸਹਿਯੋਗ ਦੀ ਸਲਾਹ
ਅੱਜ ਦੀ ਆਵਾਜ਼ | 2 ਮਈ 2025
22 ਅਪ੍ਰੈਲ ਨੂੰ ਪਹਲਗਾਮ ਦੇ ਬੈਸਰਾਨ ਮੈਦਾਨ ਵਿੱਚ ਹੋਏ ਆਤੰਕਵਾਦੀ ਹਮਲੇ ਵਿੱਚ 26 ਲੋਕਾਂ ਦੀ ਨਿਰਦਈ ਹੱਤਿਆ ਹੋਈ, ਜਿਨ੍ਹਾਂ ‘ਚੋਂ ਜ਼ਿਆਦਾਤਰ ਹਿੰਦੂ ਸੈਲਾਨੀ ਸਨ। ਇਹ ਹਮਲਾ ਪਿਛਲੇ ਕੁਝ ਸਾਲਾਂ ‘ਚ ਕਸ਼ਮੀਰ ਵਿੱਚ ਨਾਗਰਿਕਾਂ ਉੱਤੇ ਸਭ ਤੋਂ ਵੱਡਾ ਹਮਲਾ ਮੰਨਿਆ ਜਾ ਰਿਹਾ ਹੈ। ਇਹ ਹਮਲਾ ਉਸ ਸਮੇਂ ਹੋਇਆ ਜਦ ਅਮਰੀਕਾ ਦੇ ਉਪ ਰਾਸ਼ਟਰਪਤੀ JD ਵੈਂਸ ਆਪਣੀ ਪਹਿਲੀ ਸਰਕਾਰੀ ਭਾਰਤ ਯਾਤਰਾ ‘ਤੇ ਪਰਿਵਾਰ ਸਮੇਤ 21-24 ਅਪ੍ਰੈਲ ਤੱਕ ਦੌਰੇ ‘ਤੇ ਸਨ।
Fox News ਨੂੰ ਦਿੱਤੇ ਇੰਟਰਵਿਊ ‘ਚ JD ਵੈਂਸ ਨੇ ਕਿਹਾ, “ਹਾਂ, ਮੈਂ ਚਿੰਤਤ ਹਾਂ, ਖਾਸ ਕਰਕੇ ਜਦੋਂ ਤੁਸੀਂ ਦੋ ਨਿੂਕਲਿਅਰ ਤਾਕਤਾਂ ਵਿਚਕਾਰ ਤਣਾਅ ਦੇ ਹਾਲਾਤ ਵੇਖਦੇ ਹੋ। ਅਸੀਂ ਭਾਰਤ ਅਤੇ ਪਾਕਿਸਤਾਨ ਦੋਵਾਂ ਨਾਲ ਲਗਾਤਾਰ ਸੰਪਰਕ ‘ਚ ਹਾਂ।”
ਉਨ੍ਹਾਂ ਅੱਗੇ ਕਿਹਾ, “ਸਾਡੀ ਉਮੀਦ ਹੈ ਕਿ ਭਾਰਤ ਇਸ ਹਮਲੇ ਦਾ ਐਸਾ ਜਵਾਬ ਦੇਵੇ ਜੋ ਖੇਤਰੀ ਤਣਾਅ ਨੂੰ ਹੋਰ ਨਾ ਵਧਾਵੇ। ਅਸੀਂ ਇਹ ਵੀ ਉਮੀਦ ਕਰਦੇ ਹਾਂ ਕਿ ਪਾਕਿਸਤਾਨ, ਜਿਨ੍ਹੀ ਹੱਦ ਤੱਕ ਉਹ ਜ਼ਿੰਮੇਵਾਰ ਹਨ, ਭਾਰਤ ਨਾਲ ਮਿਲ ਕੇ ਕੰਮ ਕਰੇ ਅਤੇ ਉਹਨਾਂ ਆਤੰਕਵਾਦੀਆਂ ਨੂੰ ਖਤਮ ਕਰੇ ਜੋ ਕਈ ਵਾਰੀ ਉਸ ਦੀ ਧਰਤੀ ਤੋਂ ਸਰਗਰਮ ਰਹਿੰਦੇ ਹਨ।”
ਹਮਲੇ ਤੋਂ ਬਾਅਦ JD ਵੈਂਸ ਨੇ X (ਸਾਬਕਾ ਟਵਿੱਟਰ) ‘ਤੇ ਲਿਖਿਆ:
“ਉਸ਼ਾ ਅਤੇ ਮੈਂ ਪਹਲਗਾਮ, ਭਾਰਤ ਵਿੱਚ ਹੋਏ ਭਿਆਨਕ ਆਤੰਕਵਾਦੀ ਹਮਲੇ ਦੇ ਪੀੜਤਾਂ ਪ੍ਰਤੀ ਗਹਿਰੀ ਸਮਵੇਦਨਾ ਪ੍ਰਗਟ ਕਰਦੇ ਹਾਂ। ਪਿਛਲੇ ਕੁਝ ਦਿਨਾਂ ਦੌਰਾਨ ਅਸੀਂ ਇਸ ਦੇਸ਼ ਅਤੇ ਇਸ ਦੇ ਲੋਕਾਂ ਦੀ ਸੁੰਦਰਤਾ ਨਾਲ ਪ੍ਰਭਾਵਿਤ ਹੋਏ ਹਾਂ। ਸਾਡੀਆਂ ਅਰਦਾਸਾਂ ਅਤੇ ਵਿਚਾਰ ਉਨ੍ਹਾਂ ਦੇ ਨਾਲ ਹਨ ਜਿਨ੍ਹਾਂ ਨੇ ਇਹ ਭਿਆਨਕ ਹਮਲਾ ਝੇਲਿਆ ਹੈ।”
