ਸਿੱਖਿਆ ਮੰਤਰੀ ਸਰਕਾਰੀ ਸਕੂਲਾਂ ਵਿੱਚ ਲਗਭਗ 137.53 ਲੱਖ ਦੀ ਲਾਗਤ ਨਾਲ ਸੁਰੂ ਹੋਣ ਵਾਲੇ ਵਿਕਾਸ ਕਾਰਜਾਂ ਦੇ ਰੱਖਣਗੇ ਨੀਹ ਪੱਥਰ ਸਰਕਾਰੀ ਸਕੂਲਾਂ

82

ਸਿੱਖਿਆ ਮੰਤਰੀ ਹਰਜੋਤ ਬੈਂਸ 02 ਮਈ ਨੂੰ ਸਰਕਾਰੀ ਸਕੂਲਾਂ ਵਿਚ ਲਗਭਗ 44.06 ਲੱਖ ਨਾਲ ਮੁਕੰਮਲ ਹੋਏ ਵਿਕਾਸ ਕਾਰਜਾਂ ਦਾ ਕਰਨਗੇ ਉਦਘਾਟਨ

ਵਿੱਚ ਹੋਣ ਵਾਲੇ ਵਿਕਾਸ ਕਾਰਜਾਂ ਦੇ ਰੱਖਣਗੇ ਨੀਹ ਪੱਥਰ

ਨੰਗਲ ਅੱਜ ਦੀ ਆਵਾਜ਼ | 30 ਅਪ੍ਰੈਲ 2025

ਪੰਜਾਬ ਦੇ ਸਿੱਖਿਆ ਅਤੇ ਸੂਚਨਾ ਤੇ ਲੋਕ ਸੰਪਰਕ ਮੰਤਰੀ ਸ.ਹਰਜੋਤ ਸਿੰਘ ਬੈਂਸ  02 ਮਈ ਨੂੰ ਆਪਣੇ ਵਿਧਾਨ ਸਭਾ ਹਲਕੇ ਸ੍ਰੀ ਅਨੰਦਪੁਰ ਸਾਹਿਬ ਵਿੱਚ ਸਿੱਖਿਆ ਕ੍ਰਾਂਤੀ ਮੁਹਿੰਮ ਤਹਿਤ ਸਰਕਾਰੀ ਸਕੂਲਾਂ ਵਿੱਚ 42.05 ਲੱਖ ਨਾਲ ਮੁਕੰਮਲ ਹੋਏ ਵਿਕਾਸ ਕਾਰਜਾਂ ਦੇ ਉਦਘਾਟਨ ਕਰਨਗੇ ਅਤੇ ਨਵੇ ਸੁਰੂ ਹੋਣ ਵਾਲੇ 140.08 ਲੱਖ ਦੇ ਕੰਮਾਂ ਦਾ ਨੀਹ ਪੱਥਰ ਰੱਖਣਗੇ। ਉਨ੍ਹਾਂ ਵੱਲੋਂ ਆਪਣੇ ਹਲਕੇ ਦੇ ਸਰਕਾਰੀ ਸਕੂਲਾਂ ਤੋ ਇਲਾਵਾ ਪਿੰਡਾਂ ਤੇ ਸ਼ਹਿਰਾਂ ਦੇ ਹੋਰ ਵਿਕਾਸ ਕਾਰਜਾਂ ਦੀ ਰਫਤਾਰ ਨੂੰ ਗਤੀ ਦੇਣ ਦੀ ਮੁਹਿੰਮ ਤਹਿਤ ਕਈ ਹੋਰ ਵਿਕਾਸ ਕਾਰਜਾਂ ਦੀ ਵਿਸੇਸ ਯੋਜਨਾ ਉਲੀਕੀ ਜਾ ਰਹੀ ਹੈ।

        ਸਿੱਖਿਆ ਮੰਤਰੀ 2 ਮਈ ਨੂੰ ਸਰਕਾਰੀ ਪ੍ਰਾਇਮਰੀ ਸਕੂਲ ਐਲਗਰਾਂ ਵਿੱਚ 4.55 ਲੱਖ ਨਾਲ ਹੋਏ ਨਵੀਨੀਕਰਨ ਦੇ ਕੰਮਾਂ ਦਾ ਉਦਘਾਟਨ ਕਰਨਗੇ। ਉਨ੍ਹਾਂ ਵੱਲੋਂ ਸਰਕਾਰੀ ਸੀਨੀ.ਸੈਕੰ.ਸਕੂਲ ਭਲਾਣ ਵਿੱਚ 14.3 ਲੱਖ ਨਾਲ ਤਿਆਰ ਚਾਰੀਦੀਵਾਰੀ ਤੇ 7.5 ਲੱਖ ਨਾਲ ਬਾਸਕਿਟਵਾਲ ਗਰਾਊਡ ਟਰੈਕ ਦਾ ਉਦਘਾਟਨ ਕੀਤਾ ਜਾਵੇਗਾ। ਸ.ਬੈਂਸ ਇਸੇ ਦਿਨ ਸਰਕਾਰੀ ਹਾਈ ਸਕੂਲ ਨਾਨਗਰਾਂ ਵਿੱਚ ਬਾਸਕਿਟਵਾਲ, ਬੈਡਮਿੰਟਨ ਤੇ ਕਬੱਡੀ ਗਰਾਊਡ ਦੇ 9.7 ਲੱਖ ਨਾਲ ਮੁਕੰਮਲ ਹੋਏ ਕੰਮਾਂ ਨੂੰ ਲੋਕ ਅਰਪਣ ਕਰਨਗੇ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਕੁਲਗਰਾਂ ਵਿੱਚ 2.55 ਲੱਖ ਨਾਲ ਸਕੂਨ ਦੇ ਨਵੀਨੀਕਰਨ, ਸਰਕਾਰੀ ਪ੍ਰਾਇਮਰੀ ਸਕੂਲ ਪੱਸੀਵਾਲ ਵਿੱਚ 2.55 ਲੱਖ ਨਵੀਨੀਕਰਨ ਤੇ ਸਰਕਾਰੀ ਹਾਈ ਸਕੂਲ ਕੁਲਗਰਾਂ ਦੀ 3.45 ਲੱਖ ਨਾਲ ਬਿਲਡਿੰਗ ਦੀ ਇਮਾਰਤ ਦੀ ਮੁਰੰਮਤ ਦਾ ਉਦਘਾਟਨ ਕਰਨਗੇ। ਸਿੱਖਿਆ ਮੰਤਰੀ ਸਰਕਾਰੀ ਪ੍ਰਾਇਮਰੀ ਸਕੂਲ ਕੁਲਗਰਾਂ ਵਿੱਚ ਹੜ੍ਹ ਨਾਲ ਨੁਕਸਾਨੇ ਕੰਮ ਦੀ ਮੁਰੰਮਤ ਤੇ ਖਰਚੇ 2 ਲੱਖ ਰੁਪਏ ਦੇ ਕੰਮ ਦਾ ਵੀ ਜਾਇਜਾ ਲੈਣਗੇ।

        ਸਿੱਖਿਆ ਮੰਤਰੀ ਸ.ਹਰਜੋਤ ਸਿੰਘ ਬੈਂਸ 2 ਮਈ ਨੂੰ ਇਸੇ ਦਿਨ ਸਰਕਾਰੀ ਪ੍ਰਾਇਮਰੀ ਸਕੂਲ ਭਲਾਣ ਵਿੱਚ 15.28 ਲੱਖ ਨਾਲ ਤਿਆਰ ਹੋਣ ਵਾਲੇ ਨਵੇ ਏ.ਸੀ.ਆਰ ਕੰਪਿਊਟਰ ਲੈਬ ਤੇ ਹੈਡ ਰੂਮ ਦੇ ਕੰਮ ਦੀ ਸੁਰੂਆਤ ਕਰਨਗੇ। ਉਹ ਸਰਕਾਰੀ ਪ੍ਰਾਇਮਰੀ ਸਕੂਲ ਭਨਾਮ ਵਿੱਚ 105.37 ਲੱਖ ਨਾਲ ਨਵੀ ਇਮਾਰਤ ਦਾ ਕੰਮ ਸੁਰੂ ਕਰਵਾਉਣਗੇ ਤੇ ਸਕੂਲ ਵਿੱਚ ਵਿਦਿਆਰਥੀਆ ਲਈ ਨਵਾ ਫਰਨੀਚਰ ਵੀ ਲਿਆਦਾ ਜਾਵੇਗਾ। ਸ.ਬੈਂਸ ਸਰਕਾਰੀ ਪ੍ਰਾਇਮਰੀ ਸਕੂਲ ਨਾਨਗਰਾਂ ਵਿੱਚ 15.28 ਲੱਖ ਨਾਲ ਨਵੀ ਏ.ਸੀ.ਆਰ ਕੰਪਿਊਟਰ ਲੈਬ ਤੇ ਹੈਡ ਰੂਮ ਦਾ ਨੀਹ ਪੱਥਰ ਰੱਖਣਗੇ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਪੱਸੀਵਾਲ ਵਿੱਚ 1.6 ਲੱਖ ਦਾ ਕੰਮ ਸੁਰੂ ਕਰਵਾਉਣਗੇ।