ਗੁਰੂਗ੍ਰਾਮ: ਵੈਂਟੀਲੇਟਰ ‘ਤੇ ਹੋਣ ਦੌਰਾਨ ਏਅਰ ਹੋਸਟੈਸ ਨਾਲ ਹਸਪਤਾਲ ਅੰਦਰ ਜਿਨਸੀ ਸ਼ੋਸ਼ਣ
ਅੱਜ ਦੀ ਆਵਾਜ਼ | 17 ਅਪ੍ਰੈਲ 2025
ਗੁਰੂਗ੍ਰਾਮ ਦੇ ਇਕ ਪ੍ਰਾਈਵੇਟ ਹਸਪਤਾਲ ਵਿੱਚ ਵੈਂਟੀਲੇਟਰ ‘ਤੇ ਦਾਖਲ ਏਅਰ ਹੋਸਟੈਸ ਨਾਲ ਜਿਨਸੀ ਸ਼ੋਸ਼ਣ ਦਾ ਮਾਮਲਾ ਸਾਹਮਣੇ ਆਇਆ ਹੈ। ਔਰਤ ਨੇ ਦਾਅਵਾ ਕੀਤਾ ਕਿ ਹਸਪਤਾਲ ਦੇ ਇਕ ਮੇਲ ਸਟਾਫ ਨੇ ICU ਵਿੱਚ ਉਸ ਦੀ ਸਹਿਮਤੀ ਤੋਂ ਬਿਨਾਂ ਅਣਚਾਹੀ ਤਰੀਕੇ ਨਾਲ ਛੇੜਛਾੜ ਕੀਤੀ। ਪੀੜਤ ਨੇ ਪੁਲਿਸ ਨੂੰ ਦੱਸਿਆ ਕਿ ਇਹ ਘਟਨਾ 6 ਅਪ੍ਰੈਲ ਦੀ ਰਾਤ ਵਾਪਰੀ। ਵੈਂਟੀਲੇਟਰ ‘ਤੇ ਹੋਣ ਕਰਕੇ ਉਹ ਪੂਰੀ ਤਰ੍ਹਾਂ ਹੋਸ਼ ਵਿੱਚ ਨਹੀਂ ਸੀ, ਪਰ ਉਸਨੇ ਸਾਰੀ ਘਟਨਾ ਮਹਿਸੂਸ ਕੀਤੀ। ਦੋ ਨਰਸਾਂ ਦੀ ਮੌਜੂਦਗੀ ‘ਚ, ਮੁਲਜ਼ਮ ਨੇ “ਚੈੱਕ ਕਰਨ” ਦੇ ਬਹਾਨੇ ਨਾਲ ਉਸਦੇ ਨਿੱਜੀ ਹਿੱਸੇ ‘ਤੇ ਹੱਥ ਲਾਇਆ। ਬਾਅਦ ‘ਚ ਜਦ ਖੂਨ ਆਇਆ, ਤਾਂ ਨਰਸਾਂ ਨੇ ਪੀਰੀਅਡ ਦਾ ਬਹਾਨਾ ਬਣਾਇਆ। 13 ਅਪ੍ਰੈਲ ਨੂੰ ਛੁੱਟੀ ਮਿਲਣ ‘ਤੇ, ਔਰਤ ਨੇ ਆਪਣੇ ਪਤੀ ਨੂੰ ਘਟਨਾ ਦੱਸ ਕੇ ਪੁਲਿਸ ਨੂੰ ਸੂਚਿਤ ਕੀਤਾ।
ਜਾਂਚ ਜਾਰੀ: ਪੁਲਿਸ ਨੇ ਹਸਪਤਾਲ ਦੇ 10 ਤੋਂ ਵੱਧ ਸਟਾਫ ਮੈਂਬਰਾਂ ਤੋਂ ਪੁੱਛਗਿੱਛ ਕੀਤੀ ਹੈ ਅਤੇ ਸੀਸੀਟੀਵੀ ਫੁਟੇਜ ਭੀ ਇਕੱਠੀ ਕੀਤੀ ਗਈ ਹੈ। ਹਸਪਤਾਲ ਵੱਲੋਂ ਪੁਲਿਸ ਨੂੰ ਸਹਿਯੋਗ ਦੇਣ ਦਾ ਦਾਅਵਾ ਕੀਤਾ ਗਿਆ ਹੈ।
