ਅੱਜ ਦੀ ਆਵਾਜ਼ | 16 ਅਪ੍ਰੈਲ 2025
ਜਲੰਧਰ: ਬੁੱਧਵਾਰ ਨੂੰ ਕਾਂਗਰਸੀ ਵਰਕਰਾਂ ਨੇ ਐਨਫੋਰਸਮੈਂਟ ਡਾਇਰੈਕਟੋਰੇਟ (ED) ਜਲੰਧਰ ਦਫ਼ਤਰ ਦੇ ਬਾਹਰ ਜ਼ਬਰਦਸਤ ਪ੍ਰਦਰਸ਼ਨ ਕੀਤਾ। ਇਹ ਰੋਸ ਪ੍ਰਦਰਸ਼ਨ ਰਾਹੁਲ ਗਾਂਧੀ ਅਤੇ ਸੋਨੀਆ ਗਾਂਧੀ ਵਿਰੁੱਧ ਈਡੀ ਵੱਲੋਂ ਚਲਾਈ ਜਾਂ ਰਹੀ ਕਾਰਵਾਈ ਦੇ ਵਿਰੋਧ ਵਿਚ ਕੀਤਾ ਗਿਆ। ਕਾਂਗਰਸੀ ਆਗੂਆਂ ਨੇ ਕੇਂਦਰ ਸਰਕਾਰ ਅਤੇ ਈਡੀ ਵਿਰੁੱਧ ਨਾਅਰੇਬਾਜ਼ੀ ਕੀਤੀ ਅਤੇ ਇਸਨੂੰ ਰਾਜਨੀਤਕ ਬਦਲਾਖੋਰੀ ਕਹਿੰਦਿਆਂ ਇਨਸਾਫ ਦੀ ਆਵਾਜ਼ ਨੂੰ ਚੁੱਪ ਕਰਨ ਦੀ ਕੋਸ਼ਿਸ਼ ਕਰਾਰ ਦਿੱਤਾ। ਹਾਲਾਤਾਂ ਦੇ ਤਣਾਅ ਨੂੰ ਵੇਖਦਿਆਂ ਈਡੀ ਦਫ਼ਤਰ ਦੀ ਸੁਰੱਖਿਆ ਵਧਾ ਦਿੱਤੀ ਗਈ ਅਤੇ ਸਾਈਟ ਤੇ ਬੈਰੀਕੇਡ ਲਗਾ ਕੇ ਪੁਲਿਸ ਦੀ ਵਧੀਕ ਤਾਇਨਾਤੀ ਕੀਤੀ ਗਈ।
ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਦਾ ਬਿਆਨ ਅੰਮ੍ਰਿਤਸਰ ਤੋਂ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਵੀ ਜਲੰਧਰ ਪਹੁੰਚੇ ਅਤੇ ਕਾਰਵਾਈ ਦੀ ਨਿੰਦਾ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਵਲੋਂ ਚੋਣਾਂ ਤੋਂ ਪਹਿਲਾਂ ਕਾਂਗਰਸੀ ਨੇਤਾਵਾਂ ਨੂੰ ਨਿਸ਼ਾਨਾ ਬਣਾਉਣਾ ਸਿਆਸੀ ਸਾਜ਼ਿਸ਼ ਹੈ। ਉਨ੍ਹਾਂ ਕਿਹਾ, “ਕਿਸੇ ਨੂੰ ਵੀ ਕਾਂਗਰਸ ਤੋਂ ਡਰ ਨਹੀਂ, ਅਸੀਂ ਹਮੇਸ਼ਾ ਲੋਕਤੰਤਰ ਦੀ ਰਾਖੀ ਲਈ ਅੱਗੇ ਰਹਾਂਗੇ।”
ਈਡੀ ਦੇ ਦੋਸ਼ ਅਤੇ ਜਾਇਦਾਦਾਂ ਦਾ ਮਾਮਲਾ ਈਡੀ ਵੱਲੋਂ ਲਗਾਏ ਗਏ ਦੋਸ਼ਾਂ ਅਨੁਸਾਰ, ਕਾਂਗਰਸ ਨੇਤਾ ਸੋਨੀਆ ਅਤੇ ਰਾਹੁਲ ਗਾਂਧੀ ਨੇ ‘ਐਸੋਸੀਏਟਡ ਜਰਨਲਸ ਲਿਮਟਿਡ’ (AJL) ਦੀ ਜਾਇਦਾਦ ਨਿੱਜੀ ਕੰਪਨੀ ‘ਯੰਗ ਇੰਡੀਆ’ ਰਾਹੀਂ ਸਿਰਫ ₹50 ਲੱਖ ਵਿੱਚ ਹਾਸਿਲ ਕੀਤੀ। ਦੱਸਿਆ ਗਿਆ ਕਿ ‘ਯੰਗ ਇੰਡੀਆ’ ਵਿੱਚ ਰਾਹੁਲ ਗਾਂਧੀ ਦੇ 76% ਹਿੱਸੇਦਾਰੀ ਹੈ। ਈਡੀ ਦਾ ਕਹਿਣਾ ਹੈ ਕਿ ਇਹ ਸੌਦਾ 988 ਕਰੋੜ ਰੁਪਏ ਦੀ “ਅਪਰਾਧਿਕ ਆਮਦਨ” ਨਾਲ ਜੁੜਿਆ ਹੋਇਆ ਹੈ ਅਤੇ ਜਾਇਦਾਦਾਂ ਦੀ ਮੌਜੂਦਾ ਮਾਰਕੀਟ ਕੀਮਤ ਲਗਭਗ ₹5000 ਕਰੋੜ ਰੁਪਏ ਹੈ। ਕਾਂਗਰਸ ਨੇ ਇਸਨੂੰ ਕੇਂਦਰ ਸਰਕਾਰ ਵੱਲੋਂ ਅਵਾਜ਼ ਬੁਲੰਦ ਕਰਨ ਵਾਲਿਆਂ ਨੂੰ ਚੁੱਪ ਕਰਨ ਦੀ ਕੋਸ਼ਿਸ਼ ਦੱਸਦਿਆਂ, ਆਮ ਜਨਤਾ ਵਿੱਚ ਚਿੰਤਾ ਦਾ ਮਾਹੌਲ ਬਣਾਉਣ ਦੀ ਚੇਤਾਵਨੀ ਦਿੱਤੀ ਹੈ।
