ਅੱਜ ਦੀ ਆਵਾਜ਼ | 11 ਅਪ੍ਰੈਲ 2025
ਸੌਂਫ ਇੱਕ ਔਸ਼ਧੀ ਗੁਣਾਂ ਨਾਲ ਭਰਪੂਰ ਬੀਜ ਹੈ। ਇਸਦਾ ਪਾਣੀ ਪੀਣ ਨਾਲ ਸਰੀਰ ਦੀਆਂ ਕਈ ਗੰਭੀਰ ਸਮੱਸਿਆਵਾਂ ਦੂਰ ਹੋ ਜਾਂਦੀਆਂ ਹਨ। ਆਓ ਜਾਣੀਏ ਕਿ ਸੌਂਫ ਦਾ ਪਾਣੀ ਸਿਹਤ ਲਈ ਕਿਵੇਂ ਲਾਭਕਾਰੀ ਹੈ।
ਪੋਸ਼ਣਤੱਤਾਂ ਨਾਲ ਭਰਪੂਰ
ਸੌਂਫ ਦੇ ਬੀਜਾਂ ਵਿੱਚ ਕਈ ਤਰ੍ਹਾਂ ਦੇ ਪੋਸ਼ਕ ਤੱਤ ਹੁੰਦੇ ਹਨ, ਜਿਵੇਂ ਕਿ ਵਿੱਟਾਮਿਨ A, B, C, E, K, ਫੋਲੇਟ, ਨੀਆਸਿਨ, ਕੈਲਸ਼ੀਅਮ, ਮੈਗਨੀਸ਼ੀਅਮ, ਪੋਟਾਸੀਅਮ ਤੇ ਲੋਹਾ। ਇਹ ਸਾਰੇ ਤੱਤ ਸਰੀਰ ਨੂੰ ਤੰਦਰੁਸਤ ਰੱਖਣ ਲਈ ਬਹੁਤ ਜ਼ਰੂਰੀ ਹੁੰਦੇ ਹਨ। ਸੌਂਫ ਵਿੱਚ ਮੌਜੂਦ ਐਂਟੀਆਕਸੀਡੈਂਟ ਸਰੀਰ ਨੂੰ ਆਕਸੀਕਰਨ ਵਾਲੇ ਤਣਾਅ ਤੋਂ ਬਚਾਉਂਦੇ ਹਨ।
ਸੌਂਫ ਦਾ ਪਾਣੀ ਪੀਣ ਨਾਲ ਕੀ ਲਾਭ ਮਿਲਦੇ ਹਨ?
1. ਹਜ਼ਮ ਠੀਕ ਕਰਦਾ ਹੈ:
ਸੌਂਫ ਦਾ ਪਾਣੀ ਪਚਨ ਸ਼ਕਤੀ ਨੂੰ ਮਜ਼ਬੂਤ ਕਰਦਾ ਹੈ। ਇਹ ਪਚਨ-ਐਂਜ਼ਾਈਮਾਂ ਦੇ ਬਣਨ ਨੂੰ ਵਧਾਉਂਦਾ ਹੈ, ਜਿਸ ਨਾਲ ਪੂਰੇ ਹਜ਼ਮੀ ਸਿਸਟਮ ਵਿੱਚ ਸੁਧਾਰ ਆਉਂਦਾ ਹੈ। ਇਹ ਪਾਣੀ ਸਰੀਰ ਨੂੰ ਹਾਈਡਰੇਟ ਰੱਖਦਾ ਹੈ, ਜੋ ਤਰਲ ਪਦਾਰਥਾਂ ਦੀ ਕਮੀ ਪੂਰੀ ਕਰਦਾ ਹੈ।
2. ਗੈਸ ਅਤੇ ਕਬਜ਼ ਤੋਂ ਰਾਹਤ:
ਸੌਂਫ ਵਿੱਚ ਪਾਏ ਜਾਂਦੇ ਕਾਰਮੀਨੇਟਿਵ ਗੁਣ ਪੇਟ ਦੀ ਸੁਜਨ, ਗੈਸ ਅਤੇ ਅਮਲ ਦੀ ਸਮੱਸਿਆ ਨੂੰ ਘਟਾਉਂਦੇ ਹਨ। ਇਹ ਪੇਟ ਦੇ ਅਮਲ ਨੂੰ ਕੰਟਰੋਲ ਕਰਕੇ ਸੀਨੇ ਦੀ ਜਲਨ ਤੋਂ ਰਾਹਤ ਦਿੰਦਾ ਹੈ। ਇਸ ਪਾਣੀ ਵਿੱਚ ਹਾਈ ਫਾਈਬਰ ਹੁੰਦੇ ਹਨ ਜੋ ਕਬਜ਼ ਦੂਰ ਕਰਨ ਵਿੱਚ ਸਹਾਇਕ ਹਨ।
3. ਸਰੀਰ ਦੀ ਸਫਾਈ (ਡੀਟੌਕਸੀਫਿਕੇਸ਼ਨ):
ਸੌਂਫ ਦਾ ਪਾਣੀ ਸਰੀਰ ‘ਚੋਂ ਜ਼ਹਿਰੀਲੇ ਤੱਤਾਂ ਨੂੰ ਬਾਹਰ ਕੱਢਣ ਵਿੱਚ ਮਦਦ ਕਰਦਾ ਹੈ, ਜਿਸ ਨਾਲ ਜਿਗਰ ਅਤੇ ਪੇਟ ਦੀ ਸਿਹਤ ਸੁਧਰਦੀ ਹੈ। ਇਹ ਮੈਟਾਬੋਲਿਜ਼ਮ ਤੇਜ਼ ਕਰਕੇ ਵਜ਼ਨ ਘਟਾਉਣ ਵਿੱਚ ਵੀ ਮਦਦਗਾਰ ਹੈ।
4. ਚਮੜੀ ਦੀ ਸਿਹਤ ਵਿੱਚ ਸੁਧਾਰ:
ਸੌਂਫ ਦੇ ਐਂਟੀਬੈਕਟੀਰੀਅਲ ਅਤੇ ਐਂਟੀਇਨਫਲਾਮੇਟਰੀ ਗੁਣ ਚਮੜੀ ਨੂੰ ਸਾਫ਼ ਕਰਦੇ ਹਨ, ਮੁਹਾਸਿਆਂ ਅਤੇ ਇਨਫੈਕਸ਼ਨ ਤੋਂ ਬਚਾਉਂਦੇ ਹਨ। ਇਹ ਮੂੰਹ ਦੀ ਸਫ਼ਾਈ ਵੀ ਕਰਦੇ ਹਨ ਅਤੇ ਸਾਹਾਂ ਨੂੰ ਤਾਜ਼ਗੀ ਦਿੰਦੇ ਹਨ।
ਸੌਂਫ ਦਾ ਪਾਣੀ ਕਿਵੇਂ ਬਣਾਇਆ ਜਾਵੇ?
ਰਾਤ ਨੂੰ ਇੱਕ ਵੱਡੇ ਗਿਲਾਸ ਪਾਣੀ ਵਿੱਚ ਇੱਕ ਚਮਚੀ ਸੌਂਫ ਪਾ ਕੇ ਛੱਡ ਦੇਵੋ।
-
ਸਵੇਰੇ ਉੱਠ ਕੇ ਇਸ ਪਾਣੀ ਨੂੰ ਹੌਲੀ ਜਿਹਾ ਗਰਮ ਕਰ ਲਵੋ।
-
ਨਿਰੀਂ ਪੇਟ ਇਹ ਪਾਣੀ ਪੀ ਲਓ
ਹਰ ਰੋਜ਼ ਸੌਂਫ ਦਾ ਪਾਣੀ ਪੀਣ ਨਾਲ ਸਰੀਰ ਵਿੱਚ ਕਈ ਸੁਧਾਰ ਆਉਂਦੇ ਹਨ। ਇਹ ਇੱਕ ਕੁਦਰਤੀ ਨੁਸਖਾ ਹੈ ਜੋ ਤੁਹਾਡੀ ਦੈਨਿਕ ਜ਼ਿੰਦਗੀ ਵਿੱਚ ਸੌਖੀ ਤਰ੍ਹਾਂ ਸ਼ਾਮਲ ਕੀਤਾ ਜਾ ਸਕਦਾ ਹੈ।
ਜ਼ਰੂਰੀ ਸੁਚਨਾ:
ਇਸ ਲੇਖ ਵਿੱਚ ਦਿੱਤੇ ਗਏ ਸੁਝਾਅ ਸਿਰਫ਼ ਆਮ ਜਾਣਕਾਰੀ ਲਈ ਹਨ। ਸਿਹਤ ਨਾਲ ਜੁੜੇ ਕਿਸੇ ਵੀ ਕਿਸਮ ਦੇ ਫਿਟਨੈੱਸ ਪ੍ਰੋਗ੍ਰਾਮ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ, ਆਪਣੀ ਖੁਰਾਕ ਵਿੱਚ ਕੋਈ ਵੀ ਤਬਦੀਲੀ ਕਰਨ ਜਾਂ ਕਿਸੇ ਵੀ ਬੀਮਾਰੀ ਦੇ ਇਲਾਜ ਲਈ ਕੋਈ ਵੀ ਉਪਚਾਰ ਅਪਣਾਉਣ ਤੋਂ ਪਹਿਲਾਂ ਆਪਣੇ ਡਾਕਟਰ ਨਾਲ ਜ਼ਰੂਰ ਸਲਾਹ ਕਰੋ।













