ਅੱਜ ਦੀ ਆਵਾਜ਼ | 10 ਅਪ੍ਰੈਲ 2025
ਕੈਰ ਪਿੰਡ ਦੇ ਮੰਦਰ ‘ਚ ਚੋਰੀ, ਦਾਨ ਪੈਸੇ ਚੱਕ ਕੇ ਚੋਰ ਰਾਤ ਨੂੰ ਫਰਾਰ
ਕਰਨਾਲ ਜ਼ਿਲ੍ਹੇ ਦੇ ਪਿੰਡ ਕੈਰ ਸਥਿਤ ਸ਼ਰਵਾਲੀ ਮਾਤਾ ਮੰਦਰ ਵਿੱਚ ਚੋਰੀ ਦੀ ਘਟਨਾ ਵਾਪਰੀ ਹੈ। ਮੰਦਰ ਦੇ ਨਿਗਰਾਨ ਪਵਨ ਕੁਮਾਰ ਨੇ ਦੱਸਿਆ ਕਿ 7-8 ਅਪ੍ਰੈਲ ਦੀ ਰਾਤ ਨੂੰ ਇਕ ਅਣਪਛਾਤਾ ਚੋਰ ਮੰਦਰ ਵਿੱਚ ਘੁੱਸ ਆਇਆ ਅਤੇ ਦਾਨ ਪੈਸਿਆਂ ਵਾਲਾ ਬਕਸਾ ਚੱਕ ਕੇ ਫਾਟਕ ਤੋਂ ਬਾਹਰ ਲੈ ਗਿਆ। ਬਕਸਾ ਤੋੜ ਕੇ ਤਕਰੀਬਨ ₹1200 ਚੁੱਕ ਲਏ ਅਤੇ ਖਾਲੀ ਬਕਸਾ ਮੰਦਰ ਦੇ ਬਾਹਰ ਛੱਡ ਗਿਆ।
ਇਸ ਚੋਰੀ ਕਾਰਨ ਪਿੰਡ ਵਾਸੀਆਂ ਵਿੱਚ ਗੁੱਸਾ ਫੈਲਿਆ ਹੋਇਆ ਹੈ। ਲੋਕਾਂ ਨੇ ਮੰਦਰ ਦੀ ਸੁਰੱਖਿਆ ਵਧਾਉਣ ਅਤੇ ਸੀਸੀਟੀਵੀ ਕੈਮਰੇ ਲਗਾਉਣ ਦੀ ਮੰਗ ਕੀਤੀ ਹੈ।
9 ਅਪ੍ਰੈਲ ਨੂੰ ਪਵਨ ਕੁਮਾਰ ਨੇ ਚੌਕੀ ਸੀਤਾ ਮਾਈ ਵਿਖੇ ਪੁਲਿਸ ਨੂੰ ਇਸ ਬਾਰੇ ਸ਼ਿਕਾਇਤ ਦਿੱਤੀ। ਅਣਜਾਣ ਚੋਰ ਵਿਰੁੱਧ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਜਾਂਚ ਬਲਕਾਰ ਸਿੰਘ ਦੇ ਹਵਾਲੇ ਕੀਤੀ ਗਈ ਹੈ। ਪੁਲਿਸ ਦੋਸ਼ੀ ਦੀ ਭਾਲ ਕਰ ਰਹੀ ਹੈ।
