ਅੰਮ੍ਰਿਤਸਰ ਰੇਲਵੇ ਸਟੇਸ਼ਨ ‘ਤੇ ਪੁਲਿਸ ਦੀ ਚੋਕੀਸੀ, ਯਾਤਰੀਆਂ ਅਤੇ ਵਾਹਨਾਂ ਦੀ ਜਾਂਚ

26

ਅੱਜ ਦੀ ਆਵਾਜ਼ | 08 ਅਪ੍ਰੈਲ 2025

ਅੰਮ੍ਰਿਤਸਰ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਅੱਜ ਅਚਾਨਕ ਅੰਮ੍ਰਿਤਸਰ ਰੇਲਵੇ ਸਟੇਸ਼ਨ ਦਾ ਦੌਰਾ ਕੀਤਾ। ਉਨ੍ਹਾਂ ਨਾਲ DCP ਵਿਜੇ ਸਿੰਘ ਅਤੇ ADCP ਟੀਮ ਵੀ ਮੌਜੂਦ ਰਹੀ। ਇਹ ਦੌਰਾ ਪੰਜਾਬ ਦੇ ਗਵਰਨਰ ਗੁਲਾਬ ਚੰਦ ਕਟਾਰੀਆ ਦੀ ਆਉਣ ਵਾਲੀ ਯਾਤਰਾ ਨੂੰ ਲੈ ਕੇ ਕੀਤਾ ਗਿਆ। ਜਾਂਚ ਦੌਰਾਨ RPF, GRP ਅਤੇ ਸਿਵਲ ਲਾਈਨ ਪੁਲਿਸ ਦੀ ਟੀਮ ਨੇ ਸਟੇਸ਼ਨ ਦੀ ਅੰਦਰੋਂ ਬਾਹਰੋਂ ਪੂਰੀ ਤਲਾਸ਼ੀ ਲਈ। ਪਾਰਕਿੰਗ ਵਿੱਚ ਖੜ੍ਹੇ ਵਾਹਨਾਂ ਦੀ ਐਪ ਰਾਹੀਂ ਜਾਂਚ ਕੀਤੀ ਗਈ ਅਤੇ ਯਾਤਰੀਆਂ ਦੇ ਸਮਾਨ ਦੀ ਵੀ ਗਹਿਰੀ ਜਾਂਚ ਹੋਈ। ਸ਼ੱਕੀ ਵਿਅਕਤੀਆਂ ਨੂੰ ਰੋਕ ਕੇ ਪੁੱਛਗਿੱਛ ਕੀਤੀ ਗਈ। ਕਮਿਸ਼ਨਰ ਭੁੱਲਰ ਨੇ ਕਿਹਾ ਕਿ ਅੰਮ੍ਰਿਤਸਰ ਪੁਲਿਸ ਸ਼ਹਿਰ ਵਿੱਚ ਕਾਨੂੰਨ-ਵਿਵਸਥਾ ਬਰਕਰਾਰ ਰੱਖਣ ਲਈ ਪੂਰੀ ਤਰ੍ਹਾਂ ਤਿਆਰ ਹੈ ਅਤੇ ਨਾਗਰਿਕਾਂ ਦੀ ਸੁਰੱਖਿਆ ਪ੍ਰਥਮ ਤਰਜੀਹ ਰਹੇਗੀ।