ਪੰਜਾਬ ‘ਚ 14 ਅਪ੍ਰੈਲ ਨੂੰ ਡਾ. ਬੀ.ਆਰ. ਅੰਬੇਦਕਰ ਜਯੰਤੀ ‘ਤੇ ਸਰਕਾਰੀ ਛੁੱਟੀ
05 ਅਪ੍ਰੈਲ 2025 ਅੱਜ ਦੀ ਆਵਾਜ਼
ਪੰਜਾਬ ਸਰਕਾਰ ਨੇ ਐਲਾਨ ਕੀਤਾ ਹੈ ਕਿ 14 ਅਪ੍ਰੈਲ (ਸੋਮਵਾਰ) ਨੂੰ ਡਾ. ਬੀ.ਆਰ. ਅੰਬੇਦਕਰ ਜਯੰਤੀ ਮੌਕੇ ਰਾਜ ਵਿੱਚ ਸਰਕਾਰੀ ਛੁੱਟੀ ਰਹੇਗੀ। ਇਸ ਸੰਬੰਧੀ ਨੋਟੀਫਿਕੇਸ਼ਨ ਸਰਕਾਰ ਵੱਲੋਂ ਧਾਰਾ 22, ਐਕਟ 1881 ਅਧੀਨ ਜਾਰੀ ਕੀਤਾ ਗਿਆ ਹੈ।
ਡਾ. ਅੰਬੇਦਕਰ: ਸੰਵਿਧਾਨ ਦੇ ਰਚੈਤਾ
ਡਾ. ਭੀਮਰਾਓ ਅੰਬੇਦਕਰ ਦਾ ਜਨਮ 14 ਅਪ੍ਰੈਲ 1891 ਨੂੰ ਹੋਇਆ ਸੀ। ਉਹ ਆਪਣੇ ਮਾਪਿਆਂ ਦੇ 14ਵੇਂ ਬੱਚੇ ਸਨ। ਉਨ੍ਹਾਂ ਦੇ ਪਿਤਾ ਰਾਮਜੀ ਮਾਲੋਜੀ ਸੈਕਪਾਲ ਬ੍ਰਿਟਿਸ਼ ਫੌਜ ਵਿੱਚ ਸੇਵਾ ਕਰ ਰਹੇ ਸਨ ਅਤੇ ਸੰਤ ਕਬੀਰ ਦੇ ਪੈਰੋਕਾਰ ਸਨ। ਜਦੋਂ ਡਾ. ਅੰਬੇਦਕਰ ਲਗਭਗ ਦੋ ਸਾਲਾਂ ਦੇ ਸਨ, ਉਨ੍ਹਾਂ ਦੇ ਪਿਤਾ ਰਿਟਾਇਰ ਹੋ ਗਏ।
ਸਰਕਾਰ ਦੁਆਰਾ ਜਾਰੀ ਕੀਤੇ ਆਦੇਸ਼ ਪੜ੍ਹੋ …..















