ਪੰਜਾਬ ਦੇ ਲੋਕਾਂ ਨੇ ਸੰਸਾਰ ਵਿੱਚ ਭਾਈਚਾਰਕ ਸਾਂਝ ਦੀ ਅਦੁੱਤੀ ਮਿਸਾਲ ਪੇਸ਼ ਕੀਤੀ ਹੈ- ਹਰਜੋਤ ਬੈਂਸ

36

ਕੈਬਨਿਟ ਮੰਤਰੀ ਹਰਜੋਤ ਬੈਂਸ ਨੇ ਈਦ ਉੱਲ ਫਿਤਰ ਦੀ ਦਿੱਤੀ ਵਧਾਈ                                                             ਜਾਮਾ ਮਸਜਿਦ ਕੀਰਤਪੁਰ ਸਾਹਿਬ ਵਿੱਚ ਈਦ ਦੇ ਤਿਉਹਾਰ ਮੌਕੇ ਕੈਬਨਿਟ ਮੰਤਰੀ ਨੇ ਕੀਤੀ ਸ਼ਿਰਕਤ

ਕੀਰਤਪੁਰ ਸਾਹਿਬ 331 ਮਾਰਚ 2025 Aj Di Awaaj

ਪੰਜਾਬ ਦੇ ਅਮਨ ਪਸੰਦ ਲੋਕਾਂ ਨੇ ਸੰਸਾਰ ਨੂੰ ਹਮੇਸ਼ਾ ਭਾਈਚਾਰਕ ਸਾਂਝ ਦੀ ਅਦੁੱਤੀ ਮਿਸਾਲ ਪੇਸ਼ ਕੀਤੀ ਹੈ। ਸੂਬੇ ਦੇ ਲੋਕ ਹਰ ਸ਼ਹਿਰ, ਪਿੰਡ, ਗਲੀ, ਮੁਹੱਲੇ ਵਿੱਚ ਵੱਖ ਵੱਖ ਧਰਮਾਂ ਦੇ ਤਿਉਹਾਰ ਰਲ ਮਿਲ ਕੇ ਮਨਾਉਦੇ ਹਨ ਤੇ ਖੁਸ਼ੀਆ ਸਾਝੀਆਂ ਕਰਦੇ ਹਨ।

  ਇਨ੍ਹਾਂ ਵਿਚਾਰਾ ਦਾ ਪ੍ਰਗਟਾਵਾ ਸ.ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ ਸੂਚਨਾ ਤੇ ਲੋਕ ਸੰਪਰਕ ਵਿਭਾਗ, ਸਕੂਲ ਸਿੱਖਿਆ, ਉਚੇਰੀ ਸਿੱਖਿਆ, ਤਕਨੀਕੀ ਸਿੱਖਿਆ, ਉਦਯੋਗਿਕ ਸਿਖਲਾਈ ਤੇ ਭਾਸ਼ਾ ਵਿਭਾਗ ਨੇ ਪੰਜਾਬ ਨੇ ਜਾਮਾ ਮਸਜਿਦ ਕੀਰਤਪੁਰ ਸਾਹਿਬ ਵਿਖੇ ਈਦ ਉੱਲ ਫਿਤਰ ਮੌਕੇ ਇਕੱਠੇ ਹੋਏ ਵੱਖ ਵੱਖ ਧਰਮਾਂ ਦੇ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਕੀਤਾ। ਉਨ੍ਹਾਂ ਨੇ ਕਿਹਾ ਕਿ ਈਦ ਸਾਡੇ ਮੁਸਲਿਮ ਭਾਈਚਾਰੇ ਦਾ ਬਹੁਤ ਵੱਡਾ ਪਵਿੱਤਰ ਤਿਉਹਾਰ ਹੈ, ਪ੍ਰੰਤੂ ਅੱਲਾਂ ਦੀ ਬੰਦਗੀ ਵਿੱਚ ਸਾਡੇ ਹੋਰ ਧਰਮਾਂ ਦੇ ਲੋਕ ਸ਼ਾਮਿਲ ਹੁੰਦੇ ਹਨ, ਇਹ ਸਾਡੇ ਪੰਜਾਬ ਸੂਬੇ ਦੇ ਲੋਕਾਂ ਦੀ ਫਿਰਾਕ ਦਿਲੀ ਦੀ ਖੂਬਸੂਰਤ ਮੂੰਹ ਬੋਲਦੀ ਤਸਵੀਰ ਹੈ। ਉਨ੍ਹਾਂ ਨੇ ਕਿਹਾ ਕਿ ਜਿਸ ਤਰਾਂ ਸਾਡੇ ਧਰਮਾ ਦੇ ਤਿਉਹਾਰ ਅਸੀ ਰਲ ਮਿਲ ਕੇ ਮਨਾਉਦੇ ਹਾਂ, ਇਸ ਤਰਾਂ ਦੀ ਮਿਸਾਲ ਕੁੱਲ ਸੰਸਾਰ ਵਿਚ ਹੋਰ ਕਿਤੇ ਨਹੀ ਮਿਲਦੀ। ਉਨ੍ਹਾਂ ਨੇ ਕਿਹਾ ਕਿ ਅੱਜ ਅਸੀ ਈਦ ਉਲ ਫਿਤਰ ਦਾ ਤਿਉਹਾਰ ਮਨਾ ਰਹੇ ਹਾਂ, ਇਸਲਾਮਿਕ ਭਾਈਚਾਰੇ ਵਿੱਚ ਆਪਣਾ ਅਹਿਮ ਸਥਾਨ ਰੱਖਣ ਵਾਲੇ ਤਿਉਹਾਰ ਈਦ ਉਲ ਫਿਤਰ ਦੇ ਮੌਕੇ ਤੇ ਕੀਰਤਪੁਰ ਸਾਹਿਬ ਦੇ ਮੁਸਲਿਮ ਭਾਈਚਾਰੇ ਤੋਂ ਇਲਾਵਾ ਵੱਡੀ ਗਿਣਤੀ ਦੇ ਵਿੱਚ ਲੋਕਾਂ ਵੱਲੋਂ ਜਾਮਾ ਮਸਜਿਦ ਵਿਖੇ ਈਦ ਮੌਕੇ ਸਮੂਲੀਅਤ ਕੀਤੀ ਗਈ। ਇਸ ਦੌਰਾਨ ਮੌਲਵੀ ਮੁਹੰਮਦ ਬਿਲਾਲ ਵੱਲੋਂ ਭਾਈਚਾਰੇ ਨੂੰ ਸੰਦੇਸ਼ ਜਾਰੀ ਕੀਤਾ ਗਿਆ।

      ਉਹਨਾਂ ਕਿਹਾ ਕਿ ਮੁਸਲਿਮ ਭਾਈਚਾਰੇ ਦਾ ਪਵਿੱਤਰ ਤਿਉਹਾਰ ਈਦ ਉਲ਼ ਫਿਤਰ ਦੇ ਮੌਕੇ ਤੇ ਸੂਬੇ ਵਿੱਚ ਵੱਸਦੇ ਹੋਏ ਪੂਰੇ ਸਮੁੱਚੇ ਭਾਈਚਾਰੇ ਨੂੰ ਵਧਾਈਆਂ ਦਿੰਦਾ ਹਾਂ। ਵਿਸ਼ੇਸ਼ ਤੌਰ ਤੇ ਪਹੁੰਚੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਜਿੱਥੇ ਈਦ ਉਲ ਫਿਤਰ ਦੀ ਮੁਬਾਰਕਵਾਦ ਦਿੱਤੀ ਗਈ, ਉੱਥੇ ਹੀ ਚੋਗਿਰਦੇ ਦੀ ਸਾਂਭ ਸੰਭਾਲ ਤੇ ਨਵੀਨੀਕਰਨ ਲਈ 5 ਲੱਖ ਰੁਪਏ ਦੀ ਗ੍ਰਾਂਟ ਦੇਣ ਦਾ ਐਲਾਨ ਕੀਤਾ ਗਿਆ।

      ਇਸ ਮੌਕੇ ਕਮਿੱਕਰ ਸਿੰਘ ਡਾਢੀ ਚੇਅਰਮੈਨ, ਬਰਕਤ ਅਲੀ ਘੱਟ ਗਿਣਤੀ ਸੈੱਲ ਜ਼ਿਲਾ ਜਨਰਲ ਸੈਕਟਰੀ, ਗ਼ਫੂਰ ਮੁਹੰਮਦ ਘੱਟ ਗਿਣਤੀ ਸੈੱਲ ਹਲਕਾ ਅਨੰਦਪੁਰ ਸਾਹਿਬ, ਹਾਕਮ ਸ਼ਾਹ,ਨਾਜਰ ਨਿੰਦੀ, ਐਡਵੋਕੇਟ ਅਹਿਮਦਦੀਨ, ਇਕਬਾਲ ਮੁਹੰਮਦ, ਤਾਜ ਮੁਹੰਮਦ ਪਠਾਣ, ਜਸਵੀਰ ਰਾਣਾ, ਸਰਬਜੀਤ ਸਿੰਘ ਭਟੋਲੀ, ਕਸ਼ਮੀਰਾ ਸਿੰਘ, ਗੁਰਮੀਤ ਸਿੰਘ, ਕੁਲਵੰਤ ਸਿੰਘ, ਸਤੀਸ਼ ਬਾਵਾ, ਮਾਨ ਸਿੰਘ, ਕੁਲਵਿੰਦਰ ਕੌਸ਼ਲ, ਪ੍ਰਕਾਸ਼ ਕੌਰ, ਭੁਪਿੰਦਰ ਸਿੰਘ, ਗੁਰਪ੍ਰੀਤ ਸਿੰਘ ਅਰੋੜਾ, ਜੁਗਿੰਦਰ ਸਿੰਘ ਕੋਂਸਲਰ, ਮਾੜੂ ਐਮ.ਸੀ ਤੇ ਵੱਡੀ ਗਿਣਤੀ ਵਿਚ ਪਤਵੰਤੇ ਹਾਜ਼ਰ ਸਨ।