1.5 ਕਿੱਲੋ ਹੈਰੋਇਨ ਸਮੇਤ ਸਮਗਲਰ ਗ੍ਰਿਫਤਾਰ, ਬੀਐਸਐਫ ਤੇ ਸੀਆਈਏ ਦੀ ਸਾਂਝੀ ਕਾਰਵਾਈ

110

27 ਮਾਰਚ 2025 Aj Di Awaaj

ਫਾਜ਼ਿਲਕਾ ਦੇ ਸੀਆਈਏ ਸਟਾਫ ਅਤੇ ਬੀਐਸਐਫ ਦੀ ਸਾਂਝੀ ਕਾਰਵਾਈ ਦੌਰਾਨ 1.5 ਕਿੱਲੋ ਹੈਰੋਇਨ ਬਰਾਮਦ ਕੀਤੀ ਗਈ। ਮੁਲਜ਼ਮ, ਜੋ ਕਿ ਫਿਰੋਜ਼ਪੁਰ ਦਾ ਵਸਨੀਕ ਹੈ, ਨੂੰ ਫਾਜ਼ਿਲਕਾ-ਫਿਰੋਜ਼ਪੁਰ ਹਾਈਵੇ ‘ਤੇ ਲਾਦੂਕਾ ਨੇੜੇ ਗ੍ਰਿਫਤਾਰ ਕੀਤਾ ਗਿਆ।
ਪੁਲਿਸ ਦੀ ਜਾਂਚ ਦੌਰਾਨ ਮੁਲਜ਼ਮ ਦੇ ਬੈਗ ਵਿੱਚ ਡੇਢ ਕਿੱਲੋ ਹੈਰੋਇਨ ਮਿਲੀ। ਗ੍ਰਿਫਤਾਰ ਵਿਅਕਤੀ ਦੀ ਪਛਾਣ ਬ੍ਰਿਜ਼ ਸਿੰਘ, ਪਿੰਡ ਅਲੀ (ਫਿਰੋਜ਼ਪੁਰ) ਦੇ ਵਜੋਂ ਹੋਈ।
ਮੁਲਜ਼ਮ ਖਿਲਾਫ ਕੇਸ ਦਰਜ ਕਰਕੇ ਅਦਾਲਤ ‘ਚ ਪੇਸ਼ ਕੀਤਾ ਜਾ ਰਿਹਾ ਹੈ ਅਤੇ ਪੁਲਿਸ ਰਿਮਾਂਡ ਲਿਆ ਜਾਵੇਗਾ, ਤਾਂ ਜੋ ਇਹ ਪਤਾ ਲੱਗ ਸਕੇ ਕਿ ਹੈਰੋਇਨ ਕਿਸ ਤੋਂ ਮਿਲੀ ਅਤੇ ਕਿਸੇ ਹੋਰ ਨਸ਼ਾ ਸਮਗਲਰ ਗਿਰੋਹ ਨਾਲ ਸੰਬੰਧਤ ਤਾਂ ਨਹੀਂ।