ਬਰਨਾਲਾ, 15 ਅਕਤੂਬਰ 2025 AJ DI Awaaj
Punjab Desk : ਜ਼ਿਲ੍ਹਾ ਬਰਨਾਲਾ ਦੀਆਂ ਮੰਡੀਆਂ ‘ਚ 14 ਅਕਤੂਬਰ ਤੱਕ 8127 ਐਮ.ਟੀ. (ਮੀਟ੍ਰਿਕ ਟਨ) ਝੋਨਾ ਪੁੱਜ ਚੁੱਕਿਆ ਹੈ ਜਿਸ ਵਿੱਚੋਂ 6717 ਐਮ.ਟੀ. ਦੀ ਖ਼ਰੀਦ ਕੀਤੀ ਜਾ ਚੁੱਕੀ ਹੈ ਅਤੇ ਕਿਸਾਨਾਂ ਨੂੰ 10. 91 ਕਰੋੜ ਰੁਪਏ ਦੀ ਅਦਾਇਗੀ ਕਰ ਦਿੱਤੀ ਗਈ ਹੈ।
ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਬਰਨਾਲਾ ਸ਼੍ਰੀ ਟੀ ਬੈਨਿਥ ਨੇ ਦੱਸਿਆ ਨਾਲ ਦੀ ਨਾਲ ਹੀ ਖ਼ਰੀਦੇ ਗਏ ਝੋਨੇ ਨੂੰ ਮੰਡੀਆਂ ਚੋ ਚੁੱਕਿਆ ਜਾ ਰਿਹਾ ਹੈ।
ਉਨ੍ਹਾਂ ਕਿਸਾਨ ਵੀਰਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਫ਼ਸਲ ਚੰਗੀ ਤਰ੍ਹਾਂ ਸੁਕਾ ਕੇ ਮੰਡੀਆਂ ਵਿੱਚ ਲਿਆਉਣ। ਉਨ੍ਹਾਂ ਕਿਹਾ ਕਿ ਸਰਕਾਰੀ ਨਿਯਮਾਂ ਅਨੁਸਾਰ ਝੋਨੇ ‘ਚ ਨਮੀ ਦੀ ਮਾਤਰਾ ਜ਼ਿਆਦਾ ਨਾ ਹੋਵੇ। ਨਾਲ ਹੀ ਉਨ੍ਹਾਂ ਕਿਹਾ ਕਿ ਜਦ ਕਿਸਾਨ ਵੀਰ ਆਪਣੀ ਫ਼ਸਲ ਚੰਗੀ ਤਰ੍ਹਾਂ ਸੁੱਕਾ ਕੇ ਲਿਆਉਂਦੇ ਹਨ ਤਾਂ ਉਨ੍ਹਾਂ ਨੂੰ ਮੰਡੀਆਂ ‘ਚ ਕਿਸੇ ਕਿਸਮ ਦਾ ਇੰਤਜਾਰ ਨਹੀਂ ਕਰਨਾ ਪੈਣਾ ਅਤੇ ਝੋਨੇ ਵੀ ਜਲਦ ਹੀ ਖ਼ਰੀਦਿਆ ਜਾਂਦਾ ਹੈ ।
