12 ਜੂਨ 2025 , Aj Di Awaaj
Bollywood Desk: ਸੋਸ਼ਲ ਮੀਡੀਆ ਸਟਾਰ ਕਮਲ ਕੌਰ (ਕੰਚਨ ਕੁਮਾਰੀ) ਦੀ ਬਠਿੰਡਾ ਵਿਚ ਰਹੱਸਮਈ ਮੌ*ਤ, ਹੱਤਿਆ ਦਾ ਸ਼ੱਕ
ਬਠਿੰਡਾ: ਸੋਸ਼ਲ ਮੀਡੀਆ ‘ਤੇ ਮਸ਼ਹੂਰ ਅਤੇ ਇੰਸਟਾਗ੍ਰਾਮ ‘ਤੇ ‘ਭਾਬੀ ਕਮਲ ਕੌਰ’ ਦੇ ਨਾਮ ਨਾਲ਼ ਪ੍ਰਸਿੱਧ ਕੰਚਨ ਕੁਮਾਰੀ (30) ਦੀ ਲਾਸ਼ ਬਠਿੰਡਾ ਦੀ ਆਦੇਸ਼ ਮੈਡੀਕਲ ਯੂਨੀਵਰਸਿਟੀ ਦੇ ਨੇੜੇ ਪਾਰਕਿੰਗ ਵਿਚ ਇੱਕ ਬੰਦ ਗੱਡੀ ਵਿਚ ਮਿਲੀ ਹੈ। ਮੌਤ ਦੇ ਕਾਰਨਾਂ ਬਾਰੇ ਅਜੇ ਸਪੱਸ਼ਟ ਜਾਣਕਾਰੀ ਨਹੀਂ ਮਿਲੀ, ਪਰ ਪੁਲਿਸ ਨੇ ਹੱਤਿਆ ਦੇ ਸ਼ੱਕ ਵਿਚ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਲਾਸ਼ 2-3 ਦਿਨ ਪੁਰਾਣੀ, ਬਦਬੂ ਨਾਲ਼ ਪਤਾ ਲੱਗਾ
ਪੁਲਿਸ ਮੁਤਾਬਕ, ਕਮਲ ਕੌਰ ਦੀ ਲਾ*ਸ਼ ਲਗਭਗ 2-3 ਦਿਨ ਪੁਰਾਣੀ ਹੋ ਸਕਦੀ ਹੈ। ਇਲਾਕੇ ਵਿਚ ਫੈਲੀ ਬਦਬੂ ਕਾਰਨ ਸਥਾਨਕ ਲੋਕਾਂ ਨੇ ਪੁਲਿਸ ਨੂੰ ਸੂਚਿਤ ਕੀਤਾ, ਜਿਸ ਤੋਂ ਬਾਅਦ ਗੱਡੀ ਵਿਚੋਂ ਲਾਸ਼ ਮਿਲੀ। ਲਾਸ਼ ਨੂੰ ਪੋਸਟਮਾਰਟਮ ਲਈ ਹਸਪਤਾਲ ਭੇਜਿਆ ਗਿਆ ਹੈ।
ਲੁਧਿਆਣਾ ਤੋਂ ਸਬੰਧਤ, ਸੋਸ਼ਲ ਮੀਡੀਆ ‘ਤੇ ਵਿਵਾਦਾਂ ਵਿਚ ਘਿਰੀ ਸੀ
ਕੰਚਨ ਕੁਮਾਰੀ ਉਰਫ਼ ਕਮਲ ਕੌਰ ਲੁਧਿਆਣਾ ਦੀ ਰਹਿਣ ਵਾਲੀ ਸੀ ਅਤੇ ਇੰਸਟਾਗ੍ਰਾਮ ਤੇ 383K ਫੋਲੋਵਰਸ ਦੇ ਨਾਲ ਮਸ਼ਹੂਰ ਸੀ। ਉਹ ਆਪਣੀਆਂ ਰੀਲਾਂ ਅਤੇ ਵੀਡੀਓਜ਼ ਕਾਰਨ ਅਕਸਰ ਚਰਚਾ ਵਿਚ ਰਹਿੰਦੀ ਸੀ। ਯੂਟਿਊਬ ‘ਤੇ ਵੀ ਉਸਦੀ ਮੌਜੂਦਗੀ ਸੀ।
ਹੱ*ਤਿਆ ਦਾ ਸ਼ੱਕ, ਗੱਡੀ ਲੁਧਿਆਣਾ ਦੀ
ਪੁਲਿਸ ਸੂਤਰਾਂ ਅਨੁਸਾਰ, ਉਸਦੀ ਹੱਤਿਆ ਕਿਸੇ ਹੋਰ ਥਾਂ ‘ਤੇ ਕੀਤੀ ਗਈ ਹੋ ਸਕਦੀ ਹੈ, ਅਤੇ ਲਾਸ਼ ਨੂੰ ਲੁਧਿਆਣਾ ਦੀ ਇੱਕ ਰਜਿਸਟਰਡ ਕਾਰ ਵਿਚ ਲਿਜਾ ਕੇ ਬਠਿੰਡਾ ਵਿਚ ਛੱਡ ਦਿੱਤਾ ਗਿਆ। ਸੀਨੀਅਰ ਪੁਲਿਸ ਅਧਿਕਾਰੀ ਐਸਐਸਪੀ ਅਮਨੀਤ ਕੌਂਡਲ ਨੇ ਦੱਸਿਆ ਕਿ “ਪਹਿਲੀ ਨਜ਼ਰ ਵਿਚ ਇਹ ਕੇਸ ਸ਼ੱਕਾਸਪਦ ਲੱਗਦਾ ਹੈ। ਫੋਰੈਂਸਿਕ ਟੀਮ ਨੂੰ ਬੁਲਾਇਆ ਗਿਆ ਹੈ ਅਤੇ ਹੱਤਿਆ ਦੇ ਇਲਜ਼ਾਮ ਹੇਠ ਮਾਮਲਾ ਦਰਜ ਕੀਤਾ ਜਾ ਰਿਹਾ ਹੈ।”
ਜਾਂਚ ਜਾਰੀ, ਪਰਿਵਾਰ ਨੂੰ ਸਦਮਾ
ਇਸ ਘਟਨਾ ਨੇ ਸੋਸ਼ਲ ਮੀਡੀਆ ਜਗਤ ਅਤੇ ਉਸਦੇ ਚਾਹਵਾਨਾਂ ਵਿਚ ਸਦਮਾ ਪਾਇਆ ਹੈ। ਪੁਲਿਸ ਮੌ*ਤ ਦੇ ਕਾਰਨਾਂ ਅਤੇ ਸੰਭਾਵੀ ਦੋਸ਼ੀਆਂ ਦੀ ਤਲਾਸ਼ ਕਰ ਰਹੀ ਹੈ।
