ਫਾਜਿਲਕਾ 02 Feb 2026 AJ DI Awaaj
Punjab Desk : ਸ਼੍ਰੀ ਗੁਰੂ ਰਵਿਦਾਸ ਸਭਾ ਰਜਿ ਨਵੀਂ ਅਬਾਦੀ ਇਸਲਾਮਾਬਾਦ ਪੀਰ ਗੁਰਾਇਆ ਫਾਜਿਲਕਾ ਵਲੋਂ ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ ਜੀ ਦਾ 649ਵਾਂ ਜਨਮ ਉਤਸਵ ਸ਼੍ਰੀ ਗੁਰੂ ਰਵਿਦਾਸ ਮੰਦਿਰ ਪੀਰ ਗੁਰਾਇਆ ਫਾਜਿਲਕਾ ਵਿਖੇ ਸ਼੍ਰੀ ਖੜਕ ਸਿੰਘ ਸਰਪਰਸਤ ਦੀ ਸਰਪਰਸਤੀ ਹੇਠ ਮਨਾਇਆ ਗਿਆ। ਇਸ ਸ਼ੁੱਭ ਮੋਕੇ ਤੇ ਸ੍ਰੀ ਗੁਰੂ ਰਵਿਦਾਸ ਅਮ੍ਰਿਤਬਾਣੀ ਦੇ ਪਾਠ ਦਾ ਭੋਗ ਪਾਇਆ ਗਿਆ ਉਪਰੰਤ ਗੁਰੂ ਕਾ ਅਟੁੱਟ ਲੰਗਰ ਸੰਗਤਾਂ ਵਿੱਚ ਵਰਤਾਇਆ ਗਿਆ। ਸ. ਹਰਵਿੰਦਰ ਸਿੰਘ ਰਾਗੀ ਐਂਡ ਪਾਰਟੀ ਗੁਰਦੁਆਰਾ ਸਾਹਿਬ ਸਿਵਲ ਲਾਈਨ ਵਲੋਂ ਕੀਰਤਨ ਅਤੇ ਗੁਰਬਾਣੀ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਸ਼. ਗੁਰਚਰਨ ਸਿੰਘ ਮੁਸਾਫਿਰ ਡਿਪਟੀ ਡੀ.ਈ.ਓ. ਰਿਟਾਇਰਡ, ਸ੍ਰੀ ਮਤੀ ਪੂਜਾ ਲੂਥਰਾ ਸਚਦੇਵਾ ਨਗਰ ਕੋਂਸਲਰ ਅਤੇ ਸਮਾਜਸੇਵੀ, ਸ਼੍ਰੀ ਰਜਿੰਦਰ ਕੁਮਾਰ ਕਟਾਰੀਆ, ਡਾ ਰਵਿੰਦਰ ਕੁਮਾਰ ਸ਼ਰਮਾ,ਰਾਜ ਕੁਮਾਰ ਸਾਰਸਰ, ਕੁਲਵੰਤ ਰਾਏ ਗਾਬਾ ਵਿਸ਼ੇਸ਼ ਤੋਰ ਤੇ ਮੰਦਿਰ ਵਿੱਚ ਪਰਿਵਾਰ ਸਹਿਤ ਨਤਮਸਤੱਕ ਹੋਣ ਲਈ ਪੁੱਜੇ। ਸਭਾ ਵਲੋਂ ਸ੍ਰੀ ਭੀਮ ਸੈਨ ਪ੍ਰਧਾਨ, ਸ.ਖੜਕ ਸਿੰਘ, ਸ. ਗੁਰਚਰਨ ਸਿੰਘ ਮੁਸਾਫਿਰ ਅਤੇ ਸ. ਹਰਵਿੰਦਰ ਸਿੰਘ ਰਾਗੀ ਜੀ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਸ੍ਰੀ ਨਰੇਸ਼ ਕੁਮਾਰ ਸੋਲੀਆ ਨੂੰ ਜਨਰਲ ਸੈਕਟਰੀ ਦੀ ਜਿੰਮਵਾਰੀ ਸਭਾ ਵਲੋਂ ਸਿਰੋਪਾਓ ਨਾਲ ਸਨਮਾਨਿਤ ਕਰਕੇ ਸੋਂਪੀ ਗਈ। ਡਾ. ਗੁਰਚਰਨ ਸਿੰਘ ਚੇਅਰਮੈਨ, ਫਕੀਰ ਚੰਦ ਡਿਪਟੀ ਜਨਰਲ ਸੈਕਟਰੀ, ਖੇਮ ਰਾਜ ਸੋਲੀਆ ਸੀਨੀਅਰ ਮੀਤ ਪ੍ਰਧਾਨ, ਨੋਰੰਗ ਲਾਲ ਪ੍ਰਧਾਨ ਡਾ ਬੀ ਆਰ ਅੰਬੇਡਕਰ ਸਮਾਜ ਭਲਾਈ ਸਭਾ ਪੀਰ ਗੁਰਾਇਆ,ਉਮ ਪਰਕਾਸ ਕੈਸ਼ੀਅਰ, ਅਸ਼ਵਨੀ ਕੁਮਾਰ, ਸ਼ੇਰ ਸਿੰਘ, ਹਰਬੰਸ ਲਾਲ, ਜਤਿੰਦਰ ਕੁਮਾਰ, ਨੀਰਜ ਕੁਮਾਰ, ਜਗਦੀਸ ਫਾਂਡੀਆ,ਨਰਿੰਦਰ ਸੋਲੀਆ, ਲਖਵਿੰਦਰ ਸੋਲੀਆ, ਬਲਰਾਮ ਸੋਲੀਆ, ਪ੍ਰਿੰਸ ਸੋਲੀਆ ਆਦਿ ਦਾ ਸਮਾਗਮ ਵਿੱਚ ਵਿਸ਼ੇਸ਼ ਯੋਗਦਾਨ ਰਿਹਾ। ਰਜਿੰਦਰ ਕੁਮਾਰ ਬੰਗੜ ਜਲੰਧਰ ਅਤੇ ਗੋਪਾਲ ਦਾਸ ਸੋਲੀਆ ਲੁਧਿਆਨਾ ਨੇ ਸੇਵਾ ਪ੍ਰਦਾਨ ਕੀਤੀਆਂ। ਅੰਤ ਵਿੱਚ ਆਈਆਂ ਸਾਰੀਆਂ ਸੰਗਤਾਂ ਦਾ ਸ਼੍ਰੀ ਓਮ ਪਰਕਾਸ਼ ਜੀ ਵਲੋਂ ਧੰਨਵਾਦ ਕੀਤਾ ਗਿਆ।














