18 ਫਰਵਰੀ 2025 Aj Di Awaaj
ਮਹਾਕੁੰਭ ਦਾ ਅੱਜ 37ਵਾਂ ਦਿਨ ਹੈ। ਹਰ ਰੋਜ਼ ਦੀ ਤਰ੍ਹਾਂ, ਅੱਜ ਵੀ ਸੰਗਮ ‘ਚ ਇਸ਼ਨਾਨ ਕਰਨ ਲਈ ਘਾਟਾਂ ‘ਤੇ ਭੀੜ ਉਮੜ ਰਹੀ ਹੈ। ਐਤਵਾਰ ਨੂੰ 1 ਕਰੋੜ 49 ਲੱਖ ਲੋਕਾਂ ਨੇ ਪਵਿਤਰ ਡੁਬਕੀ ਲਗਾਈ ਸੀ, ਜਦਕਿ ਸੋਮਵਾਰ ਨੂੰ 1 ਕਰੋੜ 35 ਲੱਖ ਤੋਂ ਵੱਧ ਸ਼ਰਧਾਲੂ ਤ੍ਰਿਵੇਣੀ ‘ਤੇ ਪਹੁੰਚੇ। ਮਹਾਕੁੰਭ ਦੀ ਸ਼ੁਰੂਆਤ ਤੋਂ ਹੁਣ ਤੱਕ 54.31 ਕਰੋੜ ਤੋਂ ਵੱਧ ਲੋਕ ਸੰਗਮ ‘ਚ ਇਸ਼ਨਾਨ ਕਰ ਚੁੱਕੇ ਹਨ। ਵੱਡੀ ਗਿਣਤੀ ‘ਚ ਭੀੜ ਹੋਣ ਕਰਕੇ ਸ਼ਹਿਰ ਅਤੇ ਕਈ ਹਾਈਵੇਂ ਭਾਰੀ ਜਾਮ ਦਾ ਸਾਹਮਣਾ ਕਰ ਰਹੇ ਹਨ।
