ਰੈਗਿੰਗ ਵਿੱਚ ਸ਼ਾਮਲ 5 ਵਿਦਿਆਰਥੀ ਨਰਸਿੰਗ ਕੌਂਸਲ ਦੇ ਫ਼ੈਸਲੇ ਨਾਲ ਕਿਸੇ ਵੀ ਕਾਲਜ ਵਿੱਚ ਪੜ੍ਹਾਈ ਨਹੀਂ ਕਰ ਸਕਣਗੇ

64

16 ਫਰਵਰੀ  Aj Di Awaaj

ਨਰਸਿੰਗ ਕੌਂਸਲ ਨੇ ਸ਼ਨੀਵਾਰ ਨੂੰ ਆਪਣੇ ਫ਼ੈਸਲੇ ਨਾਲ ਸਿਹਤ ਵਿਭਾਗ ਅਤੇ ਸੂਬਾ ਸਰਕਾਰ ਨੂੰ ਜਾਣੂ ਕਰਵਾਇਆ। ਦੂਜੇ ਪਾਸੇ, ਜੂਨੀਅਰ ਵਿਦਿਆਰਥੀਆਂ ਵੱਲੋਂ ਚਾਰ ਹੋਰ ਸ਼ਿਕਾਇਤਾਂ ਦਰਜ ਕਰਵਾਈਆਂ ਗਈਆਂ। ਪੁਲਿਸ ਟੀਮ ਨੇ ਹੋਸਟਲ ’ਚ ਛਾਪਾ ਮਾਰ ਕੇ ਸੱਟਾਂ ਮਾਰਨ ਲਈ ਵਰਤੇ ਗਏ ਸਾਮਾਨ ਦੇ ਅਹਿਮ ਸਬੂਤ ਬਰਾਮਦ ਕੀਤੇ।                                                                          ਕੋਟਾਯਮ ’ਚ ਸਰਕਾਰੀ ਨਰਸਿੰਗ ਕਾਲਜ ਦੇ ਹੋਸਟਲ ’ਚ ਫਸਟ ਈਅਰ ਦੇ ਵਿਦਿਆਰਥੀਆਂ ਨਾਲ ਵਹਿਸ਼ੀਪੁਣਾ ਕਰਨ ਦੇ ਮਾਮਲੇ ’ਚ ਨਰਸਿੰਗ ਕੌਂਸਲ ਨੇ ਸ਼ਨੀਵਾਰ ਨੂੰ ਸਖ਼ਤ ਕਦਮ ਉਠਾਇਆ ਹੈ। ਰੈਗਿੰਗ ’ਚ ਸ਼ਾਮਲ ਥਰਡ ਈਅਰ ’ਚ ਪੜ੍ਹਨ ਵਾਲੇ ਪੰਜ ਵਿਦਿਆਰਥੀਆਂ ਦੀ ਅੱਗੇ ਦੀ ਪੜ੍ਹਾਈ ’ਤੇ ਰੋਕ ਲਾ ਦਿੱਤੀ ਗਈ ਹੈ। ਇਸ ਮਤਲਬ ਇਹ ਹੈ ਕਿ ਇਹ ਪੰਜ ਦੋਸ਼ੀ ਵਿਦਿਆਰਥੀ ਕੇਰਲ ਦੇ ਕਿਸੇ ਕਾਲਜ ’ਚ ਅੱਗੇ ਦੀ ਪੜ੍ਹਾਈ ਨਹੀਂ ਕਰ ਸਕਣਗੇ। ਨਰਸਿੰਗ ਕੌਂਸਲ ਨੇ ਸ਼ਨੀਵਾਰ ਨੂੰ ਆਪਣੇ ਫ਼ੈਸਲੇ ਨਾਲ ਸਿਹਤ ਵਿਭਾਗ ਅਤੇ ਸੂਬਾ ਸਰਕਾਰ ਨੂੰ ਜਾਣੂ ਕਰਵਾਇਆ। ਦੂਜੇ ਪਾਸੇ, ਜੂਨੀਅਰ ਵਿਦਿਆਰਥੀਆਂ ਵੱਲੋਂ ਚਾਰ ਹੋਰ ਸ਼ਿਕਾਇਤਾਂ ਦਰਜ ਕਰਵਾਈਆਂ ਗਈਆਂ। ਪੁਲਿਸ ਟੀਮ ਨੇ ਹੋਸਟਲ ’ਚ ਛਾਪਾ ਮਾਰ ਕੇ ਸੱਟਾਂ ਮਾਰਨ ਲਈ ਵਰਤੇ ਗਏ ਸਾਮਾਨ ਦੇ ਅਹਿਮ ਸਬੂਤ ਬਰਾਮਦ ਕੀਤੇ। ਸੰਸਥਾ ਦੇ ਪਿ੍ੰਸੀਪਲ ਏਟੀ ਸੁਲੇਕਾ ਅਤੇ ਸਹਾਇਕ ਪ੍ਰੋਫੈਸਰ ਅਜੀਸ਼ ਪੀ. ਮਣੀ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਹੋਸਟਲ ਹਾਊਸਕੀਪਰ ਅਤੇ ਸੁਰੱਖਿਆ ਅਧਿਕਾਰੀ ਨੂੰ ਸੇਵਾ ਤੋਂ ਹਟਾ ਦਿੱਤਾ ਗਿਆ ਹੈ। ਕੋਟਾਯਮ ਦੇ ਵਿਧਾਇਕ ਅਤੇ ਸੂਬੇ ਸਾਬਕਾ ਗ੍ਹਿ ਮੰਤਰੀ ਤਿਰੂਵੰਚੂਰ ਰਾਧਾਕਿ੍ਸ਼ਨਣ ਨੇ ਮੰਗ ਕੀਤੀ ਕਿ ਚੱਲ ਰਹੇ ਮਾਮਲੇ ਦੀ ਨਿਗਰਾਨੀ ਅਦਾਲਤ ਰਾਹੀਂ ਕੀਤੀ ਜਾਵੇ।                                                                                  ਫਸਟ ਈਅਰ ਦੇ ਵਿਦਿਆਰਥੀਆਂ ਨਾਲ ਕੀਤੇ ਗਏ ਵਹਿਸ਼ੀਪੁਣੇ ਦਾ ਵੀਡੀਓ ਵਾਇਰਲ ਹੋਇਆ ਸੀ, ਜਿਸ ’ਚ ਪੀੜਤ ਨੂੰ ਬਿਸਤਰੇ ਨਾਲ ਬੰਨ੍ਹ ਕੇ ਉਸ ਦੇ ਨਿੱਜੀ ਅੰਗ ’ਤੇ ਡੰਬਲ ਰੱਖਿਆ ਗਿਆ ਸੀ ਅਤੇ ਕੰਪਾਸ ਨਾਲ ਸਰੀਰ ਨੂੰ ਜ਼ਖ਼ਮੀ ਕੀਤੀ ਜਾ ਰਿਹਾ ਸੀ। ਜਾਂਚ ’ਚ ਇਹ ਗੱਲ ਸਾਹਮਣੇ ਆਈ ਹੈ ਕਿ ਸੀਨੀਅਰ ਵਿਦਿਆਰਥੀ ਡਰੱਗਜ਼ ਅਤੇ ਸ਼ਰਾਬ ਖਰੀਦਣ ਲਈ ਉਨ੍ਹਾਂ ਕੋਲੋਂ ਪੈਸੇ ਵਸੂਲਦੇ ਸਨ।

ਕੰਨੂਰ ’ਚ ਤਿੰਨ ਸਕੂਲੀ ਵਿਦਿਆਰਥੀ ਰੈਗਿੰਗ ਦੇ ਦੋਸ਼ ’ਚ ਗਿ੍ਫ਼ਤਾਰ                                                              ਰੈਗਿੰਗ ਦੌਰਾਨ ਇਕ ਜੂਨੀਅਰ ਵਿਦਿਆਰਥੀ ’ਤੇ ਹਮਲਾ ਕਰਨ ਦੇ ਦੋਸ਼ ’ਚ 12ਵੀਂ ਦੇ ਤਿੰਨ ਵਿਦਿਆਰਥੀਆਂ ਨੂੰ ਗਿ੍ਫ਼ਤਾਰ ਕੀਤਾ ਗਿਆ ਹੈ। 12 ਫਰਵਰੀ ਨੂੰ ਪੰਜਾਂ ਵਿਦਿਆਰਥੀਆਂ ਨੇ ਕਥਿਤ ਤੌਰ ’ਤੇ ਸੀਨੀਅਰਸ ਦਾ ਸਨਮਾਨ ਨਾ ਕਰਨ ਅਤੇ ਉਨ੍ਹਾਂ ਦੇ ਹੁਕਮਾਂ ਦੀ ਪਾਲਣਾ ਨਾ ਕਰਨ ’ਤੇ ਜੂਨੀਅਰ ਨਾਲ ਮਾਰਕੁੱਟ ਕੀਤੀ ਸੀ, ਜਿਸ ਨਾਲ ਉਸ ਦੇ ਹੱਥਾਂ ’ਚ ਫੈਕਚਰ ਆ ਗਿਆ ਸੀ।