ਅਮਰੀਕਾ ਤੋਂ ਡਿਪੋਰਟ ਭਾਰਤੀਆਂ ‘ਚੋਂ 5 ਟਾਂਡਾ ਉੜਮੁੜ, ਇਕ ਨੌਜਵਾਨ ਹਲਕਾ ਵਿਧਾਇਕ ਦੇ ਪਿੰਡ ਦਾ

59

17 ਫਰਵਰੀ  Aj Di Awaaj

ਸ਼ਨਿਚਰਵਾਰ ਦੇਰ ਰਾਤ ਅਮਰੀਕਾ ਤੋਂ ਟਰੰਪ ਸਰਕਾਰ ਵੱਲੋਂ ਡਿਪੋਰਟ ਕਰਕੇ ਦੂਜੇ ਗਰੁੱਪ ਵਿੱਚ ਜਹਾਜ਼ ਰਾਹੀਂ ਭਾਰਤ ਭੇਜੇ ਗਏ 116 ਭਾਰਤੀਆਂ ਵਿੱਚੋ 5 ਨੌਜਵਾਨ ਹਲਕਾ ਉੜਮੁੜ ਟਾਂਡਾ ਨਾਲ ਸਬੰਧਤ ਹਨ , ਜਿਨ੍ਹਾਂ ਵਿੱਚੋਂ ਇੱਕ ਹਲਕਾ ਵਿਧਾਇਕ ਉੜਮੁੜ ਟਾਂਡਾ ਜਸਵੀਰ ਸਿੰਘ ਰਾਜਾ ਗਿੱਲ ਦੇ ਪਿੰਡ ਕੁਰਾਲਾ ਦਾ ਹੈ ਜਦਕਿ ਤਿੰਨ ਬੇਟ ਖੇਤਰ ਦੇ ਪਿੰਡ ਮਿਆਣੀ , ਚੌਹਾਣਾ ਤੇ ਨੰਗਲੀ ਜਲਾਲਪੁਰ ਨਾਲ ਸਬੰਧਤ ਹਨ ਤੇ ਇੱਕ ਟਾਂਡਾ ਸ਼ਹਿਰ ਦਾ ਰਹਿਣ ਵਾਲਾ ਹੈ ।

ਇੰਨ੍ਹਾਂ ਪੰਜ ਨੌਜਵਾਨਾਂ ਵਿੱਚੋਂ ਇੱਕ ਨੌਜਵਾਨ ਦਲਜੀਤ ਸਿੰਘ ਪੁੱਤਰ ਪ੍ਰੀਤਮ ਸਿੰਘ ਹਲਕਾ ਵਿਧਾਇਕ ਉੜਮੁੜ ਟਾਂਡਾ ਜਸਵੀਰ ਸਿੰਘ ਰਾਜਾ ਗਿੱਲ ਦੇ ਪਿੰਡ ਕੁਰਾਲਾ ਦਾ ਰਹਿਣ ਵਾਲਾ ਹੈ ਜਦਕਿ ਤਿੰਨ ਨੌਜਵਾਨ ਬੇਟ ਖੇਤਰ ਨਾਲ ਸਬੰਧਤ ਹਰਪ੍ਰੀਤ ਸਿੰਘ ਪਿੰਡ ਮਿਆਣੀ , ਹਰਮਨਪ੍ਰੀਤ ਸਿੰਘ ਪੁੱਤਰ ਹਰਦੀਪ ਸਿੰਘ ਪਿੰਡ ਚੌਹਾਣਾ ਤੇ ਦਵਿੰਦਰ ਸਿੰਘ ਮਹਿੰਦਰ ਸਿੰਘ ਪਿੰਡ ਨੰਗਲੀ ਜਲਾਲਪੁਰ ਦੇ ਰਹਿਣ ਵਾਲੇ ਹਨ ਤੇ ਇੱਕ ਨੌਜਵਾਨ ਹਰਪ੍ਰੀਤ ਸਿੰਘ ਪੁੱਤਰ ਹਰਜਿੰਦਰ ਸਿੰਘ ਵਾਰਡ ਨੰਬਰ 12 ਮੁਹੱਲਾ ਬਾਰਾਦਰੀ ਟਾਂਡਾ ਉੜਮੁੜ ਦਾ ਰਹਿਣ ਵਾਲਾ ਹੈ । ਇਹ ਪੰਜ ਨੌਜਵਾਨ ਵੱਖ ਵੱਖ ਏਜੰਟਾਂ ਦੇ ਜ਼ਰੀਏ ਅਮਰੀਕਾ ਡੰਕੀ ਰਾਹੀਂ ਪਹੁੰਚੇ ਸਨ। ਇਨ੍ਹਾਂ ਪੰਜ ਨੌਜਵਾਨਾਂ ਨੂੰ ਅਮਰੀਕੀ ਜਹਾਜ ਰਾਹੀਂ ਦੇਰ ਰਾਤ ਸ੍ਰੀ ਅੰਮ੍ਰਿਤਸਰ ਸਾਹਿਬ ਏਅਰਪੋਰਟ ਤੇ ਉਤਰਨ ਤੋਂ ਬਾਅਦ ਪੰਜਾਬ ਪੁਲਿਸ ਵਲੋਂ ਟਾਂਡਾ ਡੀਐਸਪੀ ਦਫ਼ਤਰ ਪਹੁੰਚਾਇਆ ਗਿਆ , ਜਿੱਥੇ ਹਲਕਾ ਵਿਧਾਇਕ ਉੜਮੁੜ ਟਾਂਡਾ ਜਸਵੀਰ ਸਿੰਘ ਰਾਜਾ ਗਿੱਲ ਦੀ ਸਰਪ੍ਰਸਤੀ ਹੇਠ ਡੀਐਸਪੀ ਟਾਂਡਾ ਦਵਿੰਦਰ ਸਿੰਘ ਬਾਜਵਾ ਤੇ ਐਸਐਚੳ ਟਾਂਡਾ ਗੁਰਿੰਦਰਜੀਤ ਸਿੰਘ ਨਾਗਰਾ ਨੇ ਉਕਤ ਨੌਜਵਾਨਾਂ ਨੂੰ ਉਨ੍ਹਾਂ ਦੇ ਪਰਿਵਾਰਿਕ ਮੈਂਬਰਾਂ ਨੂੰ ਸੌਪ ਦਿੱਤਾ।