ਪੋਸ਼ਣ ਵੀ ਪੜਾਈ ਵੀ ਤਹਿਤ ਆਂਗਣਵਾੜੀ ਵਰਕਰਾਂ ਦੀ 3 ਰੋਜ਼ਾ ਟ੍ਰੇਨਿੰਗ

49

ਫ਼ਿਰੋਜ਼ਪੁਰ, 16 ਜਨਵਰੀ 2026 AJ DI Awaaj    

Punjab Desk :  ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਪੋਸ਼ਣ ਵੀ ਪੜਾਈ ਵੀ ਤਹਿਤ ਜ਼ਿਲ੍ਹਾ ਪੱਧਰ ਤੇ ਆਂਗਣਵਾੜੀ ਵਰਕਰਾ ਦੀ ਟ੍ਰੇਨਿੰਗ ਦੀ ਸ਼ੁਰੁਆਤ ਕਰਵਾਈ ਗਈ । ਇਹ ਜਾਣਕਾਰੀ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਰਿਚਿਕਾ ਨੰਦਾ ਨੇ ਦਿੱਤੀ।

       ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਮੈਡਮ ਰਿਚਿਕਾ ਨੰਦਾ ਨੇ ਦੱਸਿਆ ਕਿ ਪੰਜਾਬ ਰਾਜ ਅਧੀਨ ਇਸ ਟ੍ਰੇਨਿੰਗ ਵਿੱਚ ਆਂਗਣਵਾੜੀ ਵਰਕਰਾਂ ਨੂੰ ਬੱਚਿਆ ਦੇ ਪੋਸ਼ਣ ਅਤੇ ਸ਼ੁਰੂਆਤੀ ਬਚਪਨ ਦੀ ਸਿੱਖਿਆ  ਤੇ ਧਿਆਨ ਕੇਦਰਿਤ ਕਰਨ ਲਈ ਜ਼ਿਲ੍ਹਾ ਫਿਰੋਜ਼ਪੁਰ ਵਿੱਚ ਦੇਵ ਸਮਾਜ ਮਾਡਲ ਸਕੂਲ, ਪੰਚਵੱਟੀ ਹੋਟਲ ਅਤੇ ਬਲਾਕ ਗੁਰੁਹਰਸਹਾਏ ਵਿੱਖੇ ਐਚ ਕੇ ਐਲ ਕਾਲਜ ਵਿਖੇ ਟ੍ਰੇਨਿੰਗ ਦਿੱਤੀ ਗਈ । ਇਸ ਟ੍ਰੇਨਿੰਗ ਦਾ ਮੁੱਖ ਉਦੇਸ਼ ਬੱਚਿਆਂ ਨੂੰ ਗੱਲਬਾਤ ਕਰਵਾਉਣਾ, ਆਪਣਾ ਧਿਆਨ ਰੱਖਣ ਅਤੇ ਪੜ੍ਹਾਈ  ਨੂੰ ਉਤਸ਼ਾਹਿਤ ਕਰਨਾ,ਆਂਗਣਵਾੜੀ ਵਰਕਰਾ ਨੂੰ ਵਿਕਾਸ ਦੇ ਵੱਖ-ਵੱਖ ਡੋਮੇਨਾ ਸਬੰਧੀ ਜਾਣਕਾਰੀ ਦੇਣਾ ਸੀ। ਪ੍ਰਥਮ ਟੀਮ ਵੱਲੋਂ ਵੱਖ-ਵੱਖ ਥਾਵਾ ਤੇ ਆਂਗਣਵਾੜੀ ਵਰਕਰਾਂ ਦੀ ਟ੍ਰੇਨਿੰਗ ਦੀ ਸ਼ੁਰੁਆਤ ਕਰਵਾਈ ਗਈ ।

ਇਸ ਮੌਕੇ ਡਾ. ਉਰਵਸ਼ੀ ਪ੍ਰਥਮ ਟੀਮ ਸਟੇਟ ਹੈੱਡ ਕੋਆਰਡੀਨੇਟਰ, ਸੁਪਰਵਾਈਜ਼ਰ, ਬਲਾਕ ਕੋਆਡੀਨੇਟਰਅਤੇ ਆਂਗਣਵਾੜੀ ਵਰਕਰਾਂ ਹਾਜ਼ਰ ਸਨ ।