ਪਾਕਿਸਤਾਨੀ ਹਮਲੇ ‘ਚ 3 ਅਫਗਾਨ ਖਿਡਾਰੀ ਹਲਾਕ, ਰਾਸ਼ਿਦ ਖਾਨ ਭੜਕੇ

10

ਅਫਗਾਨਿਸਤਾਨ 18 Oct 2025 AJ DI Awaaj

Internatonal Sports Desk : ਅਫਗਾਨਿਸਤਾਨ ਦੇ ਕਪਤਾਨ ਰਾਸ਼ਿਦ ਖਾਨ ਨੇ ਪਾਕਿਸਤਾਨ ਵੱਲੋਂ ਕੀਤੇ ਹਵਾਈ ਹਮਲਿਆਂ ਦੀ ਤਿੱਖੀ ਨਿੰਦਾ ਕੀਤੀ ਹੈ, ਜਿਨ੍ਹਾਂ ‘ਚ ਤਿੰਨ ਨੌਜਵਾਨ ਅਫਗਾਨ ਕ੍ਰਿਕਟਰ ਮਾਰੇ ਗਏ। ਰਾਸ਼ਿਦ ਨੇ ਇਸਨੂੰ “ਅਨੈਤਿਕ ਅਤੇ ਬਰਬਰ ਕਾਰਵਾਈ” ਕਰਾਰ ਦਿੰਦਿਆਂ ਕਿਹਾ ਕਿ ਇਹ ਮਨੁੱਖੀ ਅਧਿਕਾਰਾਂ ਦੀ ਖੁੱਲ੍ਹੀ ਉਲੰਘਣਾ ਹੈ।

ਅਫਗਾਨਿਸਤਾਨ ਕ੍ਰਿਕਟ ਬੋਰਡ (ਏਸੀਬੀ) ਨੇ ਪਕਤਿਕਾ ਪ੍ਰਾਂਤ ਵਿੱਚ ਨਾਗਰਿਕਾਂ ਤੇ ਖਿਡਾਰੀਆਂ ਦੀ ਮੌ*ਤ ਤੋਂ ਬਾਅਦ ਪਾਕਿਸਤਾਨ ਅਤੇ ਸ੍ਰੀਲੰਕਾ ਨਾਲ ਹੋਣ ਵਾਲੀ ਤਿਕੋਣੀ ਲੜੀ ਤੋਂ ਪਿੱਛੇ ਹਟਣ ਦਾ ਐਲਾਨ ਕੀਤਾ ਹੈ।

ਏਸੀਬੀ ਦੇ ਅਨੁਸਾਰ, ਮਾ*ਰੇ ਗਏ ਖਿਡਾਰੀ ਕਬੀਰ, ਸਿਬਘਾਤੁੱਲਾ ਅਤੇ ਹਾਰੂਨ ਦੋਸਤਾਨਾ ਮੈਚ ਖੇਡ ਕੇ ਵਾਪਸ ਆ ਰਹੇ ਸਨ, ਜਦੋਂ ਉਨ੍ਹਾਂ ਨੂੰ ਨਿਸ਼ਾਨਾ ਬਣਾਇਆ ਗਿਆ। ਰਾਸ਼ਿਦ ਖਾਨ ਨੇ ਪੀੜਤ ਪਰਿਵਾਰਾਂ ਨਾਲ ਏਕਤਾ ਪ੍ਰਗਟ ਕਰਦੇ ਹੋਏ ਕਿਹਾ ਕਿ “ਰਾਸ਼ਟਰੀ ਇੱਜ਼ਤ ਤੇ ਮਾਸੂਮ ਜਾਨਾਂ ਦੀ ਸੁਰੱਖਿਆ ਸਾਡੇ ਲਈ ਪਹਿਲਾਂ ਹੈ।”