ਹਸਪਤਾਲ ਵਿਖੇ 24×7 ਆਈ ਸੀ ਯੂ ਤੇ ਵੈਂਟੀਲੇਟਰ ਦੀਆਂ ਸੇਵਾਵਾਂ

25

ਸ੍ਰੀ ਅਨੰਦਪੁਰ ਸਾਹਿਬ, 28 ਫਰਵਰੀ 2026 AJ DI Awaaj

Punjab Desk : ਹੋਲੇ ਮੁਹੱਲੇ ਮੌਕੇ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਵੱਲੋਂ ਸਬ ਡਵੀਜ਼ਨਲ ਹਸਪਤਾਲ ਵਿਖੇ 24×7 ਆਈ ਸੀ ਯੂ ਤੇ ਵੈਂਟੀਲੇਟਰ ਦੀਆਂ ਸੇਵਾਵਾਂ ਉਪਲਬਧ ਕਰਵਾਈਆਂ ਗਈਆਂ ਹਨ ਜਿੱਥੇ ਹਰ ਤਰਾਂ ਦੀਆਂ ਸਿਹਤ ਸੇਵਾਵਾਂ ਮੁਹਈਆ ਹਨ।

ਇਸ ਬਾਰੇ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਗੁਰਿੰਦਰਜੀਤ ਸਿੰਘ ਨੇ ਦੱਸਿਆ ਕਿ ਸ਼ਰਧਾਲੂਆਂ ਲਈ ਸਬ ਡਵੀਜ਼ਨਲ ਹਸਪਤਾਲ ਵਿਖੇ 6 ਆਈ ਸੀ ਯੂ ਸਮੇਤ ਵੈਂਟੀਲੇਟਰ ਸਥਾਪਿਤ ਕੀਤਾ ਗਿਆ ਹੈ ਇਸ ਦੇ ਨਾਲ ਹੀ ਵੱਖ-ਵੱਖ ਥਾਵਾਂ ਉੱਤੇ ਸ੍ਰੀ ਅਨੰਦਪੁਰ ਸਾਹਿਬ ਵਿਖੇ 12 ਅਤੇ ਕੀਰਤਪੁਰ ਸਾਹਿਬ 4 ਆਮ ਆਦਮੀ ਕਲੀਨਿਕ ਵੀ ਸਥਾਪਿਤ ਕੀਤੇ ਗਏ ਹਨ।

ਸਿਵਲ ਸਰਜਨ ਨੇ ਦੱਸਿਆ ਕਿ ਸਬ ਡਵੀਜ਼ਨਲ ਵਿਖੇ ਸੇਵਾਵਾਂ ਲੈਣ ਲਈ 01887-232671 ਅਤੇ ਕੀਰਤਪੁਰ ਸਾਹਿਬ ਲਈ
01887-298871 ਸੰਪਰਕ ਕੀਤਾ ਜਾ ਸਕਦਾ ਹੈ।

ਉਨ੍ਹਾਂ ਦੱਸਿਆ ਕਿ 2, 3 ਤੇ 4 ਫਰਵਰੀ ਨੂੰ ਪੰਜ ਪਿਆਰਾ ਪਾਰਕ ਵਿਖੇ ਵਿਧਾਨ ਖ਼ੂਨ ਦਾਨ ਅਤੇ ਅੰਗ ਦਾਨ ਕੈਂਪ ਵੀ ਲਗਾਇਆ ਜਾ ਰਿਹਾ ਹੈ ਜਿਸ ਦੇ ਸੰਬੰਧ ਵਿੱਚ ਉਨ੍ਹਾਂ ਅਪੀਲ ਕੀਤੀ ਵਧ ਤੋਂ ਵੱਧ ਨੌਜਵਾਨ ਇਸ ਕੈਂਪ ਵਿੱਚ ਆਪਣਾ ਯੋਗਦਾਨ ਪਾਉਣ।

ਇਸ ਮੌਕੇ ਸਹਾਇਕ ਸਿਵਲ ਸਰਜਨ ਡਾ. ਬੌਬੀ ਗੁਲਾਟੀ ਐਸਐਮਓ ਭਰਤਗੜ੍ਹ ਡਾ. ਆਨੰਦ ਘਈ, ਐਸ.ਐਮ.ਓ ਨੂਰਪੁਰ ਬੇਦੀ ਡਾ: ਹਰਪ੍ਰੀਤ ਸਿੰਘ, ਐਸਐਮਓ ਨੰਗਲ ਈਸ਼ਾ ਵਰਮਾ ਸ੍ਰੀ ਚਮਕੌਰ ਸਾਹਿਬ ਐਸ.ਐਮ.ਓ ਡਾ: ਗੋਬਿੰਦ ਟੰਡਨ ਅਤੇ ਡਾ ਸੂਰਜ ਬ੍ਰਹਮੀ ਹਾਜ਼ਰ ਸਨ।