ਮਾਲੇਰਕੋਟਲਾ, 24 ਅਕਤੂਬਰ 2025 AJ DI Awaaj
Punjab Desk : ਡਿਪਟੀ ਕਮਿਸ਼ਨਰ ਵਿਰਾਜ ਐਸ. ਤਿੜਕੇ ਦੇ ਦਿਸ਼ਾ ਨਿਰਦੇਸ਼ਾਂ ਅਧੀਨ ਬਾਲ ਸੁਰੱਖਿਆ ਵਿਭਾਗ ਵੱਲੋਂ ਸੇਫ ਸਕੂਲ ਵਾਹਨ ਪਾਲਿਸੀ ਤਹਿਤ ਜ਼ਿਲੇ ਦੇ ਵੱਖ-ਵੱਖ ਸਕੂਲਾਂ ਦੀਆਂ ਬੱਸਾਂ ਦੀ ਚੈਕਿੰਗ ਕੀਤੀ ਗਈ । ਚੈਕਿੰਗ ਦੌਰਾਨ ਜਾਂਚ ਟੀਮ ਵੱਲੋਂ ਬੱਸਾਂ ਦੀ ਫਿਟਨੈਂਸ, ਅੱਗ ਬੁਝਾਊ ਸਿਲੰਡਰ, ਬੱਸਾਂ ਦੇ ਟਾਇਰਾਂ ਦਾ ਦਰੁਸਤ ਹੋਣਾ, ਤਜਰਬੇਕਾਰ ਡਰਾਇਵਰ ਦਾ ਤਜਰਬੇ ਸਬੰਧੀ ਸਰਟੀਫਿਕੇਟ, ਫਸਟ ਏਡ ਬੋਕਸ, ਪ੍ਰਦੂਸ਼ਣ ਸਰਟੀਫਿਕੇਟ, ਟੈਕਸ ਸਬੰਧੀ ਕਾਗਜਾਤ ਅਤੇ ਨੰਬਰ ਪਲੇਟਾਂ ਆਦਿ ਦੀ ਜਾਂਚ ਕੀਤੀ । ਇਸ ਦੌਰਾਨ ਵੱਖ- ਵੱਖ ਸਕੂਲਾਂ ਦੀਆਂ ਲਗਭਗ 19 ਬੱਸਾਂ ਦੀ ਚੈਕਿੰਗ ਕੀਤੀ ਗਈ ਜਿਨ੍ਹਾਂ ਵਿੱਚੋਂ ਸੁਰੱਖਿਆ ਮਾਪਦੰਡ ਵਿੱਚ ਕੁਤਾਹੀ ਕਰਨ ਵਾਲੀਆਂ 11 ਬੱਸਾਂ ਦੇ ਚਲਾਨ ਕੀਤੇ ਗਏ ਅਤੇ ਨਾਲ ਹੀ ਹਦਾਇਤ ਕੀਤੀ ਬੱਸਾਂ ਵਿਚਲੀਆਂ ਖਾਮੀਆਂ ਨੂੰ ਅਗਲੇ 15 ਦਿਨਾਂ ਵਿਚ ਪੂਰਾ ਕਰ ਲਿਆ ਜਾਵੇ। ਇਸ ਤੋਂ ਇਲਾਵਾ ਬੱਚਿਆਂ ਦੀ ਸੁਰੱਖਿਆ ਨੂੰ ਮੁੱਖ ਰੱਖਦਿਆਂ ਹਰੇਕ ਸਕੂਲ ਨੂੰ ਇਹ ਹਦਾਇਤ ਕੀਤੀ ਗਈ ਕਿ ਹਰੇਕ ਸਕੂਲੀ ਬੱਸ ਵਿਚ ਲੇਡੀ ਅਟੈਡਟ ਦਾ ਹੋਣਾ ਯਕੀਨੀ ਬਣਾਇਆ ਜਾਵੇ ਅਤੇ ਡਰਾਇਵਰਾਂ ਨੂੰ ਸਖਤ ਹਦਾਇਤ ਕੀਤੀ ਗਈ ਕਿ ਬਸ ਨਿਰਧਾਰਿਤ ਸਪੀਡ ਉਪਰ ਹੀ ਚਲਾਈ ਜਾਵੇ ਅਤੇ ਨਿਯਮਿਤ ਸੀਟਾਂ ਤੋਂ ਵੱਧ ਬੱਚਿਆਂ ਨੂੰ ਬੱਸ ਵਿੱਚ ਨਾ ਬਿਠਾਇਆ ਜਾਵੇ।
ਬੱਚਿਆਂ ਦੀ ਸੁਰੱਖਿਆ ਲਈ ਸਕੂਲਾਂ ਦੇ ਪ੍ਰਿੰਸੀਪਲ ਨੂੰ ਹਦਾਇਤ ਕੀਤੀ ਕਿ ਸਾਰੀਆਂ ਸਕੂਲੀ ਬੱਸਾਂ ਦਾ ਰੰਗ ਪੀਲਾ ਹੋਵੇ, ਸਕੂਲੀ ਬੱਸ ਤੇ ਸਾਰੇ ਐਮਰਜੰਸੀ ਨੰਬਰ ਲਿਖੇ ਹੋਣ, ਬੱਸ ਵਿਚ ਪਾਲਸੀ ਅਨੁਸਾਰ ਸਾਰੀਆਂ ਸਹੂਲਤਾਂ ਹੋਣ, ਬੱਸ ਦੇ ਡਰਾਈਵਰ ਦੀ ਨਿਯੁਕਤੀ ਸਮੇਂ ਧਿਆਨ ਰੱਖਿਆ ਜਾਵੇ ਕੇ ਡਰਾਈਵਰ ਤੇ ਕਿਸੇ ਵੀ ਤਰ੍ਹਾਂ ਦਾ ਚਲਾਣ ਨਾ ਹੋਇਆ ਹੋਵੇ, ਡਰਾਈਵਰ ਕੋਲ ਘੱਟੋ ਘੱਟ 5 ਸਾਲ ਦਾ ਤਜ਼ਰਬਾ ਹੋਵੇ ।