14ਵਾਂ ਆਯੂਸ਼ ਮੈਡੀਕਲ ਕੈਂਪ ਗੁਰੁਦੁਆਰਾ ਸਾਹਿਬ , ਫ਼ਿਰੋਜ਼ਪੁਰ ਵਿਖੇ

26
ਫ਼ਿਰੋਜ਼ਪੁਰ, 26 ਅਗਸਤ 2025 AJ DI Awaaj
Punjab Desk : ਡਿਪਟੀ ਕਮਿਸ਼ਨਰ ਫ਼ਿਰੋਜ਼ਪੁਰ ਸ਼੍ਰੀਮਤੀ ਦੀਪਸ਼ਿਖਾ ਸ਼ਰਮਾ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਡਾਇਰੈਕਟਰ ਆਫ ਆਯੁਰਵੇਦ, ਡਾਕਟਰ ਰਵੀ ਕੁਮਾਰ ਡੂਮਰਾ, ਜ਼ਿਲ੍ਹਾ ਆਯੁਰਵੇਦਿਕ ਯੂਨਾਨੀ ਅਫ਼ਸਰ ਡਾਕਟਰ ਰੂਪਿੰਦਰਦੀਪ ਕੌਰ ਗਿੱਲ ਅਤੇ ਜ਼ਿਲ੍ਹਾ ਹੋਮਿਓਪੈਥਿਕ ਅਫਸਰ ਡਾਕਟਰ ਰਹਿਮਾਨ ਅਸਾਦ ਦੀ ਯੋਗ ਅਗਵਾਈ ਹੇਠ 14ਵਾਂ ਆਯੂਸ਼ ਕੈਂਪ ਗੁਰੁਦੁਆਰਾ ਸਾਹਿਬ , ਬੱਧਨੀ ਜੈਮਲ ਸਿੰਘ, ਫਿਰੋਜ਼ਪੁਰ ਵਿਖੇ ਲਗਾਇਆ ਗਿਆ।
ਜ਼ਿਲ੍ਹਾ ਆਯੁਰਵੇਦਿਕ ਯੂਨਾਨੀ ਅਫ਼ਸਰ ਡਾਕਟਰ ਰੂਪਿੰਦਰਦੀਪ ਕੌਰ ਗਿੱਲ ਨੇ ਦੱਸਿਆ ਕਿ ਇਸ ਕੈਂਪ ਵਿੱਚ ਕਰੀਬ 237 ਮਰੀਜਾਂ ਦੀ ਜਾਂਚ ਕੀਤੀ ਗਈ ਅਤੇ ਮੁਫ਼ਤ ਦਵਾਈਆਂ ਵੰਡੀਆਂ ਗਈਆਂ। ਉਨ੍ਹਾਂ ਦੱਸਿਆ ਕਿ ਵਿਭਾਗ ਵੱਲੋਂ 29 ਜੁਲਾਈ ਤੋਂ 29 ਅਗਸਤ ਤੱਕ ਚੱਲ ਰਹੇ ਕੁੱਲ 15 ਆਯੂਸ਼ ਮੈਡੀਕਲ ਕੈਂਪ ਆਯੋਜਿਤ ਕੀਤੇ ਜਾ ਰਹੇ ਹਨ, ਜਿੰਨਾ ਵਿਚੋਂ ਹੁਣ ਤੱਕ 5535  ਮਰੀਜਾਂ ਨੂੰ ਮੁਫ਼ਤ ਚੈੱਕ ਅੱਪ ਤੇ ਮੁਫ਼ਤ ਦਵਾਈਆਂ ਦਾ ਲਾਭ ਦਿੱਤਾ ਗਿਆ ਹੈ। ਇਸ ਕੈਂਪ ਦੌਰਾਨ ਆਯੂਰਵੈਦਿਕ ਵਿਭਾਗ ਵਲੋ ਡਾਕਟਰ ਰਾਕੇਸ਼ ਗਰੋਵਰ ,ਡਾਕਟਰ ਰੁਪਿੰਦਰਜੀਤ ਕੌਰ, ਡਾਕਟਰ ਸ਼ੀਨਮ ਕਾਠਪਲ, ਅਮਨਦੀਪ ਕੌਰ ਉਪਵੈਦ ,ਤਰਸੇਮ ਸਿੰਘ ,ਵਿਸ਼ਾਲ ਅਤੇ ਸੁਰਜੀਤ ਕੌਰ ਯੋਗਾ ਇੰਸਟਰਕਟਰ ਅਤੇ  ਹੋਮੀਓਪੈਥਿਕ ਵਿਭਾਗ ਵਲੋ  ਡਾਕਟਰ ਸਤਨਾਮ ਸਿੰਘ ਗਿੱਲ, ਗੁਰਵਿੰਦਰ ਸਿੰਘ, ਵਿਜੈ ਕੁਮਾਰ, ਡਿਸਪੈਸਰ ਨੇ ਡਿਊਟੀ ਨਿਭਾਈ।