ਫਾਜਿਲਕਾ 30 ਸਤੰਬਰ 2025 AJ DI Awaaj
Punjab Desk : ਅੱਜ ਮਿਤੀ 30.09.2025 ਨੂੰ ਸਹਿਕਾਰੀ ਖੰਡ ਮਿੱਲ ਬੋਦੀਵਾਲਾ ਪਿੱਥਾ ਦਾ 10ਵਾਂ ਆਮ ਇਜਲਾਸ ਮਿੱਲ ਦੇ ਚੇਅਰਮੈਨ ਸ੍ਰੀ ਅਸ਼ਵਨੀ ਕੁਮਾਰ ਜੀ ਦੀ ਪ੍ਰਧਾਨਗੀ ਹੇਠ ਕਰਵਾਇਆ ਗਿਆ। ਇਸ ਇਜਲਾਸ ਵਿੱਚ ਮਿੱਲ ਦੇ ਹਿੱਸੇਦਾਰਾਂ ਵੱਲੋਂ ਸ਼ਮੂਲੀਅਤ ਕੀਤੀ ਗਈ । ਮਿੱਲ ਦੇ ਚੇਅਰਮੈਨ ਵੱਲੋਂ ਸਮੂਹ ਹਾਜ਼ਰ ਮੈਂਬਰਾਂ ਨੂੰ ੌਜੀ ਆਇਆਂ ਨੂੰੌ ਆਖਦਿਆਂ ਆਮ ਇਜਲਾਸ ਦੀ ਸ਼ੁਰੂਆਤ ਕੀਤੀ ਗਈ ।
ਮਿੱਲ ਦੇ ਜਨਰਲ ਮੈਨੇਜਰ ਸ੍ਰੀ ਅਮਰਦੀਪ ਸਿੰਘ ਸੰਧੂ ਦੀ ਮਾਰਗਦਰਸ਼ਨ ਹੇਠ ਕਰਵਾਇਆ ਗਿਆ। ਇਸ ਦੇ ਮਦੇਨਜਰ ਸ਼੍ਰੀ ਅਸ਼ੋਕ ਕੁਮਾਰ, ਮੁੱਖ ਲੇਖਾ ਅਫਸਰ, ਵੱਲੋਂ ਮਿੱਲ ਦੀ ਸਾਲ 2024—25 ਦੀ ਕਾਰਗੁਜ਼ਾਰੀ, ਬੈਲੰਸ ਸ਼ੀਟ, ਲੇਖਾ ਲਾਭ ਹਾਨੀ ਅਤੇ ਉਤਪਾਦਕ ਅਤੇ ਵਪਾਰਕ ਲੇਖਾ ਸਾਲ 2024—25 ਬਾਰੇ ਏਜੰਡੇ ਰੱਖੇ ਗਏ, ਜਿਨ੍ਹਾਂ ਦੀ ਪ੍ਰਵਾਨਗੀ ਮਿੱਲ ਦੇ ਹਿੱਸੇਦਾਰਾਂ ਵੱਲੋਂ ਸਰਬਸੰਮਤੀ ਨਾਲ ਦਿੱਤੀ ਗਈ ।
ਡਾ. ਪ੍ਰਦੀਪ ਗੋਇਲ, ਐਗਰੋਨੋਮਿਸਟ, ਗੰਨਾ ਖੋਜ਼ ਕੇਂਦਰ, ਫਰੀਦਕੋਟ ਵੱਲੋਂ ਸਮੂਹ ਗੰਨਾ ਕਾਸ਼ਤਕਾਰਾਂ ਨੂੰ ਗੰਨੇ ਦੀਆਂ ਕਿਸਮਾਂ, ਗੰਨੇ ਦੀ ਬਿਜਾਈ, ਗੰਨੇ ਦੀ ਫਸਲ ਦੀ ਸਾਂਭ—ਸੰਭਾਲ, ਗੰਨੇ ਦੀਆਂ ਬੀਮਾਰੀਆਂ ਅਤੇ ਉਹਨਾਂ ਦੀ ਰੋਕਥਾਮ, ਗੰਨੇ ਦੇ ਝਾੜ ਅਤੇ ਕਟਾਈ ਸਬੰਧੀ ਆਧੁਨਿਕ ਤਕਨੀਕਾਂ ਬਾਰੇ ਭਰਪੂਰ ਜਾਣਕਾਰੀ ਦਿੱਤੀ ਗਈ।ਵੱਖ—ਵੱਖ ਅਦਾਰਿਆਂ ਵੱਲੋਂ ਆਪਣੇ—ਆਪਣੇ ਉਤਪਾਦਾਂ ਨਾਲ ਸਬੰਧਤ ਪ੍ਰਦਰਸ਼ਨੀਆਂ ਲਾਈਆਂ ਗਈਆਂ ।
ਇਸ ਮੌਕੇ ਤੇ ਮਿੱਲ ਦੇ ਚੇਅਰਮੈਨ ਸ੍ਰੀ ਅਸ਼ਵਨੀ ਕੁਮਾਰ ਵੱਲੋਂ ਗੰਨਾ ਕਾਸ਼ਤਕਾਰਾਂ ਨੂੰ ਅਪੀਲ ਕੀਤੀ ਗਈ ਕਿ ਕਿਉਂ ਜ਼ੋ ਪੰਜਾਬ ਸਰਕਾਰ ਵੱਲੋਂ ਗੰਨੇ ਦੀ ਲਗਭਗ ਪੇਮੈਂਟ ਕੀਤੀ ਜਾ ਚੁੱਕੀ ਹੈ ਅਤੇ ਬਕਾਇਆ ਰਹਿੰਦੀ 21# ਪੇਮੈਂਟ ਵੀ ਜਲਦੀ ਕਰ ਦਿੱਤੀ ਜਾਵੇਗੀ ।ਇਸ ਦੇ ਨਾਲ ਨਾਲ ਪੰਜਾਬ ਸਰਕਾਰ ਵੱਲੋਂ ਗੰਨੇ ਦਾ ਭਾਅ ਵੀ 401 ਰੁਪਏ ਪ੍ਰਤੀ ਕੁਇੰਟਲ ਦਿੱਤਾ ਜਾ ਰਿਹਾ ਹੈੈ, ਜ਼ੋ ਕਿ ਭਾਰਤ ਵਿੱਚ ਸਭ ਤੋਂ ਵੱਧ ਹੈ ਇਸ ਲਈ ਵੱਧ ਤੋਂ ਵੱਧ ਗੰਨੇ ਦੀ ਬਿਜਾਈ ਕੀਤੀ ਜਾਵੇ ਤਾਂ ਜ਼ੋ ਮਿੱਲ ਗੰਨੇ ਪੱਖੋਂ ਆਪਣੇ ਪੈੈਰਾਂ ਤੇ ਖੜੀ ਹੋ ਸਕੇ । ਮਿੱਲ ਦੇ ਗੰਨਾ ਵਿਭਾਗ ਦਾ ਕੰਮ ਕਾਜ ਦੇਖ ਰਹੇ ਸ਼੍ਰੀ ਵਿਕਰਮ ਗੋਦਰ ਵੱਲੋਂ ਗੰਨਾ ਕਾਸ਼ਤਕਾਰਾਂ ਨੂੰ ਬੇਨਤੀ ਕੀਤੀ ਗਈ ਕਿ ਉਹ ਆਉਂਦੇ ਪਿੜਾਈ ਸੀਜ਼ਨ 2025—26 ਦੌਰਾਨ ਪੰਜਾਬ ਸਰਕਾਰ ਦੁਆਰਾ ਜਾਰੀ ਹਦਾਇਤਾਂ ਮੁਤਾਬਕ ਆਪਣਾ ਗੰਨਾ ਸਾਫ ਸੁਥਰਾ ਲੈ ਕੇ ਆਉਂਣ, ਜ਼ੋ ਕਿ ਬਾਈਡਿੰਗ ਮੈਟੀਰੀਅਲ ਸਬੰਧੀ ਨਿਰਧਾਰਤ ਮਾਪਦੰਡਾਂ ਤੋਂ ਵੱਧ ਨਾ ਹੋਵੇੇ, ਤਾਂ ਜ਼ੋ ਮਿੱਲ ਨੂੰ ਅਣਚਾਹੇ ਨੁਕਸਾਨ ਤੋਂ ਬਚਾਇਆ ਜਾ ਸਕੇ ਅਤੇ ਮਿੱਲ ਮਿੱਥੇ ਗਏ ਟੀਚੇ ਪ੍ਰਾਪਤ ਕਰ ਸਕੇ । ਪ੍ਰਬੰਧ ਨਿਰਦੇਸ਼ਕ, ਸੂਗਰਫੈੱਡ ਪੰਜਾਬ ਜੀ ਦੇ ਨੁੰਮਾਇੰਦੇ ਵਜੋਂ ਸ੍ਰੀ ਜ਼ਸਕਰਨ ਸਿੰਘ, ਡਿਪਟੀ ਚੀਫ ਇੰਜੀਨੀਅਰ, ਸਹਿਕਾਰੀ ਖੰਡ ਮਿੱਲ ਅਜਨਾਲਾ ਵੱਲੋਂ ਸਿ਼ਰਕਤ ਕੀਤੀ ਗਈ । ਮਿੱਲ ਦੇ ਲਗਭਗ 600 ਹਿੱਸੇਦਾਰਾਂ ਤੋਂ ਇਲਾਵਾ ਇਸ ਮੌਕੇ ਤੇ ਮਿੱਲ ਦੇ ਅਧਿਕਾਰੀ, ਕਰਮਚਾਰੀ ਅਤੇ ਵਰਕਰ ਵੀ ਹਾਜ਼ਰ ਸਨ । ਸਮੂਹ ਹਾਜ਼ਰ ਪੰਤਵੰਤੇ ਸੱਜਣਾਂ ਲਈ ਮਿੱਲ ਵੱਲੋਂ ਲੰਗਰ ਦਾ ਪ੍ਰਬੰਧ ਕੀਤਾ ਗਿਆ।














