ਸ਼ਾਹਪੁਰ-ਕਾਂਗੜਾ ਲਈ ₹10.5 ਲੱਖ ਰਾਹਤ ਮਨਜ਼ੂਰ

94

ਹਿਮਾਚਲ ਪ੍ਰਦੇਸ਼ 14 Aug 2025 AJ DI Awaaj

Himachal Desk : ਕਾਂਗੜਾ ਜ਼ਿਲ੍ਹੇ ਦੇ ਸ਼ਾਹਪੁਰ ਖੇਤਰ ‘ਚ ਭਾਰੀ ਮੀਂਹ ਅਤੇ ਹੜ੍ਹਾਂ ਕਾਰਨ ਲੋਕਾਂ ਦੀ ਜ਼ਿੰਦਗੀ ਬਦਹਾਲ ਹੋ ਗਈ ਹੈ। ਕਈ ਥਾਵਾਂ ‘ਚ ਪਾਣੀ ਭਰ ਗਿਆ ਹੈ ਜਿਸ ਕਾਰਨ ਲੋਕ ਮੁਸ਼ਕਲ ‘ਚ ਫਸੇ ਹੋਏ ਹਨ।

ਇਲਾਕੇ ਦੇ ਸਥਾਨਕ ਵਿਧਾਇਕ ਕੇਵਲ ਪਠਾਣੀਆ ਨੇ ਹਾਲਾਤ ਦੀ ਗੰਭੀਰਤਾ ਮੁੱਖ ਮੰਤਰੀ ਤੱਕ ਪਹੁੰਚਾਉਣ ਲਈ ਵੀਡੀਓ ਕਾਲ ਰਾਹੀਂ ਹੜ੍ਹ ਪ੍ਰਭਾਵਿਤ ਇਲਾਕਿਆਂ ਦੀ ਸਥਿਤੀ ਅਤੇ ਨੁਕਸਾਨ ਵਿਖਾਇਆ।

CM ਨੇ ਤੁਰੰਤ ਕਾਰਵਾਈ ਕਰਦਿਆਂ ₹10 ਲੱਖ 50 ਹਜ਼ਾਰ ਦੀ ਰਾਹਤ ਰਾਸ਼ੀ ਜਾਰੀ ਕਰਨ ਦੇ ਹੁਕਮ ਦਿੱਤੇ, ਤਾਂ ਜੋ ਲੋਕਾਂ ਤੱਕ ਜਲਦੀ ਮਦਦ ਪਹੁੰਚ ਸਕੇ।

ਪਰਸ਼ਾਸਨ ਵੱਲੋਂ ਰਾਹਤ ਕਾਰਜ ਤੇਜ਼ੀ ਨਾਲ ਚਲਾ ਰਹੇ ਹਨ ਅਤੇ ਬਚਾਅ ਟੀਮਾਂ ਪ੍ਰਭਾਵਿਤ ਇਲਾਕਿਆਂ ਵਿੱਚ ਸਰਗਰਮ ਹਨ।