ਸ਼ੋਏਬ ਮਲਿਕ ਦਾ ਤੀਜੀ ਪਤਨੀ ਸਨਾ ਜਾਵੇਦ ਨਾਲ ਵੀ ਤਲਾਕ! ਸਾਨੀਆ ਮਿਰਜ਼ਾ ਦੇ ਸਾਬਕਾ ਖਾਵਿੰਦ ਮੁੜ ਬਣੇ ਚਰਚਾ ਦਾ ਕੇਂਦਰ

18

ਅਜ ਦੀ ਆਵਾਜ਼ | Shoaib Malik Divorce News
ਭਾਰਤੀ ਟੈਨਿਸ ਸਟਾਰ ਸਾਨੀਆ ਮਿਰਜ਼ਾ ਦੇ ਸਾਬਕਾ ਪਤੀ ਅਤੇ ਪਾਕਿਸਤਾਨੀ ਕ੍ਰਿਕਟਰ ਸ਼ੋਏਬ ਮਲਿਕ ਇਕ ਵਾਰ ਫਿਰ ਨਿੱਜੀ ਜ਼ਿੰਦਗੀ ਕਾਰਨ ਸੁਰਖੀਆਂ ਵਿੱਚ ਹਨ। ਮੀਡੀਆ ਰਿਪੋਰਟਾਂ ਅਨੁਸਾਰ, ਸ਼ੋਏਬ ਮਲਿਕ ਆਪਣੀ ਤੀਜੀ ਪਤਨੀ ਅਤੇ ਮਸ਼ਹੂਰ ਪਾਕਿਸਤਾਨੀ ਅਦਾਕਾਰਾ ਸਨਾ ਜਾਵੇਦ ਨਾਲ ਵੀ ਤਲਾਕ ਲੈਣ ਵਾਲੇ ਹਨ।

ਗ਼ੌਰਤਲਬ ਹੈ ਕਿ ਜਨਵਰੀ 2024 ਵਿੱਚ ਹੀ ਦੋਹਾਂ ਨੇ ਵਿਆਹ ਕੀਤਾ ਸੀ, ਪਰ ਕੇਵਲ ਦੋ ਸਾਲਾਂ ਦੇ ਅੰਦਰ ਇਹ ਰਿਸ਼ਤਾ ਵੀ ਟੁੱਟਣ ਦੇ ਕਗਾਰ ’ਤੇ ਦੱਸਿਆ ਜਾ ਰਿਹਾ ਹੈ। ਹਾਲਾਂਕਿ ਸ਼ੋਏਬ ਮਲਿਕ ਅਤੇ ਸਨਾ ਜਾਵੇਦ ਵੱਲੋਂ ਹੁਣ ਤੱਕ ਕੋਈ ਅਧਿਕਾਰਿਕ ਬਿਆਨ ਜਾਰੀ ਨਹੀਂ ਹੋਇਆ।


ਸਾਨੀਆ ਮਿਰਜ਼ਾ ਨਾਲ ਵਿਆਹ ਤੋਂ ਲੈ ਕੇ ਹੁਣ ਤੱਕ ਦਾ ਸਫ਼ਰ

  • 2002 ਵਿੱਚ ਸ਼ੋਏਬ ਮਲਿਕ ਨੇ ਪਹਿਲੀ ਵਾਰੀ ਭਾਰਤ ਦੀ ਆਇਸ਼ਾ ਸਿਦਦੀਕੀ ਨਾਲ ਵਿਆਹ ਕੀਤਾ, ਜੋ 2010 ਵਿੱਚ ਤਲਾਕ ’ਤੇ ਖ਼ਤਮ ਹੋਇਆ।

  • ਉਸੇ ਸਾਲ (12 ਅਪ੍ਰੈਲ 2010) ਸ਼ੋਏਬ ਨੇ ਭਾਰਤੀ ਟੈਨਿਸ ਸਟਾਰ ਸਾਨੀਆ ਮਿਰਜ਼ਾ ਨਾਲ ਵਿਆਹ ਕੀਤਾ। ਦੋਹਾਂ ਦਾ ਇੱਕ ਪੁੱਤਰ ਹੈ – ਇਜ਼ਹਾਨ (ਜਨਮ 2018)।

  • ਸ਼ੋਏਬ ਅਤੇ ਸਾਨੀਆ ਦੇ ਰਿਸ਼ਤਿਆਂ ਵਿੱਚ ਦੂਰੀਆਂ ਆਉਣ ਕਾਰਨ ਦੋਹਾਂ ਨੇ ਆਪਸੀ ਸਹਿਮਤੀ ਨਾਲ ਤਲਾਕ ਲੈ ਲਿਆ।

  • 2024 ਵਿੱਚ ਸ਼ੋਏਬ ਨੇ ਸਨਾ ਜਾਵੇਦ ਨਾਲ ਤੀਜੀ ਸ਼ਾਦੀ ਕੀਤੀ, ਜੋ ਹੁਣ ਟੁੱਟਦੀ ਦਿੱਖ ਰਹੀ ਹੈ।


ਸੋਸ਼ਲ ਮੀਡੀਆ ’ਤੇ ਮਜ਼ਾਕ ਦਾ ਪਾਤਰ

ਸ਼ੋਏਬ ਮਲਿਕ ਦੇ ਇਸ ਕਦਮ ਤੋਂ ਬਾਅਦ ਸੋਸ਼ਲ ਮੀਡੀਆ ’ਤੇ ਚਰਚਾ ਦਾ ਮਾਹੌਲ ਬਣਿਆ ਹੋਇਆ ਹੈ। ਲੋਕ ਤਨਜ਼ ਕਰਦੇ ਹੋਏ ਕਹਿ ਰਹੇ ਹਨ:

  • “ਜਿੰਨਾ ਸਮਾਂ ਕ੍ਰਿਕਟ ਪਿਚ ’ਤੇ ਨਹੀਂ ਟਿਕਿਆ, ਉਸ ਤੋਂ ਵੀ ਘੱਟ ਵਕਤ ਵਿਆਹ ਦੀ ਪਿਚ ’ਤੇ ਟਿਕਦਾ ਹੈ।”

  • “ਸ਼ੋਏਬ ਮਲਿਕ ਤਾਂ PSL ਨਹੀਂ, Pakistan Shaadi League ਖੇਡ ਰਹੇ ਹਨ—ਤਲਾਕ ’ਤੇ ਤਲਾਕ!”

  • ਕੁਝ ਨੇ ਤਾਂ ਇਥੋਂ ਤੱਕ ਕਹਿ ਦਿੱਤਾ ਕਿ, “ਹੁਣ ਚੌਥੀ ਪਤਨੀ ਦੀ ਤਿਆਰੀ ਹੈ, ਇਹ ਸਾਰਾ ਕਮਾਇਆ ਪੈਸਾ ਸ਼ਾਦੀਆਂ ’ਤੇ ਹੀ ਲਗਾਏਗਾ।”