ਜਲੰਧਰ ਨਕੋਦਰ ਰੋਡ ‘ਤੇ ਭਿਆਨਕ ਹਾਦਸਾ, ਪਾਰਕਿੰਗ ਟਰੱਕ ਨਾਲ ਟਕਰਾਉਣ ਕਾਰਨ 2 ਦੀ ਮੌ*ਤ

11

27 ਮਾਰਚ 2025 Aj Di Awaaj

ਜਲੰਧਰ: ਲੰਬੜਾ ਰੋਡ ‘ਤੇ ਭਿਆਨਕ ਹਾਦਸਾ, ਐਕਟਿਵਾ ਦੀ ਟਕਰ ਨਾਲ 2 ਦੀ ਮੌ*ਤ, 2 ਗੰਭੀਰ
ਜਲੰਧਰ ਜ਼ਿਲ੍ਹੇ ਦੇ ਲੰਬੜਾ ਰੋਡ ‘ਤੇ ਇਕ ਭਿਆਨਕ ਸੜਕ ਹਾਦਸਾ ਵਾਪਰਿਆ, ਜਿੱਥੇ ਇੱਕ ਐਕਟਿਵਾ ਪਾਰਕ ਕੀਤੇ ਟਰੱਕ ਨਾਲ ਜਾ ਟਕਰਾਈ। ਹਾਦਸੇ ਵਿੱਚ 2 ਵਿਅਕਤੀਆਂ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ 2 ਹੋਰ ਗੰਭੀਰ ਤੌਰ ‘ਤੇ ਜ਼ਖਮੀ ਹੋ ਗਏ।
ਸੀਸੀਟੀਵੀ ਵਿੱਚ ਕੈਦ ਹੋਈ ਦੁਰਘਟਨਾ
ਹਾਦਸੇ ਦੀ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਹੈ, ਜਿਸ ਵਿੱਚ 4 ਨੌਜਵਾਨ ਐਕਟਿਵਾ ‘ਤੇ ਨਕੋਦਰ ਕੈਂਪ ਵਿਖੇ ਮੱਥਾ ਟੇਕਣ ਜਾ ਰਹੇ ਸਨ। ਉਨ੍ਹਾਂ ਦੀ ਐਕਟਿਵਾ ਤੇਜ਼ ਰਫ਼ਤਾਰ ਨਾਲ ਚੱਲ ਰਹੀ ਸੀ, ਜਿਸ ਕਰਕੇ ਉਹ ਪਾਰਕ ਕੀਤੇ ਟਰੱਕ ਨਾਲ ਜਾ ਟਕਰਾਏ।
ਟਰੱਕ ਡਰਾਈਵਰ ਮੌਕੇ ਤੋਂ ਫਰਾਰ
ਜਾਇਜ਼ਾ ਲੈਣ ਉਤੇ ਪਤਾ ਲੱਗਿਆ ਕਿ ਹਾਦਸੇ ਤੋਂ ਬਾਅਦ ਟਰੱਕ ਡਰਾਈਵਰ ਕਾਰ ਵਿੱਚ ਬੈਠ ਕੇ ਮੌਕੇ ਤੋਂ ਭੱਜ ਗਿਆ। ਇਨ੍ਹਾਂ ਨੌਜਵਾਨਾਂ ਨੂੰ ਜ਼ਖਮੀ ਹਾਲਤ ਵਿੱਚ ਤੁਰੰਤ ਨਿੱਜੀ ਹਸਪਤਾਲ ਪਹੁੰਚਾਇਆ ਗਿਆ।
ਪੁਲਿਸ ਦੀ ਜਾਂਚ ਜਾਰੀ
ਮਾਮਲੇ ਦੀ ਜਾਂਚ ਕਰ ਰਹੇ ਐੱਸ.ਆਈ. ਬਲਜਿੰਦਰ ਸਿੰਘ ਨੇ ਦੱਸਿਆ ਕਿ ਹਾਦਸੇ ਦੌਰਾਨ ਦੋ ਵਿਅਕਤੀਆਂ ਦੀ ਮੌਤ ਹੋ ਗਈ, ਜਦਕਿ ਦੋ ਹੋਰ ਗੰਭੀਰ ਰੂਪ ਵਿੱਚ ਜ਼ਖਮੀ ਹਨ। ਹਾਲਾਂਕਿ, ਹਾਲੇ ਤਕ ਟਰੱਕ ਦੀ ਪਛਾਣ ਨਹੀਂ ਹੋਈ। ਪੁਲਿਸ ਨੇ ਲਾਸ਼ਾਂ ਨੂੰ ਮੋਰਚਰੀ ‘ਚ ਰਖਵਾਇਆ ਹੈ ਅਤੇ ਫਰਾਰ ਹੋਏ ਡਰਾਈਵਰ ਦੀ ਤਲਾਸ਼ ਜਾਰੀ ਹੈ।