ਪੰਚਕੂਲਾ ਮੋਬਾਈਲ ਟਾਇਲਟਾਂ ਦੀ ਮੁਰੰਮਤ ਹਫਤੇ ਵਿੱਚ ਹੋਵੇਗੀ, ਮੇਅਰ ਕੁਲਭੂਸ਼ਣ ਗੋਇਲ

3

ਅੱਜ ਦੀ ਆਵਾਜ਼ | 16 ਅਪ੍ਰੈਲ 2025

ਪੰਚਕੂਲਾ ਮਿਊਂਸਪਲ ਨਿਗਮ ਦੇ ਮੇਅਰ ਵੱਲੋਂ ਸ਼ਹਿਰ ਵਿਚ ਮੋਬਾਈਲ ਅਤੇ ਫਾਈਬਰ ਟਾਇਲਟ ਦੀ ਮੁਰੰਮਤ ਤੇ ਨਵੀਂ ਸਥਾਪਨਾ ਲਈ ਹੁਕਮ ਜਾਰੀ ਕੀਤੇ ਗਏ ਹਨ। ਮਿਊਂਸਪਲ ਕਮਿਸ਼ਨਰ ਅਨਿਸ਼ ਯਾਦਵ ਨਾਲ ਗੱਲਬਾਤ ਕਰਕੇ ਮੇਅਰ ਨੇ ਦੱਸਿਆ ਕਿ ਸ਼ਹਿਰ ਵਿਚ ਇਕੱਲੇ ਫਾਈਬਰ ਵਾਲੀਆਂ 12 ਟਾਇਲਟ ਸੀਟਾਂ ਬਣਵਾਈ ਜਾਣਗੀਆਂ। ਪਿਛਲੇ ਟੈਂਡਰ ਦੀ ਮਿਆਦ ਖ਼ਤਮ ਹੋਣ ਕਾਰਨ ਇਹ ਕੰਮ ਰੁਕਿਆ ਹੋਇਆ ਸੀ ਜਿਸ ਕਾਰਨ ਕਈ ਟਾਇਲਟ ਬਦਹਾਲ ਹੋ ਗਏ ਹਨ। ਕੁਝ ਟਾਇਲਟ ਤਾਂ ਇੰਨੇ ਮਾੜੇ ਹਾਲਾਤਾਂ ਵਿਚ ਹਨ ਕਿ ਵਰਤਣ ਜੋਗ ਨਹੀਂ ਰਹੇ।

ਮੇਅਰ ਕੁਲਭੂਸ਼ਣ ਗੋਇਲ ਨੇ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਕਿ ਜਲਦੀ ਤੋਂ ਜਲਦੀ ਨਵੇਂ ਟੈਂਡਰ ਲਗਾ ਕੇ ਕੰਮ ਸ਼ੁਰੂ ਕੀਤਾ ਜਾਵੇ। ਜਿੱਥੇ ਜਰੂਰਤ ਹੋਵੇ, ਉੱਥੇ ਅਸਥਾਈ ਤੌਰ ’ਤੇ ਮੋਬਾਈਲ ਟਾਇਲਟ ਲਾਏ ਜਾਣ। ਉਨ੍ਹਾਂ ਨੇ ਕਿਹਾ ਕਿ ਜਿਨ੍ਹਾਂ ਥਾਵਾਂ ਉੱਤੇ ਲੰਬੀ ਪ੍ਰਕਿਰਿਆ ਲੱਗਦੀ ਹੈ, ਉੱਥੇ ਨਿਗਮ ਵੱਲੋਂ ਤੁਰੰਤ ਇੰਤਜ਼ਾਮ ਹੋਣਾ ਚਾਹੀਦਾ ਹੈ ਤਾਂ ਜੋ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਅਸੁਵਿਧਾ ਨਾ ਹੋਵੇ। ਮੇਅਰ ਨੇ ਅਖੀਰ ਵਿਚ ਕਿਹਾ ਕਿ ਨਿਗਮ ਲੋਕਾਂ ਦੀਆਂ ਮੁੱਢਲੀਆਂ ਜ਼ਰੂਰਤਾਂ ਨੂੰ ਲੈ ਕੇ ਪੂਰੀ ਤਰ੍ਹਾਂ ਸੰਜੀਦਾ ਹੈ ਅਤੇ ਆਉਣ ਵਾਲੇ ਹਫ਼ਤਿਆਂ ਵਿਚ ਨਤੀਜੇ ਦੇਖਣ ਨੂੰ ਮਿਲਣਗੇ।