ਅਬੋਹਰ, 12 ਮਈ 2025 Aj
ਅਬੋਹਰ ਨੇੜੇ ਪੰਜਾਵਾ ਮਾਇਨਰ ਨਹਿਰ ਬੀਤੀ ਰਾਤ ਆਈ ਹਨੇਰੀ ਕਾਰਨ ਇਸ ਵਿਚ ਕਚਰਾ ਆਦਿ ਡਿੱਗਣ ਕਾਰਨ ਟੁੱਟੀ ਹੈ। ਵਿਭਾਗ ਦੇ ਕਾਰਜਕਾਰੀ ਇੰਜਨੀਅਰ ਵਿਨੋਦ ਸੁਥਾਰ ਨੇ ਦੱਸਿਆ ਹੈ ਕਿ ਜਲ ਸ਼ੋ੍ਤ ਵਿਭਾਗ ਦੀ ਟੀਮ ਨੇ ਮੌਕੇ ਦਾ ਦੌਰਾ ਕਰਕੇ ਸਥਿਤੀ ਦਾ ਆਂਕਲਣ ਕਰ ਲਿਆ ਹੈ। ਪਿੱਛੋ ਪਾਣੀ ਬੰਦ ਕਰ ਦਿੱਤਾ ਗਿਆ ਹੈ। ਕੱਲ ਤੱਕ ਨਹਿਰ ਨੂੰ ਬੰਨ ਕੇ ਪਾਣੀ ਦੀ ਮੁੜ ਸਪਲਾਈ ਬਹਾਲ ਕਰ ਦਿੱਤੀ ਜਾਵੇਗੀ।














