ਤੁਹਾਡੇ ਚਿਹਰੇ ਨੂੰ ਨਿਖਾਰ ਸਕਦਾ ਹੈ ਚੌਲਾਂ ਦਾ ਪਾਣੀ, ਜਾਣੋ ਕਿਵੇਂ ਕਰਨੀ ਹੈ ਇਸ ਦੀ ਵਰਤੋਂ

43

ਚੌਲਾਂ ਦਾ ਪਾਣੀ ਵਿਟਾਮਿਨ ਬੀ, ਵਿਟਾਮਿਨ ਈ, ਖਣਿਜ ਅਤੇ ਐਂਟੀਆਕਸੀਡੈਂਟਸ ਨਾਲ ਭਰਪੂਰ ਹੁੰਦਾ ਹੈ। ਇਹ ਸਕਿਨ ਨੂੰ ਹਾਈਡਰੇਟ ਕਰਨ, ਦਾਗ-ਧੱਬਿਆਂ ਨੂੰ ਘਟਾਉਣ ਅਤੇ ਕੁਦਰਤੀ ਚਮਕ ਲਿਆਉਣ ਵਿੱਚ ਮਦਦ ਕਰਦਾ ਹੈ। ਇਸ ਤੋਂ ਇਲਾਵਾ ਇਸ ‘ਚ ਮੌਜੂਦ ਫੇਰੂਲਿਕ ਐਸਿਡ ਅਤੇ ਐਲਨਟੋਇਨ ਵੀ ਤੁਹਾਡੀ ਸਕਿਨ ਨੂੰ ਸੂਰਜ ਦੀਆਂ ਹਾਨੀਕਾਰਕ ਕਿਰਨਾਂ ਤੋਂ ਬਚਾਉਂਦਾ ਹੈ। ਆਓ ਜਾਣਦੇ ਹਾਂ ਚੌਲਾਂ ਦੇ ਪਾਣੀ ਨਾਲ ਚਿਹਰਾ ਧੋਣ ਦੇ ਫਾਇਦੇ:

ਚੌਲ ਸਾਡੀ ਰੋਜ਼ਾਨਾ ਖੁਰਾਕ ਦਾ ਹਿੱਸਾ ਹਨ। ਸਾਡੇ ਵਿੱਚੋਂ ਜ਼ਿਆਦਾਤਰ ਲੋਕ ਚੌਲ ਖਾਣਾ ਪਸੰਦ ਕਰਦੇ ਹਨ ਪਰ ਕੀ ਤੁਸੀਂ ਜਾਣਦੇ ਹੋ ਕਿ ਚੌਲਾਂ ਦਾ ਪਾਣੀ ਤੁਹਾਡੀ ਸਕਿਨ ਲਈ ਵੀ ਬਹੁਤ ਫਾਇਦੇਮੰਦ ਹੋ ਸਕਦਾ ਹੈ? ਚੌਲਾਂ ਦੇ ਪਾਣੀ ਵਿੱਚ ਅਜਿਹੇ ਪੌਸ਼ਟਿਕ ਤੱਤ ਅਤੇ ਐਂਟੀਆਕਸੀਡੈਂਟ ਹੁੰਦੇ ਹਨ ਜੋ ਤੁਹਾਡੀ ਸਕਿਨ ਨੂੰ ਚਮਕਦਾਰ ਅਤੇ ਸਿਹਤਮੰਦ ਬਣਾ ਸਕਦੇ ਹਨ। ਬਹੁਤ ਸਾਰੇ ਬਿਊਟੀ ਐਕਸਪਰਟ ਇਸ ਨੂੰ ਆਪਣੀ ਕੁਦਰਤੀ ਸਕਿਨ ਦੀ ਦੇਖਭਾਲ ਦੇ ਰੁਟੀਨ ਵਿੱਚ ਸ਼ਾਮਲ ਕਰਨ ਦੀ ਵੀ ਸਲਾਹ ਦਿੰਦੇ ਹਨ। ਕੀ ਤੁਸੀਂ ਜਾਣਦੇ ਹੋ ਚੌਲਾਂ ਦੇ ਪਾਣੀ ਨਾਲ ਚਿਹਰਾ ਧੋਣ ਦੇ ਕੀ ਫਾਇਦੇ ਹਨ? ਆਓ ਜਾਣਦੇ ਹਾਂ…

ਚੌਲਾਂ ਦੇ ਪਾਣੀ ਵਿੱਚ ਕੀ ਖਾਸ ਹੁੰਦਾ ਹੈ: ਚੌਲਾਂ ਦਾ ਪਾਣੀ ਵਿਟਾਮਿਨ ਬੀ, ਵਿਟਾਮਿਨ ਈ, ਖਣਿਜ ਅਤੇ ਐਂਟੀਆਕਸੀਡੈਂਟਸ ਨਾਲ ਭਰਪੂਰ ਹੁੰਦਾ ਹੈ। ਇਹ ਸਕਿਨ ਨੂੰ ਹਾਈਡਰੇਟ ਕਰਨ, ਦਾਗ-ਧੱਬਿਆਂ ਨੂੰ ਘਟਾਉਣ ਅਤੇ ਕੁਦਰਤੀ ਚਮਕ ਲਿਆਉਣ ਵਿੱਚ ਮਦਦ ਕਰਦਾ ਹੈ। ਇਸ ਤੋਂ ਇਲਾਵਾ ਇਸ ‘ਚ ਮੌਜੂਦ ਫੇਰੂਲਿਕ ਐਸਿਡ ਅਤੇ ਐਲਨਟੋਇਨ ਵੀ ਤੁਹਾਡੀ ਸਕਿਨ ਨੂੰ ਸੂਰਜ ਦੀਆਂ ਹਾਨੀਕਾਰਕ ਕਿਰਨਾਂ ਤੋਂ ਬਚਾਉਂਦਾ ਹੈ। ਆਓ ਜਾਣਦੇ ਹਾਂ ਚੌਲਾਂ ਦੇ ਪਾਣੀ ਨਾਲ ਚਿਹਰਾ ਧੋਣ ਦੇ ਫਾਇਦੇ:

ਸਕਿਨ ‘ਚ ਆਉਂਦੀ ਹੈ ਚਮਕ: ਚੌਲਾਂ ਦੇ ਪਾਣੀ ਨਾਲ ਨਿਯਮਿਤ ਰੂਪ ਨਾਲ ਚਿਹਰਾ ਧੋਣ ਨਾਲ ਸਕਿਨ ‘ਤੇ ਕੁਦਰਤੀ ਚਮਕ ਆਉਂਦੀ ਹੈ।
ਐਕਸਫੋਲੀਏਸ਼ਨ: ਇਹ ਡੈੱਡ ਸਕਿਨ ਸੈੱਲਾਂ ਨੂੰ ਹਟਾਉਣ ਵਿੱਚ ਮਦਦ ਕਰਦਾ ਹੈ ਅਤੇ ਸਕਿਨ ਨੂੰ ਸਾਫ਼ ਅਤੇ ਨਰਮ ਬਣਾਉਂਦਾ ਹੈ।
ਦਾਗ-ਧੱਬਿਆਂ ਨੂੰ ਘੱਟ ਕਰਦਾ ਹੈ: ਚੌਲਾਂ ਦਾ ਪਾਣੀ ਸਕਿਨ ਦੇ ਦਾਗ-ਧੱਬਿਆਂ ਅਤੇ ਪਿਗਮੈਂਟੇਸ਼ਨ ਨੂੰ ਹਲਕਾ ਕਰਨ ਵਿੱਚ ਮਦਦਗਾਰ ਹੁੰਦਾ ਹੈ।
ਮੁਹਾਸਿਆਂ ਨੂੰ ਘੱਟ ਕਰਦਾ ਹੈ: ਚੌਲਾਂ ਦੇ ਪਾਣੀ ਵਿੱਚ ਮੌਜੂਦ ਐਂਟੀ-ਇੰਫਲੇਮੇਟਰੀ ਗੁਣ ਸਕਿਨ ਦੇ ਮੁਹਾਸਿਆਂ ਨੂੰ ਦੂਰ ਕਰਦੇ ਹਨ।
ਪੋਰਸ ਨੂੰ ਟਾਈਟ ਕਰਨਾ: ਚੌਲਾਂ ਦਾ ਪਾਣੀ ਸਕਿਨ ਦੇ ਪੋਰਸ ਨੂੰ ਟਾਈਟ ਕਰਦਾ ਹੈ, ਜਿਸ ਨਾਲ ਸਕਿਨ ਮੁਲਾਇਮ ਦਿਖਾਈ ਦਿੰਦੀ ਹੈ।

ਆਓ ਜਾਣਦੇ ਹਾਂ ਕਿ ਚੌਲਾਂ ਦੇ ਪਾਣੀ ਦੀ ਵਰਤੋਂ ਕਿਵੇਂ ਕਰਨੀ ਹੈ
ਚੌਲਾਂ ਦਾ ਪਾਣੀ ਤਿਆਰ ਕਰੋ: ਇੱਕ ਕੱਪ ਚੌਲਾਂ ਨੂੰ ਦੋ ਕੱਪ ਪਾਣੀ ਵਿੱਚ ਭਿਓਂ ਕੇ 30 ਮਿੰਟ ਲਈ ਛੱਡ ਦਿਓ। ਫਿਰ ਚੌਲਾਂ ਨੂੰ ਛਾਣ ਕੇ ਪਾਣੀ ਨੂੰ ਕਿਸੇ ਬਰਤਨ ‘ਚ ਰੱਖੋ।
ਚਿਹਰਾ ਧੋਵੋ : ਸਵੇਰੇ ਅਤੇ ਰਾਤ ਨੂੰ ਇਸ ਪਾਣੀ ਨਾਲ ਚਿਹਰਾ ਧੋਵੋ। ਇਸ ਨੂੰ 5-10 ਮਿੰਟਾਂ ਲਈ ਸਕਿਨ ‘ਤੇ ਲੱਗਾ ਰਹਿਣ ਦਿਓ ਅਤੇ ਫਿਰ ਕੋਸੇ ਪਾਣੀ ਨਾਲ ਧੋ ਲਓ।
ਰੋਜ਼ਾਨਾ ਵਰਤੋਂ: ਵਧੀਆ ਨਤੀਜੇ ਪ੍ਰਾਪਤ ਕਰਨ ਲਈ ਦਿਨ ਵਿੱਚ ਦੋ ਵਾਰ ਇਸ ਦੀ ਨਿਯਮਤ ਵਰਤੋਂ ਕਰੋ।

ਇਨ੍ਹਾਂ ਗੱਲਾਂ ਦਾ ਰੱਖੋ ਧਿਆਨ: ਜੇ ਤੁਹਾਡੀ ਸਕਿਨ ਸੰਵੇਦਨਸ਼ੀਲ ਹੈ, ਤਾਂ ਪਹਿਲਾਂ ਇਸ ਨੂੰ ਛੋਟੇ ਹਿੱਸੇ ‘ਤੇ ਲਗਾ ਕੇ ਪੈਚ ਟੈਸਟ ਕਰ ਲਓ। ਚੌਲਾਂ ਦੇ ਪੁਰਾਣੇ ਪਾਣੀ ਦੀ ਵਰਤੋਂ ਨਾ ਕਰੋ। ਹਰ ਰੋਜ਼ ਤਾਜ਼ਾ ਪਾਣੀ ਤਿਆਰ ਕਰੋ। ਇਸ ਨੂੰ ਜ਼ਿਆਦਾ ਦੇਰ ਤੱਕ ਚਿਹਰੇ ‘ਤੇ ਨਾ ਲਗਾਓ। ਚੌਲਾਂ ਦਾ ਪਾਣੀ ਇੱਕ ਸਧਾਰਨ, ਕੁਦਰਤੀ ਅਤੇ ਸਸਤਾ ਹੱਲ ਹੈ ਜਿਸ ਨਾਲ ਤੁਸੀਂ ਆਪਣੀ ਸਕਿਨ ਦੀ ਦੇਖਭਾਲ ਕਰ ਸਕਦੇ ਹੋ।