ਮਾਣਯੋਗ ਸ੍ਰੀ ਰਾਜ ਕੁਮਾਰ, ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ —ਸਹਿਤ— ਚੇਅਰਮੈਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਸ੍ਰੀ ਮੁਕਤਸਰ ਸਾਹਿਬ ਅਤੇ ਡਾ. ਗਗਨਦੀਪ ਕੌਰ, ਸਿਵਲ ਜੱਜ (ਸੀਨੀਅਰ ਡਵੀਜ਼ਨ) —ਸਹਿਤ— ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਸ੍ਰੀ ਮੁਕਤਸਰ ਸਾਹਿਬ ਵੱਲੋਂ ਜ਼ਿਲ੍ਹਾ ਜੇਲ੍ਹ ਦਾ ਦੌਰਾ ਕੀਤਾ ਗਿਆ।
ਇਸ ਦੌਰਾਨ ਮਾਣਯੋਗ ਜ਼ਿਲ੍ਹਾ ਜੱਜ ਸਾਹਿਬ ਵੱਲੋਂ ਜੇਲ੍ਹ ਵਿਚ ਬੰਦ ਹਵਾਲਾਤੀਆਂ/ਕੈਦੀਆਂ ਦੀ ਕਿੱਤਾ ਮੁਖੀ ਸਿਖ਼ਲਾਈ ਲਈ ਮਕੈਨੀਕਲ ਟੇ੍ਰਨਿੰਗ ਕਰਵਾਉਣ ਦਾ ਉਦਘਾਟਨ ਕੀਤਾ ਗਿਆ। ਉਨ੍ਹਾਂ ਨੇ ਟੇ੍ਰਿਨੰਗ ਵਿੱਚ ਭਾਗ ਲੈਣ ਵਾਲੇ ਹਵਾਲਾਤੀਆਂ ਅਤੇ ਕੈਦੀਆਂ ਨੂੰ ਜਾਣਕਾਰੀ ਦਿੰਦੇ ਦੱਸਿਆ ਕਿ ਜਦੋਂ ਓਹ ਆਪਣੀ ਸਜ਼ ਪੂਰੀ ਕਰਕੇ ਬਾਹਰ ਜਾਣਗੇ ਤਾਂ ਓਹ ਆਪਣੇ ਹੱਥੀ ਕੰਮ ਕਰਨ ਹ ਸਮਰਥ ਹੋਣਗੇ ਅਤੇ ਕੰਮ ਦੀ ਸ਼ੁਰੂਆਤ ਕਰਨ ਲਈ ਆਈ.ਆਰ.ਟੀ.ਸੀ. ਸ਼ਾਖਾ ਵੱਲੋਂ ਉਨ੍ਹਾਂ ਨੂੰ ਲੋਨ ਵੀ ਮੁਹੱਈਆ ਕਰਵਾਇਆ ਜਾਵੇਗਾ ਜੋ ਕਿ ਸਬਸਿਡੀ ਵਾਲਾ ਹੋਵੇਗਾ।
ਇਹ ਟੇ੍ਰਨਿੰਗ ਪ੍ਰੋਗਰਾਮ ਸ. ਮਨਜੀਤ ਸਿੰਘ, ਕੋਆਰਡੀਨੇਟਰ, ਸਟੇਟ ਬੈਂਕ ਆਫ਼ ਇੰਡੀਆ ਦੇ ਸਹਿਯੋਗ ਨਾਲ ਕੀਤਾ ਗਿਆ। ਉਨ੍ਹਾਂ ਵੱਲੋਂ ਮਕੈਨੀਕਲ ਟੇ੍ਰਨਰ ਵੀ ਉਪਲਬੱਧ ਕਰਵਾਇਆ ਗਿਆ ਹੈ, ਜੋ ਕਿ ਜੇਲ੍ਹ ਵਿਚ ਬੰਦ ਹਵਾਲਾਤੀਆਂ ਨੂੰ ਟੇ੍ਰਨਿੰਗ ਦੇ ਕੇ ਉਨ੍ਹਾਂ ਨੂੰ ਹੁਨਰਮੰਦ ਬਣਾਉਣਗੇ।
ਮਾਣਯੋਗ ਜੱਜ ਸਾਹਿਬ ਵੱਲੋਂ ਜੇਲ੍ਹ ਵਿਚ ਬੰਦ ਹਵਾਲਾਤੀਆਂ/ਕੈਦੀਆਂ ਨਾਲ ਮੁਲਾਕਾਤ ਕਰਨ ਲਈ ਹਰੇਕ ਬੈਰਕ ਦਾ ਨਰੀਖਣ ਕੀਤਾ ਗਿਆ ਅਤੇ ਉਨ੍ਹਾਂ ਦੀਆਂ ਮੁਸ਼ਕਲਾਂ ਸੁਣੀਆਂ ਗਈਆਂ। ਇਸ ਤੋਂ ਇਲਾਵਾ ਪਲੀ—ਬਾਰਗੇਨਿੰਗ ਅਤੇ ਜੇਲ੍ਹ ਵਿਚ ਬੰਦ ਕੈਦੀਆਂ/ਹਵਾਲਾਤੀਆਂ ਨੂੰ ਕਾਨੂੰਨੀ ਸਹਾਇਤਾ ਦੇਣ ਸਬੰਧੀ ਵਿਸਥਾਵਰਪੂਰਵਕ ਜਾਣਕਾਰੀ ਦਿੱਤੀ ਗਈ ਅਤੇ ਉਨ੍ਹਾਂ ਨੂੰ ਵਿਸ਼ਵਾਸ਼ ਦਵਾਇਆ ਕਿ ਜਲਦ ਹੀ ਉਨ੍ਹਾਂ ਦੀ ਮੁਸ਼ਕਲਾਂ ਦਾ ਹੱਲ ਕੀਤਾ ਜਾਵੇਗਾ।
ਇਸ ਦੇ ਨਾਲ ਹੀ ਜੇਲ੍ਹ ਵਿਚ ਚੱਲ ਰਹੇ ਹਸਪਤਾਲ ਅਤੇ ਰਸੋਈ ਦਾ ਵੀ ਨਰੀਖਣ ਕੀਤਾ ਗਿਆ। ਜੇਲ੍ਹ ਵਿਚ ਕੈਦੀਆਂ ਅਤੇ ਹਵਾਲਾਤੀਆਂ ਨੂੰ ਮਿਲ ਰਹੀਆਂ ਸਿਹਤ ਸਹੂਲਤਾਂ ਅਤੇ ਖਾਣੇ ਤੇ ਤਸੱਲੀ ਪ੍ਰਗਟ ਕੀਤੀ। ਇਸ ਤੋਂ ਇਲਾਵਾ ਜੇਲ੍ਹ ਵਿਚ ਚੱਲ ਰਹੇ ਲੀਗਲ ਏਡ ਕਲੀਨਿਕ ਵਿਚ ਮੌਜੂਦ ਵਕੀਲ ਸਾਹਿਬਾਨ ਅਤੇ ਪੈਰਾ ਲੀਗਲ ਵਲੰਨੀਅਰਜ਼ ਵੰਲੋ਼ ਕੈਦੀਆਂ/ਹਵਾਲਾਤੀਆਂ ਨੂੰ ਮਿਲ ਰਹੀ ਕਾਨੂੰਨੀ ਸਹਾਇਤਾ ‘ਤੇ ਤਸੱਲੀ ਪ੍ਰਗਟ ਕੀਤੀ। ਇਸ ਦੇ ਨਾਲ ਹੀ ਮਿਤੀ 10.05.2025 ਨੂੰ ਲੱਗ ਰਹੀ ਨੈਸ਼ਨਲ ਲੋਕ ਅਦਾਲਤ ਸਬੰਧੀ ਵੀ ਦੱਸਿਆ ਗਿਆ।
